ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

21 Mar 2014

ਚੱਲਿਆ ਪੁਰਾ

ਅੱਜ ਸਾਡੇ ਨਾਲ਼ ਇੱਕ ਨਵਾਂ ਨਾਂ ਆ ਜੁੜਿਆ ਹੈ- ਪ੍ਰੋ. ਦਾਤਾਰ ਸਿੰਘ ।  ਆਪ ਬਾਵਾ ਕਲੋਨੀ ਮੁਕਤਸਰ ਤੋਂ ਹਨ ਤੇ ਪਿਛਲੇ ਕੁਝ ਅਰਸੇ ਤੋਂ ਹਾਇਕੁ ਲੇਖਣ ਵਿਧਾ ਨਾਲ਼ ਜੁੜੇ ਹੋਏ ਹਨ।  ਅੱਜ ਆਪ ਜੀ ਨੇ ਕੁਝ ਹਾਇਕੁ ਭੇਜ ਕੇ ਆਪਣੀ ਸਾਂਝ ਹਾਇਕੁ-ਲੋਕ ਨਾਲ਼ ਪਾਈ ਹੈ।  ਹਾਇਕੁ-ਲੋਕ ਪਰਿਵਾਰ ਵਲੋਂ ਆਪ ਜੀ ਦਾ ਨਿੱਘਾ ਸੁਅਗਤ ਹੈ।  ਆਸ ਕਰਦੇ ਹਾਂ ਕਿ ਆਪ ਹਾਇਕੁ-ਲੋਕ ਨਾਲ਼ ਸਮੇਂ-ਸਮੇਂ 'ਤੇ ਸਾਂਝ ਪਾਉਂਦੇ ਰਹਿਣਗੇ।

1.
ਅੱਖੀਆਂ ਪੜ੍ਹੀ 
ਦਿਲ 'ਤੇ ਲਿਖੀ ਗਈ 
ਚਿੱਠੀ ਮਾਹੀ ਦੀ। 

2.
ਚੱਲਿਆ ਪੁਰਾ 
ਨਜ਼ਰ ਆਵੇ ਪਈ 
ਰੁੱਤ ਬਹਾਰ। 

3.
ਢਲਦੀ ਲਾਲੀ 
ਨਿੰਮੀ ਹੋਈ ਜਾਂਵਦੀ -
ਵੇਲ਼ਾ ਸੰਭਾਲੋ। 

ਪ੍ਰੋ. ਦਾਤਾਰ ਸਿੰਘ 

(ਮੁਕਤਸਰ )

(ਨੋਟ: ਇਹ ਪੋਸਟ ਹੁਣ ਤੱਕ 15 ਵਾਰ ਪੜ੍ਹੀ ਗਈ)

2 comments:

  1. ............ਆਪ ਜੀ ਦਾ ਹਾਇਕੁ - ਲੋਕ ਪਰਿਵਾਰ ਚ ਬਹੁਤ ਸਵਾਗਤ ਹੈ। ਬਹੁਤ ਬਹੁਤ ਵਧਾਈ ਅੰਕਲ ਜੀ!
    ਬਹੁਤ ਹੀ ਪਿਆਰਾ ਹਾਇਕੁ ਲਿਖਿਆ ਹੈ।

    ReplyDelete
  2. ਦਿਲ ਨਾਲ ਦਿਲ ਦੀਆਂ ਗੱਲਾਂ ਲਿਖੀਆਂ ਹਨ । ਕਿਸੇ ਨੂੰ ਜੀ ਆਇਆਂ ਕਹਿਣ ਲਈ ਵੀ ਵੱਡੇ ਸਾਰੇ ਦਿਲ ਦੀ ਲੋੜ ਹੁੰਦੀ ਹੈ ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ