ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

24 Oct 2014

ਦੀਵਾਲੀ ਰਾਤ

ਅੱਜ ਸਾਡੇ ਨਾਲ ਇੱਕ ਨਵਾਂ ਨਾਂ ਆ ਜੁੜਿਆ ਹੈ -  ਹਰਜਿੰਦਰ ਢੀਂਡਸਾ। 
ਮੈਂ ਆਪ ਜੀ ਦਾ ਹਾਇਕੁ -ਲੋਕ ਪਰਿਵਾਰ ਵੱਲੋਂ ਨਿੱਘਾ ਸੁਆਗਤ ਕਰਦੀ ਹਾਂ। ਜਦੋਂ -ਜਦੋਂ ਹਾਇਕੁ -ਲੋਕ ਪਰਿਵਾਰ 'ਚ ਵਾਧਾ ਹੋਇਆ ਹੈ ਸਾਰੇ ਰਲ ਕੇ ਆਉਣ ਵਾਲੇ ਨੂੰ 'ਜੀ ਆਇਆਂ ਨੂੰ ' ਆਖਦੇ ਨੇ ਤੇ ਖਿੜੇ ਮੱਥੇ ਤੇ ਚਾਅ ਨਾਲ ਮਿਲਦੇ ਨੇ। 
ਹਾਇਕੁ -ਲੋਕ ਨਾਲ ਸਾਂਝ ਪਾਉਂਦਿਆਂ ਆਪ ਜੀ ਦੇ ਆਪਣੇ ਸ਼ਬਦਾਂ 'ਚ ...........

"ਮੇਰਾ ਆਗ੍ਮਾਨ  ਪੰਜਾਬ ਦੇ ਪੁਆਧ  ਇਲਾਕੇ ਵਿਚਲੇ  ਇੱਕ ਛੋਟੇ ਜਿਹੇ ਪਿੰਡ ਨਿਆਮੀਆਂ ਤਹਿਸੀਲ ਖਰੜ ਜਿਲ੍ਹਾ ਉਦੋਂ ਅੰਬਾਲਾ ਹੁਣ ਮੋਹਾਲੀ  ਵਿਖੇ ਤਕਰੀਬਨ 54 ਕੁ ਸਾਲ ਪਹਿਲਾਂ ਹੋਇਆ ਸੀ| ਜ਼ਿੰਦਗੀ ਦੇ ਪਹਿਲੇ 18 ਸਾਲ ਇਸੇ ਇਲਾਕੇ 'ਚ ਰਹਿ ਕੇ ਮੁਢਲੀ ਵਿੱਦਿਆ ਹਾਸਿਲ ਕੀਤੀ। 

ਫੇਰ ਅਗਲੇ 13 ਸਾਲ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਜ਼ਿੰਦਗੀ ਜਿਓਣ ਦੀ ਜਾਂਚ ਸਿੱਖਣ 'ਚ ਬਿਤਾਏ ਤੇ ਯੂਨੀਵਰਸਿਟੀ ਨੇ ਮੈਨੂੰ BSc Agri  (Hons), M.Sc ਤੇ Ph.D ਨਾਲ ਸ਼ਿੰਗਾਰ ਦਿੱਤਾ। ਇੱਥੇ  ਹੀ ਰੱਬ ਨੇ ਮੈਨੂੰ ਮੇਰੀ ਜ਼ਿੰਦਗੀ ਦੇ  ਸਭ ਤੋ ਅਨਮੋਲ ਤੋਹਫ਼ੇ ਮੇਰੇ ਹਮਸਫਰ ਨਾਲ ਨਿਵਾਜਿਆ| 

ਹੁਣ ਪਿਛਲੇ 23 ਸਾਲਾਂ ਤੋ ਅਸੀਂ ਕੰਗਰੂਆਂ ਦੀ ਧਰਤੀ ਤੇ ਜ਼ਿੰਦਗੀ ਦਾ ਸਫਰ ਮਾਂ ਪਿਓ ਤੇ ਦੋ ਪੁੱਤਰਾਂ ਨਾਲ ਮਾਣ ਰਹੇ ਹਾਂ| ਰੋਟੀ ਲਈ ਆਸਟਰੇਲੀਆ ਸਰਕਾਰ ਨੇ ਇਕ ਸਰਕਾਰੀ ਦਫਤਰ ਵਿਚ ਚੰਗੀ ਨੌਕਰੀ ਦਿੱਤੀ ਹੋਈ ਹੈ| ਅੱਜ ਕੱਲ ACT ਤੇ NSW ਦੇ ਬਾਰਡਰ ਤੇ "Niamian Homestead" ਚ ਵਾਸਾ ਹੈ|

ਲਿਖਣ ਦਾ ਸ਼ੌਕ ਬਚਪਨ ਤੋ ਸੀ ਪਰ ਕਦੇ ਪੂਰਾ ਕਰਨ ਦਾ ਮੌਕਾ ਨਹੀਂ ਮਿਲਿਆ। ਕਦੇ ਕਦੇ ਸਾਲ ਚ ਇੱਕ ਅਧ ਵਾਰ ਜਰੂਰ ਭੁੱਸ ਪੂਰਾ ਕਰ ਲੈਂਦਾ ਸੀ| ਹੁਣ ਪਿਛਲੇ ਤਿੰਨ ਸਾਲ ਤੋ ਲਗਾਤਾਰ ਲਿਖ ਰਿਹਾ ਹਨ| ਤਕਰੀਬਨ 100 ਤੋ ਵੱਧ ਕਵਿਤਾਵਾਂ ਲਿਖੀਆਂ ਹਨ ਜੋ ਕਿ ਮੇਰੇ ਬਲੌਗ (http://harjindd.blogspot.com.au/) 'ਚ ਦਰਜ ਹਨ। 


ਹਾਇਕੁ -ਲੋਕ ਨਾਲ ਸਾਂਝ ਅੱਜ ਆਪ ਨੇ ਦੀਵਾਲੀ ਹਾਇਕੁ ਭੇਜ ਕੇ ਪਾਈ ਹੈ। ਆਸ ਕਰਦੀ ਹਾਂ ਕਿ ਆਪ ਜੀ ਦੀ ਇਹ ਸਾਂਝ ਇਸੇ ਤਰਾਂ ਬਣੀ ਰਹੇਗੀ। ਆਪ ਸਮੇਂ -ਸਮੇਂ 'ਤੇ ਹਾਇਕੁ ਲੋਕ ਨਾਲ ਸੀਰ ਪਾਉਂਦੇ ਰਹਿਣਗੇ। 

1.
ਦੀਵਾਲੀ ਸ਼ਾਮ
ਸਜਾਇਆ ਵਿਹੜਾ 
ਉਡੀਕੇ ਜੰਝ। 

2.
ਦੀਵਾਲੀ ਸ਼ਾਮ 
ਛੜੇ ਦੇ ਘਰ ਬਲੇ  
ਮਿੱਟੀ ਦਾ ਦੀਵਾ। 

3.
ਦੀਵਾਲੀ ਰਾਤ 
ਮਜ਼ਦੂਰ ਦਾ ਘਰ 
ਬਲੇ ਨਾ ਦੀਵਾ। 

4.
ਮੇਰਾ ਪੰਜਾਬ -
ਕਾਲੀ ਰਾਤ ਦੀਵਾਲੀ 
ਬਿਜਲੀ ਗੁੰਮ। 


5.
ਫਿੱਕੀ ਦੀਵਾਲੀ -
ਦਿਹਾੜੀ ਮਜ਼ਦੂਰ 
ਕੰਮ ਨਾ ਲੱਭਾ। 

 ਹਰਜਿੰਦਰ ਢੀਂਡਸਾ 
( ਕੈਨਬਰਾ -ਆਸਟ੍ਰੇਲੀਆ ) 

ਨੋਟ: ਇਹ ਪੋਸਟ ਹੁਣ ਤੱਕ 120 ਵਾਰ ਖੋਲ੍ਹ ਕੇ ਵੇਖੀ ਗਈ। 

7 comments:

 1. ਧੰਨਵਾਦ ਡਾਕਟਰ ਸੰਧੂ ਜੀ

  ReplyDelete
 2. ਹਰਜਿੰਦਰ ਸਿੰਘ ਜੀ, ਆਪ ਜੀ ਦਾ ਹਾਇਕੁ -ਲੋਕ ਵਿਹੜੇ ਸੁਆਗਤ ਹੈ। ਬੜੇ ਹੀ ਖੂਬਸੂਰਤ ਦੀਵਾਲੀ ਹਾਇਕੁ ਨਾਲ ਸਾਂਝ ਪਾਈ ਹੈ। ਕਿਤੇ ਪੰਜਾਬ ਦੇ ਹਾਲਾਤ ਨੂੰ ਦਰਸਾਉਂਦੇ ਹਾਇਕੁ ਨੇ ਤੇ ਕਿਤੇ ਛੜੇ ਦੇ ਘਰ ਬਲਦੇ ਦੀਵੇ ਦੀ ਗੱਲ ਹੋ ਰਹੀ ਹੈ .... ਪੜ੍ਹ ਕੇ ਚੰਗਾ ਲੱਗਾ। ਆਸ ਕਰਦੇ ਹਾਂ ਕਿ ਆਪ ਦੇ ਹੋਰ ਹਾਇਕੁ ਪੜ੍ਹਨ ਨੂੰ ਮਿਲਦੇ ਰਹਿਣਗੇ।

  ਦਵਿੰਦਰ ਕੌਰ ਸਿੱਧੂ

  ReplyDelete
 3. ਢੀਂਡਸਾ ਜੀ,
  ਜੀ ਆਇਆਂ ਨੂੰ !

  ਦੀਵਾਲੀ ਦੀਆਂ ਸਭ ਨੂੰ ਮੁਬਾਰਕਾਂ !

  ਵਧੀਆ ਬਿੰਬ ਲੈ ਕੇ ਲਿਖੇ ਖੂਬਸੂਰਤ ਹਾਇਕੁ।

  ਵਰਿੰਦਰਜੀਤ ਸਿੰਘ ਬਰਾੜ

  ReplyDelete
 4. ਨਵੇਂ ਜੁੜੇ ਸਾਥੀ ਹਰਜਿੰਦਰ ਸਿੰਘ ਜੀ ਦਾ ਤਹਿ ਦਿਲੋਂ ਸੁਆਗਤ ਤੇ ਸ਼ੁਕਰੀਆ।
  ਬਹੁਤ ਵਧੀਆ ਹਾਇਕੁ ਨਾਲ ਸਾਂਝ ਪਾਈ ਹੈ।
  ਆਪ ਦੇ ਹਾਇਕੁ 'ਚੋਂ ਪੰਜਾਬ ਦੇ ਪਿੰਡਾਂ ਦੀ ਝਲਕ ਪੈਂਦੀ ਹੈ ......ਕਿਤੇ ਛੜੇ ਦੇ ਘਰ ਮਿੱਟੀ ਦਾ ਦੀਵਾ ਬਲਦਾ ਹੈ ਤੇ ਕਿਤੇ ਗਰੀਬ ਮਜ਼ਦੂਰ ਦੀ ਦੇਹਲੀ ਨੂੰ ਇਹ ਵੀ ਨਸੀਬ ਨਹੀਂ ਹੁੰਦਾ।

  ReplyDelete
 5. ਢੀਂਡਸਾ ਜੀ,
  ਜੀ ਆਇਆਂ ਨੂੰ !

  ReplyDelete
 6. ਸੁੰਦਰ ਰਚਨਾ ਹੈ

  ReplyDelete
 7. ਧੰਨਵਾਦ ਸਾਥੀਓ

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ