ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

7 Jul 2014

ਭਾਰੀ ਬੁੱਚਕੀ (ਹਾਇਬਨ)


     ਨੋਟ : ਹਾਇਬਨ ਨੂੰ ਸੁਣੋ-  ਸੁਣਨ ਲਈ ਫੋਟੋ 'ਤੇ ਬਣੇ ਤੀਰ ਦੇ ਨਿਸ਼ਾਨ ਨੂੰ ਕਲਿੱਕ ਕਰੋ।  

  ਕਾਲ਼ੀ -ਬੋਲ਼ੀ ਹਨ੍ਹੇਰੀ ਰਾਤ.........ਫ਼ੋਨ ਦੀ ਘੰਟੀ .........ਕੁਵੇਲੇ ਵਾਪਰੀ ਅਣਹੋਣੀ।ਉਸ ਦੇ ਸਾਹਾਂ ਨੂੰ ਡੋਬ ਪੈ ਗਏ। ਪਲਾਂ -ਛਿਣਾਂ 'ਚ ਹੀ ਉਸ ਦਾ ਰੰਗ ਧੂੰਏਂ ਵਰਗਾ ਹੋ ਗਿਆ । ਉਸ ਦੀ ਸੋਚ ਨੂੰ ਅਧਰੰਗ ਹੋ ਗਿਆ ਸੀ। ਅੱਖਾਂ 'ਚ ਝਨਾਂ ਬਣੇ ਅੱਥਰੂ ਰੋਕਿਆਂ ਵੀ ਰੁੱਕ ਨਹੀਂ ਰਹੇ ਸਨ। ਚੰਦਰੀ ਹੋਣੀ ਨੇ ਕਹਿਰ ਢਾਹ ਦਿੱਤਾ ਸੀ। ਉਸ ਦੀ ਜ਼ਿੰਦਗੀ ਦੇ ਰਾਹਾਂ ਦਾ ਹਮਸਫ਼ਰ, ਲੰਮੀਆਂ ਵਾਟਾਂ ਨੂੰ ਅੱਧਵਾਟੇ ਛੱਡ, ਕਿਸੇ ਅਣਦੱਸੀ ਥਾਵੇਂ ਤੁਰ ਗਿਆ .......ਜਿੱਥੋਂ ਕਦੇ ਕੋਈ ਮੁੜ ਕੇ ਨਹੀਂ ਆਇਆ।ਦਿਨਾਂ ਦੇ ਮਹੀਨੇ .....ਤੇ ....ਮਹੀਨਿਆਂ ਦੇ ਸਾਲ ਬਣਦੇ ਗਏ.......ਪਰ ਉਸ ਦੇ ਆਉਣ ਦੀ ਉਡੀਕ ਨਾ ਮੁੱਕੀ। 
       ਉਸ ਨੂੰ ਜ਼ਿੰਦਗੀ ਇੱਕ ਖਲਾਅ ਜਾਪਣ ਲੱਗੀ। ਸੂਲੀ ਟੰਗੇ ਪਲ ਪਿੱਛਾ ਕਰਦੇ ਜਾਪਦੇ। ਜ਼ਿੰਦ ਸੁੱਕੀ ਟਹਿਣੀ ਵਾਂਗ ਤਿੜਕ ਗਈ। ਦੁੱਖਾਂ ਦੇ ਉੱਠਦੇ ਵਰੋਲਿਆਂ ਨੂੰ ਝੱਲਦੀ.....ਰੱਬ ਨੂੰ ਉਲਾਂਭੇ ਦਿੰਦੀ ਉਹ ਫਿਸ ਪੈਂਦੀ," ਉਸ ਦਾ ਸਾਥ ਤਾਂ ਹੁਣ ਇੱਕ ਸੁਪਨਾ ਜਿਹਾ ਲੱਗਦਾ ਹੈ। ਰੱਬ ਨੇ ਪਤਾ ਨਹੀਂ ਕਿਹੜੇ ਕਰਮਾਂ ਦਾ ਬਦਲਾ ਲਿਆ ਮੈਥੋਂ। ਭੋਰਾ ਤਰਸ ਨਹੀਂ ਆਇਆ......ਬੁੱਢੇ ਮਾਪਿਆਂ ਦੀ ਡੰਗੋਰੀ ਦਾ ਸਹਾਰਾ ਖੁੱਸ ਗਿਆ......ਸੁਪਨੇ 'ਚ ਵੀ ਨਹੀਂ ਸੋਚਿਆ ਸੀ ਕਿ ਇਹ ਜ਼ਿੰਦਗੀ ਐਨੀ ਔਖੀ ਵੀ ਹੋ ਸਕਦੀ ਹੈ। ਜਦੋਂ ਕਿਸੇ ਬੁੱਢੇ -ਜੋੜੇ ਨੂੰ ਇੱਕਠਿਆਂ ਵੇਖਦੀ ਹਾਂ.....ਲੱਗਦਾ ਹੈ ਇਹ ਲਕੀਰ ਤਾਂ ਮੇਰੇ ਹੱਥਾਂ 'ਤੇ ਸ਼ਾਇਦ ਰੱਬ ਵਾਹੁਣੀ ਹੀ ਭੁੱਲ ਗਿਆ। ਪਤਾ ਨਹੀਂ ਕਿਵੇਂ ਨਿਕਲੇਗੀ ਇਹ ਪਹਾੜ ਜਿੱਡੀ ਜ਼ਿੰਦਗੀ ਇੱਕਲਿਆਂ ?"  
     ਬੜਾ ਔਖਾ ਹੁੰਦਾ ਹੈ ਪੈਰਾਂ 'ਚ ਸੂਲਾਂ ਦਾ ਉੱਗ ਆਉਣਾ ਤੇ ਇਸ ਦੀ ਪੀੜ ਨੂੰ ਆਪਣੇ ਅੰਤਰੀਵ 'ਚ ਸਮਾਉਣਾ। ਉਸ ਨੂੰ ਨਿੱਤ ਅੰਦਰੋਂ -ਅੰਦਰੀਂ ਖੁਰਦੀ ਵੇਖਦੀ ਹਾਂ। ਮੈਨੂੰ ਕਦੇ ਕੁਝ ਨਹੀਂ ਲੱਭਿਆ ਉਸ ਦੇ ਧਰਵਾਸ ਦੀ ਸੱਖਣੀ ਝੋਲੀ 'ਚ ਪਾਉਣ ਲਈ ........ਸਿਵਾਏ ਮੋਹ ਤੇ ਅਪਣੱਤ ਭਰੀਆਂ ਦਿਲਬਰੀਆਂ ਤੋਂ। ਸ਼ਾਇਦ ਇਹੋ ਉਸ ਦੇ ਹਨ੍ਹੇਰੇ ਰਾਹਾਂ 'ਚ ਕਦੇ ਚਾਨਣ ਦੀ ਕਾਤਰ ਬਣ ਜਾਣ। 

ਭਾਰੀ ਬੁੱਚਕੀ 
ਕੰਡਿਆਲੇ ਰਸਤੇ  
ਜ਼ਖਮੀ ਪੈਰ।

ਡਾ. ਹਰਦੀਪ ਕੌਰ ਸੰਧੂ 
(ਬਰਨਾਲਾ- ਸਿਡਨੀ)
ਨੋਟ : ਇਹ ਪੋਸਟ ਹੁਣ ਤੱਕ 105 ਵਾਰ ਵੇਖੀ ਗਈ। 

6 comments:

 1. ਇਹ ਸਭ ਪੜ ਕੇ/ਸੁਣ ਕੇ ਮੰਨ ਨੇ ਉਦਾਸ ਹੋਣਾ ਹੀ ਸੀ । ਸੋ ਹੋਇਆ ।
  ਸਭ ਕੁਝ ਨੇ ਦਿਲ ਤੇ ਸਿੱਧਾ ਅਸਰ ਕੀਤਾ ।ਬੜੀ ਮਿਹਨਤ ਨਾਲ ਖੂਬਸੂਰਤ ਤਿਆਰ ਕੀਤੀ ਰਚਨਾ । ਨਵਾਂ ਤਜਰਬਾ ਬਹੁਤ ਕਾਮਯਾਬ ਰਿਹਾ ।

  ReplyDelete
 2. करुणा से ओतप्रोत हाइबन ! यह साहित्य की अमूल्य निधि है । जब पंजाबी साहित्य में हाइबन का इतिहास लिखा जाएगा , उस समय इस तरह के हाइबन शीर्ष पर रहेंगे।
  रामेश्वर काम्बोज

  ReplyDelete
 3. बेहद मार्मिक ...भाव पूर्ण ...अनुपम !!!!
  बहुत बधाई आपको !!

  ReplyDelete
 4. रुला दित्ता......बहुत ही बढ़िया प्रस्तुति......एक -एक शब्द स्पष्ट, भावानुकूल....अभिव्यक्ति
  बधाई !

  डॉ. सुधा ओम ढींगरा

  ReplyDelete
 5. ਹਰਦੀਪ,
  ਤੁਹਾਡਾ ਹਾਇਬਨ ਪੜ੍ਹ ਕੇ ਤੇ ਤੁਹਾਡੀ ਆਵਾਜ਼ ਵਿਚ ਸੁਣਕੇ ਮੈਂ ਕਈ ਦਿਨ ਕੁਝ ਲਿਖ ਨਹੀ ਸਕਿਆ। ਤਸੀਂ ਆਪ ਸਮਝਦੇ ਹੋ ਕਿ ਕਿਓਂ---------- ਇੰਝ ਰਵਾਇਆ ਨਾ ਕਰੋ।

  ReplyDelete
 6. ਇਹ ਹਾਇਬਨ ਲਿਖ ਕੇ ਮੇਰਾ ਮਕਸਦ ਕਿਸੇ ਦਾ ਦਿਲ ਦੁਖਾਉਣਾ ਨਹੀਂ ਸੀ ਇਹ ਤਾਂ ਮੇਰੇ ਅੰਦਰ ਦੀ ਪੀੜ ਸੀ ਜਿਸਨੇ ਸ਼ਬਦਾਂ ਦਾ ਰੂਪ ਲੈ ਲਿਆ। ਹਾਇਬਨ ਦੀ ਪਾਤਰ ਨੇ ਇਸ ਦਰਦ ਨੂੰ ਆਪਣੇ ਜ਼ਿਹਨ 'ਚ ਦਫ਼ਨ ਕੀਤਾ ਹੋਇਆ ਹੈ ਜਿਸ ਨੂੰ ਉਸ ਕਦੇ ਸਾਂਝਾ ਨਹੀਂ ਕੀਤਾ ਬੱਸ ਉਸਦੀ ਹੂਕ ਨੇ ਮੇਰੇ ਦਿਲ ਨੂੰ ਇਹ ਸਭ ਕਹਿਣ ਲਈ ਮਜ਼ਬੂਰ ਕਰ ਦਿੱਤਾ। ਜੇ ਆਪ ਦਾ ਦਿਲ ਦੁੱਖਿਆ ਤਾਂ ਮਾਫ਼ ਕਰ ਦੇਣਾ।

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ