ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

11 Jun 2014

ਕਾਲੀਆਂ ਰਾਤਾਂ (ਹਾਇਬਨ)

ਗਰਮੀਆਂ ਦੀ ਰਾਤ ......... ਬਾਪੂ ਬੈਠਾ ਖੇਤ ਦੀ ਰਾਖੀ ........ ਸੋਚਾਂ 'ਚ ਡੁੱਬਿਆ............ ਤਾਰਿਆਂ ਨੂੰ ਦੇਖਦਾ ............ਮਨ ਹੀ ਮਨ 'ਚ ਆਪਣੇ -ਆਪ ਨਾਲ ਗੱਲਾਂ ਕਰਦਾ.........ਤੇ ਫਿਰ ਖਿਆਲਾਂ 'ਚ ਹੀ ਪੁੱਤ ਨੂੰ ਵਿਦੇਸ਼ ਤੋਰਨ ਲੱਗਾ ਕਹਿੰਦਾ , "ਪੁੱਤਰਾ ਹੁਣ ਤਾਂ ਤੇਰੇ 'ਤੇ ਈ ਆਸਾਂ ਨੇ....ਉੱਥੇ ਦਿਲ ਲਾ ਕੇ ਕੰਮ ਕਰੀਂ ਤੇ ਪੈਸੇ ਛੇਤੀ ਭੇਜੀਂ।"......... "ਬਾਪੂ , ਤੂੰ ਫਿਕਰ ਨਾ ਕਰ .........ਬਾਹਰ ਜਾ ਕੇ ਮੈਂ ਸਾਰਾ ਕਰਜ਼ਾ ਉਤਾਰ ਦੇਣਾ। " ਅਤੇ ਕਦੀ ਕਦੀ ਕਿਸੇ ਪਸ਼ੂ ਨੂੰ ਆਉਂਦੇ ਮਹਿਸੂਸ ਕਰਕੇ ਉੱਠ ਪੈਂਦਾ..."ਹੱਟ, ਹੱਟ.ਟ.ਟ....।" ਰਾਤ ਦੇ ਹਨੇਰੇ 'ਚ ਬੈਟਰੀ ਵੀ ਮੱਧਮ ਜਿਹੀ ਜੱਗਦੀ ਜਾਪਦੀ ਹੈ। ਐਨੇ ਨੂੰ ਪੁੱਤ ਨੇ ਬਾਪੂ ਦੇ ਪੈਰਾਂ ਨੂੰ ਫੜ੍ਹ ਕੇ ਹਿਲਾਉਂਦੇ ਕਿਹਾ,"ਬਾਪੂ ਜੀ, ਘਰ ਚੱਲ ਕੇ ਰੋਟੀ ਖਾ ਲਓ।"
      ਪੁੱਤਰ ਦੇ ਮੋਢੇ 'ਤੇ ਹੱਥ ਧਰ .........ਖਿਆਲਾਂ ਨੂੰ ਤੋੜ .......... ਚੁੱਪ -ਚਾਪ ਉਹ ਘਰ ਨੂੰ ਚੱਲ ਪਿਆ।


ਕਾਲੀਆਂ ਰਾਤਾਂ
ਜੱਟ ਅਲਾਣੀ ਮੰਜੀ
ਤਾਰਿਆਂ ਛਾਵੇਂ।

ਅੰਮ੍ਰਿਤ ਰਾਏ (ਪਾਲੀ)   
ਫਾਜ਼ਿਲਕਾ 

ਨੋਟ : ਇਹ ਪੋਸਟ ਹੁਣ ਤੱਕ 38 ਵਾਰ ਪੜ੍ਹੀ ਗਈ। 




4 comments:

  1. ਬਹੁਤ ਖੂਬਸੂਰਤ ਹਾਇਬਨ।

    ReplyDelete
  2. ਅਜ ਦੀ ਹਕੀਕਤ ਨੂੰ ਸੁੰਦਰ ਤਰੀਕੇ ਨਾਲ ਬਿਆਨ ਕੀਤਾ ਹੈ ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ