ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

20 Aug 2014

ਇੱਕੋ ਹੀ ਰੰਗ (ਸੇਦੋਕਾ)

1.
ਕੁਰੱਪਟ ਨੂੰ
ਕੁਰੱਪਟ ਹੀ ਖਾਵੇ
ਪੈਸਾ ਰੰਗ ਵਿਖਾਵੇ
ਰੱਤ ਨਿਚੋੜੇ
ਡ੍ਹਾਢਾ ਦੱਬੇ ਤੇ ਘੂਰੇ  
ਗਰੀਬ ਪਿਆ ਝੂਰੇ। 

2.
ਲਹੂ ਸਭ ਦਾ
ਹੈ ਇੱਕੋ  ਹੀ ਰੰਗ ਦਾ
ਡੰਕਾ ਕਿਓਂ ਜੰਗ ਦਾ
ਵੱਖਰੇ ਸਾਰੇ
ਕਰਨ ਪੈ ਪਸਾਰਾ
ਹੋਵੇ ਸੱਚ ਨਿਤਾਰਾ। 

ਜੋਗਿੰਦਰ ਸਿੰਘ  ਥਿੰਦ
(ਸਿ਼ਡਨੀ---ਅੰਮ੍ਰਿਤਸਰ )

ਨੋਟ : ਇਹ ਪੋਸਟ ਹੁਣ ਤੱਕ 15 ਵਾਰ ਪੜ੍ਹੀ ਗਈ। 

3 comments:

 1. ਜਿੰਦਗੀ ਦੇ ਸਚ ਬੋਲ ਰਹੇ ਹਨ ।

  ReplyDelete
 2. ਆਲੇ -ਦੁਆਲੇ ਵਾਪਰਦੇ ਕੌੜੇ ਸੱਚ ਨੂੰ ਬਖੂਬੀ ਸੇਦੋਕਾ ਰੂਪੀ ਸ਼ਬਦਾਂ 'ਚ ਪਰੇ ਕੇ ਸਭਨਾਂ ਨੂੰ ਇੱਕ ਵਾਰ ਫਿਰ ਝੰਜੋੜਨ ਲਈ ਸ਼ੁਕਰੀਆ।
  ਹਰਦੀਪ

  ReplyDelete
 3. ਦਿਲਜੋਧ ਜੀ ਤੇ ਹਰਦੀਪ ਜੀ,
  ਆਪ ਜੀ ਦੇ ਬਹੁਤ ਬਹੁਤ ਸ਼ੁਕਰੀਆ।
  ੀੀੀੀੀੀੀੀੂੂਏਦਾਂ ਹੀ ਹੌਸਲਾ ਅਫਜ਼ਾਈ ਕਰਦੇ ਰਹਿਣਾ। ਮਿਹਰਬਾਨੀ ਹੋਵੇਗੀ।

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ