ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

15 Dec 2013

ਲਾਮੋਂ ਆਇਆ

1.
ਗੋਡੇ ਦੁੱਖਦੇ
ਖੂੰਡੀ ਦੇਵੇ ਆਸਰਾ
ਮੰਜ਼ਲ ਨੇੜੇ । 

2.
ਇੱਕ ਖਿਡੌਣਾ
ਛੱਪੜ ਵਿੱਚ ਡਿੱਗਾ
ਮਾਂ ਕੁਰਲਾਈ ।

3.
ਲਾਮੋਂ ਆਇਆ
ਚੁਬਾਰੇ ਮੰਜਾ ਡਿੱਠਾ
ਸੁਪਨਾ ਟੁੱਟਾ ।


ਇੰਜ: ਜੋਗਿੰਦਰ ਸਿੰਘ ਥਿੰਦ
(ਸਿਡਨੀ) 
ਨੋਟ: ਇਹ ਪੋਸਟ ਹੁਣ ਤੱਕ 41 ਵਾਰ ਖੋਲ੍ਹ ਕੇ ਪੜ੍ਹੀ ਗਈ। 

6 comments:

 1. ਜਿੰਦਗੀ ਨੂੰ ਜੋ ਚੰਗੀ ਤਰਾਂ ਪੜਦੇ ਹਨ , ਓਹ ਹੀ ਜ਼ਿੰਦਗਿਆਂ ਦੀਆਂ ਅਸਲ ਤਸਵੀਰਾਂ ਖਿਚ ਸਕਦੇ ਹਣ।
  -----ਅਜਕਲ ਲਗਦਾ ਹੈ ਹਾਇਕੁ ਲੋਕ ਦੀਆਂ ਰਚਨਾਵਾਂ ਪੜਕੇ ਸਭ ਚੁੱਪ ਕਰ ਜਾਂਦੇ ਹਨ , ਕਿਸੇ ਦਾ ਉਹਨਾ ਬਾਰੇ ਆਪਣੇ ਵਿਚਾਰ ਲਿਖਣ ਨੂੰ ਮੰਨ ਵਿਚ ਉਤਸ਼ਾਹ ਪੈਦਾ ਨਹੀਂ ਹੁੰਦਾ । ਮੈਂ ਕੁਝ ਨਾਂ ਕੁਝ ਵਿਚਾਰ ਲਿਖਣ ਦਾ ਯਤਨ ਕਰਦਾ ਰਹਿੰਦਾ ਹਾਂ , ਪਰ ਹੁਣ ਮੈਨੂੰ ਵੀ ਆਪਣੀ ਸੋਚਣੀ ਤੇ ਕਦੀ ਕਦੀ ਸ਼ੱਕ ਹੋਣ ਲਗਦਾ ਹੈ ।

  ReplyDelete
  Replies
  1. ਅੰਕਲ ਜੀ ਤੁਹਾਨੂੰ ਆਪਣੀ ਸੋਚ ਤੇ ਕਿਉਂ ਸ਼ੱਕ ਹੋ ਰਿਹਾ ਹੈ? ਤੁਹਾਡੇ ਨਾਲ ਹੀ ਤਾਂ ਹਾਇਕੁ ਵਿਹੜੇ ਚ ਰੌਣਕ ਰਹਿੰਦੀ ਹੈ। ਮੈਨੂੰ ਤਾਂ ਸਾਰੀ ਉਮਰ ਇਸ ਹਾਇਕੁ ਪਰਿਵਾਰ ਜਿਹਾ ਕਿਤੋਂ ਪਿਆਰ ਨਹੀਂ ਮਿਲਣਾ। ਤੁਸੀਂ ਸਭ ਨੇ ਮੈਨੂੰ ਪੂਰਾ ਗਾਇਡ ਕੀਤਾ ਹੈ। ਮੈਂ ਪੂਰੇ ਹਾਇਕੁ ਲੋਕ ਪਰਿਵਾਰ ਦਾ ਸੁਕਰ-ਗੁਜ਼ਾਰ ਹਾਂ। ਤੁਸੀਂ ਹੌਸਲਾ ਨਾ ਹਾਰੋ , ਸਾਨੂੰ ਤੁਹਾਡੇ ਵਰਗੇ ਲੇਖਕਾਂ ਦੇ ਪਿਆਰ ਦੀ ਲੋੜ ਹੈ.........ਤੁਹਾਡਾ ਸਾਰਿਆਂ ਦਾ ਵਿਸ਼ਵਾਸ ਪਾਠਕ, "ਪਾਲੀ"

   Delete
 2. ਇੱਕ ਖਿਡੌਣਾ
  ਛੱਪੜ ਵਿੱਚ ਡਿੱਗਾ
  ਮਾਂ ਕੁਰਲਾਈ ।
  ਕਿੰਨਾ ਕੁਝ ਕਹਿ ਗਿਆ ਇਹ ਹਾਇਕੁ ! ਥਿੰਦ ਅੰਕਲ ਜੀ ਦੇ ਸਾਰੇ ਹਾਇਕੁ ਉੱਤਮ ਸ਼੍ਰੇਣੀ ਦੇ ਹਨ। ਜ਼ਿੰਦਗੀ ਦੀ ਭੱਠੀ 'ਚੋਂ ਪੱਕ-ਪੱਕ ਤਿਆਰ ਹੋਏ।
  ਦਿਲਜੋਧ ਸਿੰਘ ਜੀ, ਆਪ ਜਿਹੇ ਲੇਖਕਾਂ ਸਦਕਾ ਹੀ ਹਾਇਕੁ ਲੋਕ ਜਿਓਂਦਾ ਹੈ। ਤੁਹਾਡੀ ਉੱਚੀ ਤੇ ਸੁੱਚੀ ਸੋਚਣੀ ਇਸ 'ਚ ਹਰ ਪਲ ਨਵੇਂ ਸਾਹ ਫੂਕਦੀ ਹੈ। ਬਹੁਤੇ ਲੋਕ 'ਛੱਡ ਪਰੇ ਤੇ ਮੈਨੂੰ ਕੀ' ਦੇ ਸਿਧਾਂਤ ਨੂੰ ਅਪਣਾ ਕੇ ਇਸ ਦੁਨੀਆਂ 'ਚ ਵਿਚਰਦੇ ਹਨ। ਚੰਗੇ ਨੂੰ ਚੰਗਾ ਕਹਿਣ ਤੋਂ ਗੁਰੇਜ਼ ਕਰਦੇ ਹਨ, ਆਪ ਜਿਹੇ ਸੱਜਣ, ਅਜਿਹੇ ਲੋਕਾਂ ਦੇ ਦਾਇਰੇ ਨੂੰ ਤੋੜ ਕੇ ਜਦੋਂ ਚੱਲਦੇ ਹਨ ਤਾਂ ਅਪਣੱਤ ਦੇ ਦਾਇਰੇ ਨੂੰ ਹੋਰ ਵਿਸ਼ਾਲ ਕਰ ਦਿੰਦੇ ਹਨ ਤੇ ਅਜਿਹੀ ਵਿਸ਼ਾਲਤਾ ਦੀ ਹਾਇਕੁ-ਲੋਕ ਨੂੰ ਸਦਾ ਲੋੜ ਹੈ।
  ਆਸ ਕਰਦੀ ਹਾਂ ਕਿ ਆਪ ਅੱਗੋਂ ਤੋਂ ਵੀ ਇਸੇ ਤਰਾਂ ਹਾਜ਼ਰੀ ਲਵਾਉਂਦੇ ਰਹੋਗੇ।

  ReplyDelete
 3. ਧਿਲਜੋਧ ਸਿੰਘ ਜੀ, ਦਿਲ ਕਿਓਂ ਛੱਡਦੇ ਹੋ। ਤੁਹਾਡੇ ਵਰਗੇ ਸੂਝਵਾਨ ਸਜਨਾ ਨਾਲ ਹੀ ਤਾਂ ਇਸ ਘਰ ਵਿਚ ਰੋਂਣਕਾਂ ਹਣ । ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ ਕਿ ਹਰ ਕਰਤਾ ਚਾਹੁੰਦਾ ਹੈ ਕਿ ਉਸ ਦੀ ਕਿਰਤ ਪੜਕੇ ਉਸ ਬਾਰੇ ਦੋ ਅੱਖਰ ਲਿਖਕੇ ਅਪਣੀ ਸਾਂਝ ਦਾ ਪ੍ਰਗਟਾਵਾ ਕੀਤਾ ਜਾਵੇ। ਇਸ ਨਾਲ ਲਿਖਣ ਵਾਲੇ ਦਾ ਹੋਸਲਾ ਵਧੇਗਾ ਤੇ ਉਸ ਨੂੰ ਹੇਰ ਲਿਖਣ ਲਈ ਉਤਸ਼ਾਹ ਮਿਲੇਗਾ ।
  ਪੈਰ ਤਾਂ ਪੁਟ
  ਕਈ ਮਿਲਣਗੇ ਆ।
  ਮੰਜ਼ਲ ਲੱਗੂ ਆਸਾਂ।
  ਦਿਜੋਧ ਜੀ ਤੇ ਹਰਦੀਪ ਜੀ, ਤਹਾਡੇ ਦੋਵਾਂ ਦਾ,ਹੌਸਲਾ ਅਫਜ਼ਾਈ ਕਰਨ ਲਈ ਧੰਵਾਧ ।

  ReplyDelete
 4. ਗੋਡੇ ਦੁੱਖਦੇ
  ਖੂੰਡੀ ਦੇਵੇ ਆਸਰਾ
  ਮੰਜ਼ਲ ਨੇੜੇ।
  .....ਇਹਨਾਂ ਸਤਰਾਂ ਚ ਬੁੱਢਾਪੇ ਦਾ ਪੂਰਾ ਰੰਗ ਬਖੈਰਾ ਗਿਆ ਹੈ। ਇਸ ਲਈ ਅੰਕਲ ਜੀ ਵਧਾਈ ਦੇ ਪਾਤਰ ਹਨ।

  ReplyDelete
 5. Bahut ghat shabdan ch doonghi gal kiti hai....mubarkan ji

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ