ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

17 Oct 2013

ਹੱਸਣਾ ਤੇਰਾ (ਤਾਂਕਾ)

 1
ਬੋਲਣਾ ਤੇਰਾ 
ਸ਼ਹਿਦ ਦੀ ਮਿੱਠਤ 
ਚਾਹੇ ਹਰੇਕ 
ਮਿਲੇ ਜਦ -ਜਦ ਵੀ 
ਕੁੱੜਤਣ ਮਿਟਾਵੇ |
2
ਹੱਸਣਾ ਤੇਰਾ 
ਸੰਗੀਤਕ ਫੁਹਾਰਾ 
ਨੱਚੇ ਚੱਲਦਾ 
ਦਿੰਦਾ ਨਵੀਂ ਤਾਜ਼ਗੀ 
ਰੱਜ -ਰੱਜ ਨਹਾਵਾਂ |
3
ਮਿਲਣਾ ਤੇਰਾ 
ਸਾਹਾਂ ਦੀ ਧੜਕਣ 
ਦੌੜੇ ਲਹੂ ਵੀ 
ਮਿਲੇ ਨਵ-ਜੀਵਨ
ਮੁਰਦਾ ਜਿਓਂ ਉੱਠੇ | 

ਜਸਵਿੰਦਰ ਸਿੰਘ ਰੁਲਾਪ 
(ਲੁਧਿਆਣਾ )

3 comments:

  1. ਸੁੰਦਰ ਅਤੇ ਨਵੇਕਲੇ ਵਿਚਾਰ ਹਣ

    ReplyDelete
  2. ਪਿਆਰ ਭਰੀਆਂ ਸਤਰਾਂ ਹਨ।

    ReplyDelete
  3. ਹਾਣੀ ਦਾ ਮਿਲਣਾ, ਬੋਲਣਾ ਤੇ ਫਿਰ ਹੱਸਣ ਨੂੰ ਖੂਬਸੂਰਤ ਸ਼ਬਦਾਵਲੀ 'ਚ ਪੇਸ਼ ਕਰਨ ਲਈ ਆਪ ਵਧਾਈ ਦੇ ਪਾਤਰ ਹੋ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ