ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

25 Sept 2013

ਮੇਲੇ ਸੱਖਣੇ (ਤਾਂਕਾ)

1.
ਸਮਾਂ ਦਰਿਆ
ਵਹਿ ਗਏ ਤ੍ਰਿੰਞਣ
ਯਾਦਾਂ ਬਚੀਆਂ
ਵਿਸਰ ਜਾਣਗੀਆਂ
ਕਦੇ ਇਹ ਯਾਦਾਂ ਵੀ।

2.
ਰੋਵੇ ਜਵਾਨੀ
ਨਸ਼ਿਆਂ 'ਚ ਵਹਿੰਦੀ
ਮੇਲੇ ਸੱਖਣੇ
ਭਟਕਣਾ-ਮੁਕਤ
ਲੱਭਦੀ ਪਈ ਰਾਹ।

ਪ੍ਰੋ. ਦਵਿੰਦਰ ਕੌਰ ਸਿੱਧੂ
(ਦੌਧਰ-ਮੋਗਾ) 

3 comments:

  1. ਸਤਿ ਸ਼੍ਰੀ ਅਕਾਲ ਜੀਓ!
    ਮੈਂ ਤੁਹਾਡਾ ਤਾਂਕਾ ਪੜ੍ਹਿਆ , ਬਹੁਤ ਪਿਆਰਾ ਲਗਾ ਹੈ। ਪ੍ਰੋ. ਦਵਿੰਦਰ ਭੈਣ ਜੀ ਤੁਸੀਂ ਆਪਣੇ ਪਹਿਲੇ ਤਾਂਕਾ ਚ ਬੜੀ ਆਸਾਨੀ ਭਾਸ਼ਾ ਚ ਗੱਲ ਸਮਝਾਈ ਹੈ।

    ReplyDelete
  2. ਜਿੰਦਗੀ ਨੂੰ ਨੇੜੇ ਤੋਂ ਦੇਖ ਕੇ ਬਹੁਤ ਸੁੰਦਰ ਲਿਖਿਆ ਹੈ ।

    ReplyDelete
  3. bahut sankhep shabadan ne zindgi di sachai bian kiti hai......mele sakhne.....very good....Jasvinder Singh Rupal

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ