ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

16 Jul 2014

ਅੱਜ ਦਾ ਸੱਚ

ਭਾਈ ਵੀਰ ਸਿੰਘ ਜੀ ਨੇ ਆਪਣੀ ਇੱਕ ਕਵਿਤਾ 'ਚ ਬਨਫਸ਼ੇ ਦੇ ਫੁੱਲ ਦਾ ਜ਼ਿਕਰ ਕੀਤਾ ਸੀ ਕਿ ਉਹ
ਛੁਪਿਆ ਰਹਿਣ ਦੀ ਚਾਹ ਰੱਖਦਾ ਹੈ .....
ਮਿਰੀ ਛਿਪੇ ਰਹਿਣ ਦੀ ਚਾਹ 
ਤੇ ਛਿਪ ਟੁਰ ਜਾਣ ਦੀ 
ਹਾ ਪੂਰੀ ਹੁੰਦੀ ਨਾਂਹ 
ਮੈਂ ਤਰਲੇ ਲੈ ਰਿਹਾ। 
ਅੱਜਕੱਲ ਹਰ ਕੋਈ ਲੇਖਕ ਬਣਨ ਦੀ ਕਾਹਲ 'ਚ ਹੈ। ਇੰਝ ਲੱਗਦਾ ਹੈ ਕਿ ਕੋਈ ਪਾਠਕ ਬਣਨਾ ਹੀ ਨਾ ਚਾਹੁੰਦਾ ਹੋਵੇ ਪਰ ਲੇਖਕ ਬਣਨ ਦੀ ਪਹਿਲੀ ਪੌੜੀ ਪਾਠਕ ਬਣਨਾ ਹੀ ਹੈ ਤੇ ਇਹ ਗੱਲ ਦਿਲਜੋਧ ਸਿੰਘ ਜੀ ਹੁਰਾਂ 'ਤੇ ਸੌ ਪ੍ਰਤੀਸ਼ਤ ਲਾਗੂ ਹੁੰਦੀ ਹੈ। 

1.
ਚਿੜੀ ਦਾ ਚੋਗਾ 
ਬੰਨੇ ਉੱਤੇ ਰੱਖਿਆ 
ਕਾਂ ਖਾ ਉੱਡਿਆ। 
2.
ਚਿੜੀ ਤੇ ਚਿੜਾ 
ਚੋਗਾ ਲੱਭ ਲਿਆਏ 
ਬੋਟ ਗਾਇਬ। 
3.
ਬੋਹੜੇ ਪੀਂਘ
ਝੂਟਦੇ ਟੁੱਟ ਗਈ 
ਕੱਚੀਆਂ ਪੀਂਘਾਂ। 
4.
ਬੱਚੇ ਰਲ ਕੇ 
ਮੋਬਾਇਲ ਫੋਨ 'ਤੇ 
ਝੂਟਣ ਪੀਂਘ। 

( ਬਾਜਵਾ ਸੁਖਵਿੰਦਰ  ਦੀ ਹਾਇਕੁ ਲਿਖਤ ਪ੍ਰੇਰਣਾ ਬਣੀ ਇਹ ਹਾਇਕੁ ਲਿਖਣ ਲਈ ) 

ਦਿਲਜੋਧ ਸਿੰਘ 
(ਨਵੀਂ ਦਿੱਲੀ -ਯੂ ਐਸ ਏ )

3 comments:

 1. ਦਿਲਜੋਧ ਸਿੰਘ ਜੀ ਇੱਕ ਬਹੁਤ ਵਧੀਆ ਲੇਖਕ ਤਾਂ ਹਨ ਹੀ ਪਰ ਉਹਨ੍ਹਾਂ ਦਾ ਇੱਕ ਹੋਰ ਖ਼ਾਸ ਗੁਣ ਹੈ ਜਿਸ ਕਰਕੇ ਉਹਨਾਂ ਦਾ ਨਾਂ ਪਾਠਕਾਂ ਦੀ ਮੋਹਰਲੀ ਕਤਾਰ 'ਚ ਆਉਂਦਾ ਹੈ। ਉਹ ਹਾਇਕੁ -ਲੋਕ 'ਤੇ ਨਿਰੰਤਰ ਹਾਜ਼ਰੀ ਲਾਉਂਦੇ ਹਨ ਤੇ ਹਰ ਪੋਸਟ 'ਤੇ ਆਪਣੇ ਵੱਡਮੁਲੇ ਵਿਚਾਰ ਸਾਂਝੇ ਵੀ ਕਰਦੇ ਹਨ ਜੋ ਹਰ ਕਿਸੇ ਦੇ ਵੱਸ ਦਾ ਕੰਮ ਨਹੀਂ ਹੈ। ਕਿਸੇ ਦੀ ਲਿਖਤ ਨੂੰ ਪੜ੍ਹਨਾ ਤੇ ਫਿਰ ਯੋਗ ਵਿਚਾਰ ਲਿਖਣਾ।... ਇੱਕ ਸੁਲਝਿਆ ਵਿਅਕਤੀ ਹੀ ਕਰ ਸਕਦਾ ਹੈ।
  ਆਪ ਚਾਹੇ ਘੱਟ ਲਿਖਦੇ ਹਨ ਪਰ ਜਦੋਂ ਲਿਖਦੇ ਹਨ ਕਮਾਲ ਲਿਖਦੇ ਹਨ। ਆਪ ਨੂੰ ਪੜ੍ਹਨਾ ਬਹੁਤ ਚੰਗਾ ਲੱਗਦਾ ਹੈ।
  ਸਾਰੇ ਹਾਇਕੁ ਅਜੋਕੇ ਸੱਚ ਨੂੰ ਪ੍ਰਗਟਾਉਂਦੇ ਹਨ ਚਾਹੇ ਚਿੜੇ -ਚਿੜੀ ਦੀ ਗੱਲ ਹੋਵੇ ਜਾਂ ਫਿਰ ਬੋਹੜੀ ਪੀਂਘ ਦੀ।
  ਮੈਂ ਦਿਲਜੋਧ ਸਿੰਘ ਜੀ ਦੀ ਕਲਮ ਨੂੰ ਸਲਾਮ ਕਰਦੀ ਹਾਂ। ਦੁਆ ਕਰਦੀ ਹਾਂ ਕਿ ਇਹ ਕਲਮ ਇੰਝ ਹੀ ਲਿਖਦੀ ਰਹੇ।

  ਹਰਦੀਪ

  ReplyDelete
 2. ਦਿਲਜੋਧ ਸਿੰਘ ਜੀ---ਤੁਹਾਡੇ ਸਾਰੇ ਹਾਇਕੁ ਬੜੇ ਦਿਲ ਖਿਚਵੇਂ ਤੇ ਸਚਾਈ ਬਆਨਦੇ ਹਣ।ਸ਼ਚੀਂ ਤੁਹਾਡੀ ਲਿਖਤ ਪੜੱ ਕੇ ਸਰੂਰ ਆ ਜਾਂਦਾ ਹੈ। ਬੱਸ ਲਿਖਦੇ ਰਹੋ, ਲਿਖਦੇ ਰਹੋ ।

  ReplyDelete
 3. Anonymous10.8.14

  ਸੱਚ ਬਿਆਨਿਆਂ ਸਰ ਜੀ ਖੂਬਸੂਰਤ ਹਾਇਕੁ..।
  ਦਿਲਜੋਧ ਸਰ ਜੀ ਇਹ ਮੇਰੀ ਖੁਸ਼ਕਿਸਮਤੀ ਹੈ ਕਿ ਮੈਨੂੰ ਸਿਖਾਂਦਰੂ ਜਿਹੇ ਹਾਇਕੁਕਾਰ ਨੂੰ
  ਹਾਇਕੁ -ਲੋਕ ਤੇ ਉਸਤਾਦ ਹਾਇਕੁਕਾਰ ਤੇ ਹਰਦੀਪ ਭੈਣ ਜੀ ਦਾ ਸਾਥ ਮਿਲਿਆ ਤੇ
  ਉਹਨਾਂ ਵਲੋਂ ਮਿਲੀ ਹੱਲਾਸ਼ੇਰੀ ਸਦਕਾ ਹੀ ਲਿਖ ਰਿਹਾ ।
  ਆਪ ਜੀ ਦੇ ਅਸ਼ੀਰਵਾਦ ਲਈ ਬਹੁਤ-ਬਹੁਤ ਧੰਨਵਾਦ !!

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ