ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

28 Mar 2014

ਟੱਬਰ ਪਾਲੇ (ਸੇਦੋਕਾ )

 1.
ਭਾਂਡੇ ਵੀ ਮਾਂਜੇ 
ਝਾੜੂ ਤੇ ਪੋਚਾ ਦੇਵੇ
ਕੱਪੜੇ ਧੋ ਸੁਕਾਵੇ
ਟੱਬਰ ਪਾਲੇ
ਨਖੱਟੂ ਘਰ ਵਾਲਾ 
ਫਿਰ ਵੀ ਕਰੇ ਨਿਭ੍ਹਾ।

2.

ਇੱਕ  ਕਿਰਤੀ
ਨਿੱਤ ਖਲੋਵੇ ਚੌਕ
ਔਖੀ ਮਿਲੇ ਦਿਹਾੜੀ
ਝਿੜਕਾਂ ਖਾਵੇ
ਪੈਸੇ ਮਸਾਂ ਕਮਾਵੇ
ਬੱਚੇ ਖਾਵਣ ਰੋਟੀ।


ਇੰਜ:ਜੋਗਿੰਦਰ ਸਿੰਘ  ਥਿੰਦ 
     

 (ਅੰਮ੍ਰਿਤਸਰ--ਸਿਡਨੀ) 

4 comments:

  1. Go
    od picture of family

    ReplyDelete
  2. ਜਿੰਦਗੀ ਦੇ ਐਸੇ ਪਹਿਲੂ ਜਿਸ ਤਰਫ਼ ਧਿਆਨ ਨਹੀਂ ਜਾਂਦਾ ,ਸੋਹਨਾ ਚਿਤਰਿਆ ਹੈ

    ReplyDelete
  3. ਹੌਸਲਾ ਅਫਜ਼ਾਈ ਲਈ ਆਪ ਸੱਭ ਦਾ ਸ਼ੁਕਰੀਆ ।

    ReplyDelete
  4. Very nice home picture

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ