ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

15 Apr 2014

ਤੇਰਾ -ਮੇਰਾ ਚਿਹਰਾ (ਸੇਦੋਕਾ)


ਜ਼ਿੰਦਗੀ 'ਚ ਹੋਰ ਰੁਝੇਵੇਂ ਬਹੁਤ ਨੇ ਇਸ ਲੇਖਣ ਤੋਂ ਇਲਾਵਾ ਵੀ। ਪਰ ਸਾਡੀ ਇਹ ਸਤਿਕਾਰਯੋਗ ਕਲਮ ਬਹੁਤ ਸਾਰੇ ਰੁਝੇਵਿਆਂ 'ਚੋਂ ਵੀ ਵਕਤ ਕੱਢ ਇਸ ਲੇਖਣ ਦੇ ਲੇਖੇ ਲਾਉਂਦੀ ਹੈ।

1.
ਤੇਰਾ ਚਿਹਰਾ
ਕਿਤਾਬ ਸਮਝਿਆ
ਇੱਕ ਖਾਲੀ ਕਾਗਜ 
ਮੇਰਾ ਚਿਹਰਾ 
ਕਿਤਾਬ ਹੀ ਤਾਂ ਹੈ ਸੀ 
ਬੱਸ ਪੜ੍ਹਨਾ ਸਿੱਖ । 

2.
ਤੇਰਾ ਚਿਹਰਾ 
ਕਿਤਾਬ ਸਮਝਿਆ 
ਓਪਰੀ ਜਿਹੀ ਭਾਸ਼ਾ 
ਮੇਰਾ ਚਿਹਰਾ 
ਅੱਖਰਾਂ 'ਚ  ਖੁਸ਼ਬੂ 
ਡੂੰਘੇ ਅਰਥ ਜਾਣ । 

ਡਾ. ਸ਼ਿਆਮ ਸੁੰਦਰ ਦੀਪਤੀ
(ਅੰਮ੍ਰਿਤਸਰ) 
ਨੋਟ: ਇਹ ਪੋਸਟ ਹੁਣ ਤੱਕ 30 ਵਾਰ ਖੋਲ੍ਹੀ ਗਈ 

4 comments:

 1. ਸੱਚ ਦੀ ਰਚਨਾ ,ਸੁੰਦਰ ਲਫਜਾਂ ਵਿੱਚ ਰਚੀ ਹੈ ।

  ReplyDelete
 2. ਡਾ.ਦੀਪਤੀ ਜੀ,
  ਆਪ ਏਨਾ ਖੂਬਸੂਰਤ ਤੇ ਅੱਰਥ ਪਰਭੂਰ ਲਿਖਦੇ ਹੋ ਕਿ ਵਾਹਿ ਵਾਹਿ ਕਹਨੋਂ ਰਿਹਾ ਨਹੀ ਜਾ ਸੱਕਦਾ।ਏਨੀ ਚੰਗੀ ਲਿਖਤ ਪੜਨ ਲੈਈ ਪੇਸ਼ ਕਰਨ ਵਾਸਤੇ ਆਪ ਜੀ ਦਾ ਧੰਵਾਦ ।

  ReplyDelete
 3. ਡਾ. ਦੀਪਤੀ ਜੀ--ਤਹਾਡੀ ਲਿਖਤਾਂ ਨੂੰ ਪੜ੍ਹ ਕੇ ਅਨੰਦ ਆ ਜਾਂਦਾ ਹੈ। ਜੀਵਨ ਦੀ ਸਚਾਈ ਹੀ ਤਾਂ ਪ੍ਰਗਟਾਂਉਂਦੀਆਂ ਹਨ ਆਪ ਜੀ ਦੀਆਂ ਇਹ ਲਾਈਨਾ--
  ਮੇਰਾ ਚਿਹਰਾ
  ਕਿਤਾਬ ਹੀ ਤਾਂ ਹੈ ਸੀ
  ਬੱਸ ਪੜ੍ਹਨਾ ਸਿਖ

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ