ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

15 Nov 2013

ਕੁਦਰਤ ਚੋਂ ਕਾਦਰ

1.               
                                 
ਕੁਦਰਤ
ਜੀਵਨ-ਜਾਂਚ ਦੱਸੇਂ
ਸਿੱਖਦਾ ਰਹਾਂ
ਪੜ੍ਹਾਂ ਖੁੱਲ੍ਹੇ ਪੱਤਰੇ
ਤੇ ਕਾਦਰ ਨੂੰ ਤੱਕਾਂ ।

2.

ਪਹਾੜ ਤੇਰੇ
ਆਕਾਸ਼ਾਂ ਨੂੰ ਛੋਂਹਦੇ
ਸਦਾ ਅਹਿੱਲ
ਸਿਖਾਣ ਪਏ ਮੈਨੂੰ
ਸੱਚਾਈ ਤੇ ਦ੍ਰਿੜਤਾ



 3.

ਚਲਦੀ ਨਦੀ

ਸਮੁੰਦਰ ਦੇ ਵੱਲ
ਰੁਕੇ ਨਾ ਕਿਤੇ
ਜੀਵਨ ਤੁਰੇ ਇਓਂ
ਮਿਲੇ ਤਦ ਮੰਜਿਲ਼ ।

ਜਸਵਿੰਦਰ ਸਿੰਘ 'ਰੁਪਾਲ'
(ਲੁਧਿਆਣਾ)

2 comments:

  1. ਜੀਵਨ ਨੂੰ ਸੱਚ ਨਾਲ ਜੀਉਣ ਦਾ ਸੁੰਦਰ ਸਬਕ ।

    ReplyDelete
  2. ਕੁਦਰਤ 'ਚੋਂ ਜੀਵਨ ਨੂੰ ਤੱਕਣ ਦਾ ਅਨੋਖਾ ਅੰਦਾਜ਼ !
    ਬਹੁਤ ਖੂਬ !

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ