ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

30 Jan 2014

ਮੈਂ ਅਤੇ ਪਿੰਡ

ਅਣਕਿਆਸੇ ਹਾਲਾਤ ਜਦੋਂ ਹਾਵੀ ਹੋ ਜਾਂਦੇ ਨੇ ਤਾਂ ਬੋਲ ਚੁੱਪ ਹੋ ਜਾਂਦੇ ਨੇ, ਬੁੱਲ ਫਰਕਦੇ ਨੇ ਪਰ ਅਵਾਜ਼ ਸਾਥ ਨਹੀਂ ਦਿੰਦੀ। ਪਿਛਲੇ ਦਿਨੀਂ ਪੰਜਾਬ ਫੇਰੀ ਦੌਰਾਨ ਅਚਾਨਕ ਹੀ ਕੁਝ ਅਜਿਹੇ ਸਮੇਂ ਦਾ ਸਾਹਮਣਾ ਕਰਨਾ ਪਿਆ।ਇਸ ਅਰਸੇ ਦੌਰਾਨ ਹਾਇਕੁ-ਲੋਕ ਚੁੱਪ ਰਿਹਾ, ਪਰ ਸਾਡੇ ਸਾਥੀਆਂ ਦਾ ਭਰਪੂਰ ਸਾਥ ਰਿਹਾ, ਜਿਸ ਲਈ ਹਾਇਕੁ-ਲੋਕ ਸਭ ਦਾ ਦਿਲੋਂ ਧੰਨਵਾਦੀ ਹੈ।  ਅੱਜ ਫਿਰ ਰੌਣਕ ਸਾਡੇ ਵਿਹੜੇ ਪਰਤ ਆਈ ਹੈ। ਆਸ ਕਰਦੀ ਹਾਂ ਕਿ ਸਾਡੇ ਪਾਠਕ ਤੇ ਲੇਖਕ ਹਮੇਸ਼ਾਂ ਵਾਂਗ ਹੁੰਗਾਰਾ ਭਰਦੇ ਰਹਿਣਗੇ। 

1.
ਛੱਡਿਆ ਦੇਸ
ਨਾਲ-ਨਾਲ ਉੱਡਿਆ
ਪਿੰਡੋਂ ਗਰਦਾ । 

2.
ਪੁੱਜਾ ਪ੍ਰਦੇਸ
ਗਰਦੇ ਲਿਪਟਿਆ
ਮੈਂ ਅਤੇ ਪਿੰਡ । 

ਡਾ. ਹਰਦੀਪ ਕੌਰ ਸੰਧੂ
(ਬਰਨਾਲਾ਼-ਸਿਡਨੀ)

ਨੋਟ: ਇਹ ਪੋਸਟ ਹੁਣ ਤੱਕ 20 ਵਾਰ ਖੋਲ੍ਹ ਕੇ ਪੜ੍ਹੀ ਗਈ । 

5 comments:

 1. Bahut Bahut Sohana Likha hai....................................................................................

  ReplyDelete
 2. ਹਰਦੀਪ-ਪ੍ਰਦੇਸ ਵਿਚ ਅੱਪਣੇ ਪਿੰਡ ਦੇ ਗਰਦੇ ਨੂੰ ਤਰਸਨਾ ਤੇ ਜਦੋਂ ਕਦੀ ਆਕੇ ਦਿਲ ਵਿਚ ਪ੍ਰੋਸਨ ਦਾ ਮੌਕਾ ਵਿਲਦਾ ਹੈ ਤਾਂ ਸਚੀਂ ਇਹੋ ਸਤਿਥੀ ਹੁਦੀ ਹੈ ।ਬਹੁਤ ਸੁੰਦਰ ਲਿਖਿਆ ਹੈ ।

  ReplyDelete
 3. ਜਿਸ ਧਰਤੀ ਤੇ ਰਿਸ਼ਤਿਆਂ ਦੀ ਨੇੜਤਾ ਹੁੰਦੀ ਹੈ , ਗਰਦ ਉਸ ਧਰਤੀ ਦੀ ਹੀ ਆਪਣੇ ਤੇ ਪੈਂਦੀ ਹੈ । ਸੁੰਦਰ ਲਿਖਿਆ ਹੈ ॥

  ReplyDelete
 4. ਅੰਮ੍ਰਿਤ ਵੀਰ, ਜੋਗਿੰਦਰ ਸਿੰਘ ਜੀ ਤੇ ਦਿਲਜੋਧ ਸਿੰਘ ਜੀ ਆਪ ਜਿਹੇ ਪਾਠਕਾਂ ਦੇ ਹੁੰਗਾਰੇ ਨਾਲ਼ ਹਾਇਕੁ-ਲੋਕ ਅੱਗੇ ਵੱਧ ਰਿਹਾ ਹੈ। ਹਾਇਕੁ ਦੀ ਰੂਹ ਪਛਾਨਣ ਲਈ ਬਹੁਤ-ਬਹੁਤ ਸ਼ੁਕਰੀਆ।

  ReplyDelete
 5. bahut ghat shabadan ch jajbe biaan kite ne ...Gard apne aap ch bahut doongha alankaar hai....

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ