ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

3 Jul 2014

ਮੰਗੇ ਨਾ ਮਿਲੇ (ਸੇਦੋਕਾ)

1.
ਪੰਜ ਤੱਤ ਦਾ
ਹੰਢਿਆ ਨਦੀ ਕੰਢੇ
ਮਸਾਂ ਝੱਲੇ ਥਪੇੜੇ 
ਮੰਗੇ ਨਾ ਮਿਲੇ
ਭੁਗਤੇ ਜਿੰਨੀ ਲਿਖੀ
ਮਿੱਟੀ 'ਚ ਮਿੱਟੀ ਮਿਲੀ । 

2.
ਲੇਖ ਮੱਥੇ ਦੇ
ਕੌਣ ਬੁੱਝੇ ਤੇ ਦੱਸੇ
ਪਿਛਲੇ ਜਾਂ ਅਗਲੇ 
ਮਨ ਜੇ ਖੁਸ਼
ਭਾਗ ਬਣੇ ਨੇ ਚੰਗੇ
ਨਹੀਂ ਤਾਂ ਮੰਦੇ-ਮੰਦੇ । 

ਇੰਜ: ਜੋਗਿੰਦਰ ਸਿੰਘ ਥਿੰਦ
 (ਸਿਡਨੀ)

2 comments:

  1. ਜ਼ਿੰਦਗੀ ਦਾ ਤੱਤ ਚੰਦ ਲਫ਼ਜ਼ਾਂ 'ਚ ਬਿਆਨਿਆ ਗਿਆ ਹੈ ਸੇਦੋਕਾ ਰੂਪ 'ਚ।
    ਲਾਜਵਾਬ !

    ReplyDelete
  2. ਜ਼ਿੰਦਗੀ ਦੇ ਚੌਥੇ ਪਹਿਰ ਦਾ ਸਹੀ ਬਿਆਨ ।ਕੋਈ ਹੱਲ ਨਹੀਂ ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ