ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

2 Sept 2014

ਸਾਉਣ ਦੀ ਝੜੀ

ਸ਼ਾਮ ਦਾ ਵੇਲ਼ਾ ......ਅਤਿ ਦੀ ਗਰਮੀ........ਸਾਰਿਆਂ ਦੇ ਨਾਲ ਮੈਨੂੰ ਵੀ ਮੀਂਹ ਦੀ ਉਡੀਕ ਸੀ। ਦੇਖਦੇ ਹੀ ਦੇਖਦੇ ਬੱਦਲਾਂ ਦੀ ਇੱਕ ਟੁਕੜੀ ਪੁਰੇ ਵੱਲੋਂ ਆਈ  ਤੇ ਮੇਰੇ ਘਰ ਦੇ ਅਸਮਾਨ 'ਤੇ ਛੱਤਰੀ ਬਣ ਖਲੋਤੀ ........ਤੇ ਹੌਲੀ -ਹੌਲੀ ਅਸਮਾਨ ਬੱਦਲਾਂ ਨਾਲ ਭਰ ਗਿਆ। 
ਰੁੱਖਾਂ ਪੌਦਿਆਂ ਦੇ ਕੁਮਲਾਏ ਪੱਤਿਆਂ 'ਤੇ ਇੱਕ ਟਹਿਕ ਜਿਹੀ ਆ ਗਈ। ਕਲੀਆਂ ਦੀ ਮਹਿਕ ਦੂਣੀ ਹੋ ਗਈ ਸੀ। ਚੰਬੇਲੀ ਦੀ ਸੁਗੰਧੀ.......ਚਿੜੀਆਂ ਦੀ ਚਹਿਚਹਾਟ ........ਠੰਡੀ ਹਵਾ ਦੇ ਬੁੱਲੇ .........ਮਨ ਬਾਉਰਾ ਹੋ ਗਿਆ ਸੀ। ਦਿਲ ਕਰੇ ਦੌੜਦੀ ਫਿਰਾਂ........ ਪੇੜਾਂ ਵਿੱਚ ........ਫੁੱਲਾਂ ਵਿੱਚ।
.............ਪਰ ਕਿਤੇ ਇੱਕ ਇੱਕਲ ਸੀ ਜੋ ਉਦਾਸੀ ਲੈ ਆਈ ਸੀ। ਸਬੱਬੀਂ ਓਹਨਾਂ ਪਲਾਂ 'ਚ ਮੇਰੀ ਕਲਮ ਮੇਰੇ ਬਿਲਕੁਲ ਪਾਸ ਸੀ। ਮੈਂ ਡਾਇਰੀ ਕੱਢੀ ਤਾਂ ਕਵਿਤਾ ਮੇਰੇ ਸਾਹਮਣੇ ਆ ਖਲੋਤੀ.......ਤੇ ਮੇਰੀ ਇੱਕਲ ਟੁੱਟ ਗਈ। ਏਸ ਖੁਸ਼ੀ 'ਚ ਬੱਦਲਾਂ ਨੇ ਝੜੀ ਲਾ ਦਿੱਤੀ। 

ਸਾਉਣ ਝੜੀ 
ਵਗਦੀ ਪੌਣ ਸੰਗ 
ਕਵਿਤਾ ਘੜੀ। 

ਪ੍ਰੋ. ਦਵਿੰਦਰ ਕੌਰ ਸਿੱਧੂ 
(ਦੌਧਰ  -ਮੋਗਾ )

ਨੋਟ : ਇਹ ਪੋਸਟ ਹੁਣ ਤੱਕ 20 ਵਾਰ ਪੜ੍ਹੀ ਗਈ। 

3 comments:

  1. ਸੋਹਣੇ ਮੌਸਮ ਦੀ ਦਿਲਕਸ਼ ਰਚਨਾ ।

    ReplyDelete
  2. ਸਾਉਣ ਦੀ ਝੜੀ 'ਚ ਕਿਸੇ ਲਿਖਾਰੀ ਦੀ ਕਲਮ ਕਿਵੇਂ ਅਣਭਿੱਜ ਰਹਿ ਸਕਦੀ ਹੈ...........ਇਹ ਤਾਂ ਵਗਦੀਆਂ ਪੌਣਾ ਸੰਗ ਵਹਿ ਤੁਰਦੀ ਹੈ .....ਫਿਰ ਚਾਹੇ ਕੋਈ ਕਿੰਨਾ ਵੀ ਇੱਕਲਾ ਕਿਉਂ ਨਾ ਹੋਵੇ ..........ਸ਼ਬਦਾਂ ਦੇ ਅੰਗ ਸੰਗ ਤਨਹਾਈ ਨੇ ਤਾਂ ਟੁੱਟਣਾ ਹੀ ਹੋਇਆ।
    ਦਵਿੰਦਰ ਭੈਣ ਜੀ ਨੇ ਬਹੁਤ ਹੀ ਖੂਬਸੂਰਤ ਅੰਦਾਜ਼ 'ਚ ਸਾਉਣ ਦੀ ਝੜੀ ਨੂੰ ਪੇਸ਼ ਕੀਤਾ ਹੈ। ਪੜ੍ਹ ਕੇ ਅਨੰਦ ਆ ਗਿਆ।

    ReplyDelete
  3. ਬਹੁਤ ਹੀ ਖੂਬਸੂਰਤ ਰਚਨਾ 'ਸਾਉਣ ਦੀ ਝੜੀ'- ਮੁਬਾਰਕਾਂ ਜੀ।
    ਜਗਦੀਸ਼ ਰਾਏ ਕੁਲਰੀਆਂ

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ