ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

23 Dec 2013

ਕਲੀ ਕਿ ਜੋਟਾ

1.
ਨਿੱਕੂ ਰੋਂਵਦਾ
ਟੋਐਂ-ਟੋਐ ਆਖ ਕੇ
ਪਿਤਾ ਖਿਡਾਵੇ ।

2.
ਮੁੱਠੀ 'ਚ ਬਾਂਟੇ 
ਨਿੱਕਾ ਪੁੱਛੇ ਹਾਣੀ ਨੂੰ 
ਕਲੀ ਕਿ ਜੋਟਾ  ।

3.
ਨਿੱਕੂ ਰੋਇਆ 
ਕੀੜੀ ਆਟਾ ਡੁੱਲਿਆ 
ਮਾਂ ਪੁਚਕਾਰੇ। 

ਡਾ. ਹਰਦੀਪ ਕੌਰ ਸੰਧੂ 
ਬਰਨਾਲਾ 

ਨੋਟ: ਇਹ ਪੋਸਟ ਹੁਣ ਤੱਕ 30 ਵਾਰ ਖੋਲ੍ਹ ਕੇ ਪੜ੍ਹੀ ਗਈ। 

5 comments:

 1. 2.
  ਮੁੱਠੀ 'ਚ ਬਾਂਟੇ
  ਨਿੱਕਾ ਪੁੱਛੇ ਹਾਣੀ ਨੂੰ
  ਕਲੀ ਕਿ ਜੋਟਾ ।

  3.
  ਨਿੱਕੂ ਰੋਇਆ
  ਕੀੜੀ ਆਟਾ ਡੁੱਲਿਆ
  ਮਾਂ ਪੁਚਕਾਰੇ।
  ..........ਇਹ ਸਤਰਾਂ ਬਹੁਤ ਪਿਆਰੀਆਂ ਹਨ ।
  ਭੈਣ ਜੀ ਇਹਨਾਂ ਸਤਰਾਂ ਨਾਲ ਤੁਸੀਂ ਸਾਨੂੰ ਬਚਪਨ ਯਾਦ ਕਾਰਵਾ ਦਿਤਾ ਹੈ। ਮੇਰੇ ਵਲੋਂ ਬਹੁਤ ਬਹੁਤ ਵਧਾਈ ਇਸ ਲਿਖਤ ਦੀ।

  ReplyDelete
 2. ਰੋਜ਼ ਵਾਪਰਦੀਆਂ , ਜਿੰਦਗੀ ਵਿੱਚ ਨਿੱਕੀਆਂ ਨਿੱਕੀਆਂ ਗੱਲਾਂ ਨਾਲ ਜੁੜੇ ਹੋਏ ਸੁੰਦਰ ਹਾਇਕੁ ਹਣ ।

  ReplyDelete
 3. ਹਰਦੀਪ---ਤੁਹਾਡੇ ਹਾਇਕ ਪੜ੍ਹਦੇ ਪੜ੍ਹਦੇ ਅੱਜ ਤੋਂ ਕੋਈ 50-60 ਸਾਲ ਪਹਿਲਾਂ ਪੰਜਾਬ ਦੇ ਪੇਂਡੂ ਮਾਹੌਲਿ ਵਿਚ ਵਿਚਰਦਿਆਂ ਇਹਨਾਂ ਨਿਕੀਆਂ ਨਿਕੀਆਂ ਖੇਡਾਂ ਦਾ ਤੇ ਕੀੜੀ ਦਾ ਆਟਾ ਡੁਲਣ ਦਾ ਅਨੰਦ ਆਓਣ ਲੱਗ ਪਿਆ । ਤੁਹਾਡਾ ਇਹੀ ਤਾਂ ਕਮਾਲ ਹੈ ।

  ReplyDelete
 4. Wah ji Wah......sachmuch bhul hi gye han ..Kali k Jota ..nu ...shayad kali da matlab ik bante nu chut laani te jota da bhav do ikathe nu chut laani hai....Am I right ????? Kirhi da atta tan poora yaad e ...bahut khoob....

  ReplyDelete
 5. ਬਚਪਨ ਨੂੰ ਯਾਦ ਕਰਕੇ, ਮੁੜ ਓਹਨਾਂ ਦਿਨਾਂ ਨੂੰ ਚੇਤਿਆਂ ਦੀ ਪਿਟਾਰੀ 'ਚੋਂ ਕੱਢ ਸਾਂਝਾ ਕਰਨਾ, ਜਿਸ ਨਾਲ਼ ਸਾਡੀਆਂ ਸਾਂਝਾਂ ਹੋਰ ਪੀਢੀਆਂ ਹੋਣ...ਬੱਸ ਏਹੋ ਹੀ ਯਤਨ ਕੀਤਾ ਸੀ ਇਸ ਪੋਸਟ 'ਚ। ਸਾਡੇ 'ਚੋਂ ਬਹੁਤਿਆਂ ਨੂੰ ਇਹ ਪੜ੍ਹ ਕੇ ਬਹੁਤ ਕੁਝ ਯਾਦ ਆ ਗਿਆ ਜੋ ਸਾਡੇ ਚੇਤਿਆਂ 'ਚ ਕਿਧਰੇ ਦੱਬਿਆ ਪਿਆ ਸੀ , ਬਾਹਰ ਨਿਕਲਿਆ। ਇਸੇ ਤਰਾਂ ਦੀ ਕੋਸ਼ਿਸ਼ ਜਾਰੀ ਰਹੇਗੀ।
  ਆਪ ਸਭ ਦਾ ਬਹੁਤ-ਬਹੁਤ ਧੰਨਵਾਦ....ਹਾਇਕੁ ਪਸੰਦ ਕਰਨ ਲਈ।

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ