ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

5 Oct 2013

ਬਦਲੇ ਰੰਗ (ਸੇਦੋਕਾ)

1.  
ਨਾ ਰਹੇ ਘੁੰਡ
ਦਿਸਣ ਨਾ ਘੱਘਰੇ
ਗੁੰਮ ਲੰਮੀਆਂ ਗੁੱਤਾਂ
ਨਵਾਂ ਜ਼ਮਾਨਾਂ
ਅਲੋਪ ਨੇ ਚੁੰਨੀਆਂ
ਪੱਗਾਂ ਹੁਣ ਭੁੱਲੀਆਂ ।


2.
ਨੁਕੀਲੀ ਜੁੱਤੀ
ਤਿੱਲੇਦਾਰ ਕਸੂਰੀ
ਪੈਰੀਂ ਆਵੇ ਨਾ ਪੂਰੀ
ਨਵੇਂ ਨੇ ਢੰਗ
ਜਿਵੇਂ ਜਿਵੇਂ ਪਸੰਦ
ਚਲੋ ਜ਼ਮਾਨੇ ਸੰਗ ।


3.
ਪਾਰਲਰ ਜਾ
ਸਵਾਰਣ ਚਿਹਰੇ
ਵਾਲ ਉੱਲਟੇ ਸਿੱਧੇ
ਵੱਡ -ਵੱਡੇਰੇ
ਅੱਜ ਉੱਠ ਕਹਿੰਦੇ
ਕਾਸ਼ ਹੁਣ ਜੰਮਦੇ ।

ਇੰਜ: ਜੋਗਿੰਦਰ ਸਿੰਘ  ਥਿੰਦ
  (ਸਿਡਨੀ)

ਨੋਟ : ਸੇਦੋਕਾ ਜਪਾਨੀ ਕਾਵਿ ਵਿਧਾ ਹੈ ਜਿਸ ਵਿੱਚ 5-7-7, 5-7-7 ਧੁੰਨੀ ਖੰਡ ਵਾਲ਼ੀਆਂ ਦੋ ਅੱਧੀਆਂ /ਅਧੂਰੀਆਂ  ਕਾਵਿ ਟੁਕੜੀਆਂ ਹੁੰਦੀਆਂ ਹਨ- ਜੋ ਮਿਲ਼ ਕੇ ਕਿਸੇ ਇੱਕ ਭਾਵ ਨੂੰ ਬਿਆਨਦੀਆਂ ਹਨ।2 comments:

  1. ਥਿੰਦ ਅੰਕਲ ਜੀ, ਬਹੁਤ ਵਧੀਆ ਢੰਗ ਨਾਲ਼ ਪੁਰਾਣੇ ਤੇ ਨਵੇਂ ਜ਼ਮਾਨੇ ਦੀ ਤੁਲਨਾ ਕੀਤੀ ਹੈ।

    ReplyDelete
  2. ਬੀਤ ਚੁਕੇ ਸਮੇਂ ਨੂੰ ਅੱਖਰਾਂ ਰਾਹੀਂ ਬੜੇ ਸੋਹਣੇ ਤਰੀਕੇ ਨਾਲ ਯਾਦ ਕੀਤਾ ਹੈ ।ਸ਼ਾਇਦ ਇਹ ਹਰ ਸਮੇਂ ਦੀ ਦੁਵਿਧਾ ਹੈ ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ