ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

9 Oct 2013

ਖੇਤਾਂ ਦਾ ਰਾਖਾ

ਅੱਜ ਹਾਇਕੁ-ਲੋਕ ਪਰਿਵਾਰ ਨਾਲ਼ ਇੱਕ ਨਵਾਂ ਨਾਂ ਆ ਜੁੜਿਆ ਹੈ- ਸੁਖਜੀਤ ਬਰਾੜ ਘੋਲੀਆ। ਆਪ ਪਿੰਡ ਘੋਲੀਆ ਖੁਰਦ (ਮੋਗਾ) ਤੋਂ ਹਨ ਤੇ ਅੱਜ ਕੱਲ ਬਾਬਾ ਹੀਰਾ ਸਿੰਘ ਭੱਠਲ਼ ਇੰਸਟੀਚਿਊਟ ਆਫ਼ ਇੰਜਨੀਅਰਿੰਗ ਐਂਡ ਟੈਕਨੌਲੋਜੀ- ਲਹਿਰਾਗਾਗਾ ਤੋਂ ਬੀ. ਟੈਕ (ਇਲੈਕਟਰੀਕਲ ਇੰਜੀਨਿਅਰਿੰਗ) ਕਰ ਰਹੇ ਹਨ। ਪੰਜਾਬੀ ਸਾਹਿਤ ਨਾਲ਼ ਲਗਾਵ ਹੋਣ ਸਦਕਾ ਆਪ ਕਵਿਤਾ ਤੇ ਗਜ਼ਲ ਲਿਖਦੇ ਹਨ। ਪਹਿਲੀ ਵਾਰ ਹਾਇਕੁ ਲਿਖਣ ਦੀ ਕੋਸ਼ਿਸ਼ ਕਰ ਕੇ ਆਪ ਨੇ ਅੱਜ ਹਾਇਕੁ-ਲੋਕ ਨਾਲ਼ ਸਾਂਝ ਪਾਈ ਹੈ। ਮੈਂ ਹਾਇਕੁ-ਲੋਕ ਪਰਿਵਾਰ ਵਲੋਂ ਸੁਖਜੀਤ ਦਾ ਤਹਿ ਦਿਲੋਂ ਸੁਆਗਤ ਕਰਦੀ ਹਾਂ। 


1.
ਮਾਂ ਚੱਕੀ ਪੀਸੇ
ਬਾਪੂ ਦੇ ਖਾਲੀ ਖ਼ੀਸੇ 
ਬੱਚੇ ਨੇ ਭੁੱਖੇ। 

2.
ਖੇਤਾਂ ਦਾ ਰਾਖਾ
ਨਿੱਤ ਲਾਉਂਦਾ ਪਾਣੀ
ਭੁੱਖਾ ਪਿਆਸਾ ।

3.
ਰਾਤ ਘਣੇਰੀ
ਬੱਦਲ਼ ਸੀ ਵਰ੍ਹਿਆ
ਵਗੀ ਹਨੇਰੀ । 

ਸੁਖਜੀਤ ਬਰਾੜ ਘੋਲੀਆ
(ਘੋਲੀਆ ਖੁਰਦ-ਮੋਗਾ) 

5 comments:

  1. ਵੀਰ ਜੀ ਮੈਂ ਪਾਲੀ ਤੁਹਾਡਾ ਇਸ ਹਾਇਕੁ-ਲੋਕ ਦੇ ਪੂਰੇ ਪਰਿਵਾਰ ਨਾਲ ਸਵਾਗਤ ਕਰਦਾ ਹਾਂ। ਸਾਨੂੰ ਖੁਸ਼ੀ ਹੈ ਕਿ ਤੁਸੀਂ ਇੱਕ ਨਿੱਕੀ ਕੋਸ਼ਿਸ਼ ਨਾਲ ਆਪਣੀ ਸ਼ਾਂਝ ਪਾਈ ਹੈ।

    ਖੇਤਾਂ ਦਾ ਰਾਖਾ
    ਨਿੱਤ ਲਾਉਂਦਾ ਪਾਣੀ
    ਭੁੱਖਾ ਪਿਆਸਾ।

    ਬਹੁਤ ਪਿਆਰਾ ਲਿਖਾ ਹੈ ਤੇ ਅੱਜ ਦੇ ਕਿਸਾਨ ਦੇ ਹਾਲਾਤ ਨੂੰ ਬਿਆਨ ਕੀਤਾ ਹੈ।

    ReplyDelete
  2. ਮੈਂ ਸੁਖਜੀਤ ਵੀਰ ਨੂੰ ਹਾਇਕੁ ਲੋਕ ਮੰਚ 'ਤੇ ਜੀ ਆਇਆਂ ਨੂੰ ਆਖਦਾ ਹਾਂ | ਬਹੁਤ ਹੀ ਸੋਹਣੇ ਹਾਇਕੁ ਨਾਲ ਸਾਂਝ ਪਾਈ ਹੈ | ਬਹੁਤ ਵਧਾਈ !

    ReplyDelete
  3. ਸੁਖਜੀਤ ਦਾ ਨਿੱਘਾ ਸੁਆਗਤ ਹੈ | ਆਮ ਜੀਵਨ ਦੀ ਸਚਾਈ ਨੂੰ ਸੋਹਣੇ ਢੰਗ ਨਾਲ ਬਿਆਨ ਕੀਤਾ ਹੈ |

    ReplyDelete
  4. ਨੌਜਵਾਨ ਲੇਖਕ ,ਸੁੰਦਰ ਲਿਖਤ ,ਸਮੇਂ ਨਾਲ ਜੁੜੀ ਹੋਈ ।

    ReplyDelete
  5. ਬਹੁਤ ਬਹੁਤ ਧੰਨਵਾਦ ਵੀਰ ਅੰਮ੍ਰਿਤ ਰਾਏ , ਵਰਿੰਦਰਜੀਤ ,ਦਿਲਜੋਤ ਅਤੇ ਦਵਿੰਦਰ ਜੀ
    ਤੁਹਾਡੇ ਪਿਆਰ ਅਤੇ ਸਹਿਯੋਗ ਲਈ

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ