ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

15 Sept 2013

ਮਸਤ ਭੌਰੇ

1.

ਹੋਈ ਸਵੇਰ
ਸੂਰਜ ਚਮਕਿਆ
ਲੈ ਕੇ ਕਿਰਨਾਂ।

2.
ਮਸਤ ਭੌਰੇ
ਤਿੱਤਲੀਆਂ ਦੇ ਪਿੱਛੇ
ਹੋਏ ਪਾਗਲ ।

3.
ਸ਼ਾਂਤੀ ਦਾ ਰਾਜ-
ਕੁਦਰਤ ਦੀ ਗੋਦ
ਪਹਾੜਾਂ ਉੱਤੇ ।

ਕਸ਼ਮੀਰੀ ਲਾਲ ਚਾਵਲਾ
( ਮੁਕਤਸਰ)
* ਬਾਂਕੇ ਦਰਿਆ (ਹਾਇਕੁ ਸੰਗ੍ਰਹਿ) 'ਚੋਂ ਧੰਨਵਾਦ ਸਹਿਤ

3 comments:

  1. ਸਾਰੀਆਂ ਹੀ ਗੱਲਾਂ ਠੀਕ ਨੇ ।

    ReplyDelete
  2. ਕੁਦਰਤ ਨੂੰ ਸੋਹਣੇ ਢੰਗ ਨਾਲ਼ ਪੇਸ਼ ਕੀਤਾ ਹੈ।
    ਬਹੁਤ ਵਧੀਆ ਲੱਗਾ ।

    ReplyDelete
  3. ਕੁਦਰਤੀ ਨਜ਼ਾਰਿਆਂ ਨੂੰ ਬਿਆਨ ਕਰਦੇ ਹਾਇਕੁ ਬਹੁਤ ਚੰਗੇ ਲੱਗੇ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ