ਅੱਜ ਸਾਡੇ ਨਾਲ਼ ਇੱਕ ਹੋਰ ਨਵਾਂ ਨਾਂ ਆ ਜੁੜਿਆ ਹੈ- ਚੌਧਰੀ ਅਮੀ ਚੰਦ ਰਿਟਾਇਰਡ ਵਧੀਕ ਜ਼ਿਲ੍ਹਾ ਸਿੱਖਿਆ ਅਫ਼ਸਰ । ਆਪ ਤਿਲਕ ਨਗਰ, ਸ੍ਰੀ ਮੁਕਤਸਰ ਸਾਹਿਬ ਦੇ ਨਿਵਾਸੀ ਹਨ ਤੇ ਕਈ ਸਮਾਜਿਕ ਸੰਸਥਾਵਾਂ ਦੇ ਸਰਗਰਮ ਕਾਰਕੁੰਨ ਹਨ। ਚੌਧਰੀ ਜੀ ਦਾ ਰੁਝੇਵਾਂ ਧਾਮਿਕ ਪੁਸਤਕਾਂ ਵੱਲ ਹੈ ਅਤੇ ਆਪ ਦੋ ਧਾਰਮਿਕ ਪੁਸਤਕਾਂ ਦੇ ਰਚੇਤਾ ਵੀ ਹਨ। ਆਪ ਨੇ ਕਈ ਪ੍ਰਬੰਧਕੀ ਅਹੁਦਿਆਂ ਤੇ ਸਮਾਜਿਕ ਰੁਤਬਿਆਂ ਵਾਲੀਆਂ ਜੱਥੇਬੰਦੀਆਂ ਨਾਲ਼ ਕੰਮ ਕੀਤਾ ਹੈ,ਜਿੰਨਾਂ ਰਾਹੀਂ ਆਪ ਨੂੰ ਕਾਫ਼ੀ ਤਜ਼ਰਬਾ ਹੈ । ਆਪ ਨੇ ਹੁਣ ਹਾਇਕੁ ਲੇਖਣ ਵੱਲ ਵੀ ਤਵਜੋਂ ਦਿੱਤੀ ਹੈ ਤੇ ਬਹੁਤ ਜਲਦ ਆਪ ਦੀ 'ਹਾਇਕੁ-ਸਵੇਰਾ' ਪੁਸਤਕ ਆ ਰਹੀ ਹੈ। ਅੱਜ ਆਪ ਨੇ ਆਪਣੇ ਹਾਇਕੁ ਭੇਜ ਕੇ ਹਾਇਕੁ-ਲੋਕ ਨਾਲ਼ ਸਾਂਝ ਪਾਈ ਹੈ। ਮੈਂ ਹਾਇਕੁ-ਲੋਕ ਪਰਿਵਾਰ ਵੱਲੋਂ ਆਪ ਦਾ ਤਹਿ ਦਿਲੋਂ ਸੁਆਗਤ ਕਰਦੀ ਹਾਂ।
1.
ਬੱਦਲ਼ ਗੱਜੇ
ਬਿਜਲੀ ਲਿਸ਼ਕਾਵੇ
ਨਿਸ਼ਾਨੀ ਮੀਂਹ ।
2.
ਵੱਗੇ ਦਰਿਆ
ਨਦੀਆਂ ਨਾਲ਼ੇ ਖਾਲ਼
ਮੀਂਹ ਮਗਰੋਂ ।
ਚੌਧਰੀ ਅਮੀ ਚੰਦ
(ਮੁਕਤਸਰ)
ਬੱਦਲ਼ ਗੱਜੇ
ਬਿਜਲੀ ਲਿਸ਼ਕਾਵੇ
ਨਿਸ਼ਾਨੀ ਮੀਂਹ ।
2.
ਵੱਗੇ ਦਰਿਆ
ਨਦੀਆਂ ਨਾਲ਼ੇ ਖਾਲ਼
ਮੀਂਹ ਮਗਰੋਂ ।
ਚੌਧਰੀ ਅਮੀ ਚੰਦ
(ਮੁਕਤਸਰ)
ਕੁਦਰਤ ਦੇ ਸੁੰਦਰ ਨਜ਼ਾਰੇ ਪੇਸ਼ ਕੀਤੇ ਹਨ
ReplyDeleteGood
ReplyDelete