ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

11 May 2014

ਮਾਂ ਦੀ ਪਹੁੰਚ (ਚੋਕਾ) - ਮਾਂ ਦਿਵਸ 'ਤੇ ਵਿਸ਼ੇਸ਼

ਮਾਂ ਨੂੰ ਆਪਣੇ ਦਿਲ ਦੇ ਅਹਿਸਾਸ ਦੱਸਣ ਲਈ ਮੈਨੂੰ ਕਦੇ ਸ਼ਬਦਾਂ ਦੀ ਲੋੜ ਨਹੀਂ ਪਈ। ਕਿਉਂਕਿ..............

ਜਦੋਂ ਕਦੇ ਵੀ
ਮੇਰਾ ਦੁੱਖ-ਦਰਦ
ਮੇਰੀ ਆਪਣੀ
ਸ਼ਬਦ ਪਕੜ ਤੋਂ
ਪਰ੍ਹੇ ਹੋਇਆ
ਓਦੋਂ-ਓਦੋਂ ਮੇਰੀ ਮਾਂ
ਮਲਕ ਜਿਹੇ
ਕੋਲ਼ ਆ ਖੜ੍ਹੋਂਦੀ ਏ
ਤੇ ਹੌਲ਼ੇ ਜਿਹੇ
ਥੱਪ-ਥਪਾਉਂਦੀ ਏ
ਮੇਰੀ ਪਿੱਠ ਨੂੰ
ਪਤਾ ਨਹੀਂ ਕਿਵੇਂ ਮਾਂ
ਜਾਣ ਲੈਂਦੀ ਏ
ਅਣਕਿਹਾ ਦਰਦ 
ਸੱਚ ਹੀ ਤਾਂ ਹੈ
ਕੋਈ ਨਹੀਂ ਜਾਣਦਾ
ਮਾਂ ਦੀ ਪਹੁੰਚ
ਅੱਖਰਾਂ ਤੋਂ ਉਤਾਂਹ
ਸ਼ਬਦਾਂ ਤੋਂ ਪਰ੍ਹੇ ਹੈ !

ਡਾ. ਹਰਦੀਪ ਕੌਰ ਸੰਧੂ 
ਨੋਟ: ਇਹ ਪੋਸਟ ਹੁਣ ਤੱਕ 30 ਵੇਖੀ ਗਈ। 

5 comments:

 1. माँ के ममत्व को साकार करने वाला चोका , बहुत मार्मिक और सारगर्भित । ये पंक्तियाँ तो बेजोड़ बन गई हैं हरदीप जी -
  ਪਤਾ ਨਹੀਂ ਕਿਵੇਂ ਮਾਂ
  ਜਾਣ ਲੈਂਦੀ ਏ
  ਅਣਕਿਹਾ ਦਰਦ
  यही माँ की विशेषता है कि वह अनकहे दर्द को भी जान लेती है।

  ReplyDelete
 2. ਹਰਦੀਪ ਜੀ--ਕਮਾਲ ਦਾ ਚੋਕਾ ਪੇਸ਼ ਕੀਤਾ ਹੈ ।ਮਾਂ ਬਾਰੇ ਜਿਨਾ ਵੀ ਲਿਖਿਆ ਜਾਵੇ,ਥੋਹੜਾ ਹੈ।ਇਕ ਚੋਕਾ ਪੇਸ਼ ਹੈ।
  ਸੁਨੇਹੇ ਘੱਲ
  ਸਾਂਝਾਂ ਪਾਣ ਦੁਵੱਲੀ
  ਮਾਂ ਦੀਆੰ ਨਾੜਾਂ

  ReplyDelete
 3. ਧੀਆਂ ਅਤੇ ਮਾਵਾਂ ਦਾ ਰਿਸ਼ਤਾ ,ਅਖਰਾਂ ਵਿਚ ਕਿੰਝ ਬਿਆਨਿਆ ਜਾਵੇ ,ਮਾਂ-ਦਿਵਸ ਦੀਆਂ ਹੱਦਾਂ ਵਿਚ ਨਾ ਬੰਨਿਆ ਜਾਵੇ

  ReplyDelete
  Replies
  1. ਦਿਲਜੋਧ ਸਿੰਘ ਜੀ ਮੈਂ ਆਪ ਜੀ ਦੇ ਵਿਚਾਰਾਂ ਦੀ ਕਦਰ ਕਰਦੀ ਹਾਂ। ਮਾਵਾਂ -ਧੀਆਂ ਦੇ ਰਿਸ਼ਤੇ ਨੂੰ ਬਿਆਨਣ ਲਈ ਕਿਸੇ ਦਿਨ ਵਿਸ਼ੇਸ਼ ਦੀ ਲੋੜ ਨਹੀਂ ਹੁੰਦੀ । ਇਹ ਤਾਂ ਹਰ ਦਿਨ ਹਰ ਪਲ ਜਿਉਂਦਾ ਹੈ ਤੇ ਜੋ ਇਹ ਰਿਸ਼ਤਾ ਹੰਡਾਉਂਦਾ ਉਸ ਤੋਂ ਬੇਹਤਰ ਹੋਰ ਭਲਾ ਕੌਣ ਜਾਣ ਸਕਦਾ ਹੈ ਕਿ ਇੱਕ ਧੀ ਲਈ ਮਾਂ ਤੇ ਮਾਂ ਲਈ ਧੀ ਇਸ ਜ਼ਿੰਦਗੀ ਦਾ ਹਰ ਪਲ ਲੇਖੇ ਲਾਉਂਦੀ ਹੈ। ਪਰ ਬਦਲ ਰਹੇ ਇਸ ਯੁੱਗ 'ਚ ਜਦੋਂ ਵੱਖੋ-ਵੱਖਰੇ ਦਿਨ ਮਨਾਏ ਜਾਂਦੇ ਹਨ ਤਾਂ ਇਸ ਅਹਿਮ ਰਿਸ਼ਤੇ ਦੀ ਅਹਿਮੀਅਤ ਨੂੰ ਹਰ ਦਿਲ ਨਾਲ਼ ਸਾਂਝਾ ਕਰਨ ਦੀ ਖੁਸ਼ੀ ਨੇ ਹੀ ਇਹਨਾਂ ਚੰਦ ਕੁ ਸ਼ਬਦਾਂ ਦਾ ਰੂਪ ਧਾਰਨ ਕਰ ਲਿਆ ।

   Delete
  2. I appreciate your point of view. I expressed my opinion in a wrong way,

   Delete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ