ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

14 May 2014

ਇੱਕ ਵਿਹੜਾ

1.
ਵਿਹੜਾ ਸੁੰਨਾ
ਦਰੇਕ  ਛਾਵੇਂ  ਮੰਜੀ
ਤਿੰਨ ਹੀ ਪਾਵੇ ।



2.
ਕੱਚੀਆਂ ਕੰਧਾਂ 
ਤਰੇੜਾਂ ਹੀ ਤਰੇੜਾਂ 
ਬੂਹੇ  ਸਿਉਂਕ । 



3.
ਕਾਂ  ਤਿਹਾਇਆ 
ਨਲਕੇ 'ਤੇ ਬੈਠਿਆ 
ਨਲਕਾ ਸੁੱਕਾ । 

ਦਿਲਜੋਧ ਸਿੰਘ  

(ਨਵੀਂ ਦਿੱਲੀ-ਬਟਾਲ਼ਾ)
ਨੋਟ: ਇਹ ਪੋਸਟ ਹੁਣ ਤੱਕ 46 ਵੇਖੀ ਗਈ। 

4 comments:

  1. ਦਿਲਜੋਧ ਸਿੰਘ ਜੀ ਦੇ ਹਾਇਕੁ ਸੁੰਨੇ ਘਰ ਦੀ ਦਾਸਤਾਨ ਬਿਆਨ ਕਰਦੇ ਹਨ। ਸੁੰਨਾ ਘਰ ਜੋ ਆਪਣੇ ਜੀਆਂ ਨੂੰ ਉਡੀਕਦਾ ਹੈ, ਜਿੱਥੇ ਹੁਣ ਕਾਂ ਨੂੰ ਵੀ ਇੱਕ ਤਿੱਪ ਪਾਣੀ ਦੀ ਨਸੀਬ ਨਹੀਂ ਹੋਈ। ਇਹ ਹਾਇਕੁ ਲੇਖਣ ਦੀ ਕਲਾ ਦਾ ਕਮਾਲ ਹੈ ਕਿ ਜੋ ਹਾਇਕੁਕਾਰ ਨੇ ਵੇਖਿਆ ਤੇ ਮਹਿਸੂਸ ਕੀਤਾ ਪਾਠਕ ਵੀ ਓਹੀਓ ਮਹਿਸੂਸ ਕਰਨ- ਇਸ ਕਲਾ ਨੂੰ ਦਿਲਜੋਧ ਸਿੰਘ ਜੀ ਨੇ ਬਾਖੂਬੀ ਪੇਸ਼ ਕੀਤਾ ਹੈ। ਆਪ ਵਧਾਈ ਦੇ ਪਾਤਰ ਹਨ। ਮੈਂ ਆਪ ਜੀ ਦਾ ਹਾਇਕੁ-ਲੋਕ ਨੂੰ ਸਮੇਂ-ਸਮੇਂ ਦਿੱਤੇ ਸਹਿਯੋਗ ਲਈ ਤਹਿ ਦਿਲੋਂ ਧੰਨਵਾਦ ਕਰਦੀ ਹਾਂ।

    ReplyDelete
  2. ਦਿਲਜੋਧ ਜੀ--ਬਹੁਤ ਸੁੰਦਰ ਲਿਖਤ ਹੈ ।ਆਪ ਕਮਾਲ ਦਾ ਲਿਖਦੇ ਹੋ,ਜੋ ਵੇਖਦੇ ਹੋ ਤੇ ਅੰਭਵਿ ਕਰਦੇ ਹੋ ਉਸ ਨੂੰ ਕਮਾਲ ਦੇ ਲਫਜ਼ਾਂ ਵਿਚ ਢਾਲਕੇ ਪੇਸ਼ ਕਰਨਾ ਆਪ ਜੀ ਦਾ ਹੀ ਕਮਾਲ ਹੈ ।

    ReplyDelete
  3. ਇਸ ਲਿਖਤ ਵਿੱਚ ਜ਼ਿੰਦਗੀ ਦੇ ਸੱਚ ਬੜੀ ਖੂਬਸੂਰਤੀ ਨਾਲ ਪੇਸ਼ ਕੀਤੇ ਹਨ। ਬਹੁਤ-ਬਹੁਤ ਵਿਧਾਈ ਜੀ।

    ReplyDelete
  4. ਦਿਲਜੋਧ ਸਿੰਘ ਦੇ ਹਾਇਕੁ ਬੇਮਿਸਾਲ ਨੇ। ..ਮੰਜੀ ਦੇ ਤਿੰਨ ਪਾਵੇ। ...ਊਣੇ ਘਰ। ..ਚਾਹੇ ਜੀਆਂ ਪਖੋਂ , ਚਾਹੇ ਬਜੁਰਗਾਂ ਦੀ ਤਰਸਯੋਗ ਹਾਲਤ ਪਖੋਂ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ