ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਜੇਕਰ ਤੁਸੀਂ ਵੀ ਪੰਜਾਬੀ ਵਿੱਚ ਲਿਖਦੇ ਹੋ ਤੇ ਪੰਜਾਬੀ ਸਾਹਿਤ ਖ਼ਜ਼ਾਨੇ 'ਯੋਗਦਾਨ ਚਾਹੁੰਦੇ ਹੋ ਤਾਂ ਸਾਨੂੰ haikusyd@gmail .com 'ਤੇ ਈ -ਮੇਲ ਕਰ ਸਕਦੇ ਹੋ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

17 Jan 2015

ਨਸ਼ੇ ਵਿਰੁੱਧ ਧਰਨਾ (ਚੋਕਾ)

ਨਸ਼ੇ ਵਿਰੁੱਧ 
ਧਰਨੇ ਦੀ ਤਿਆਰੀ 
ਪਿੰਡ ਦੀ ਜੂਹ 
ਕੱਠੇ ਹੋਏ ਅਮਲੀ
ਨਸ਼ੇ ਦੀ ਤੋੜ 

ਸਰਕਾਰੀ ਧਰਨਾ 
ਬੱਸ 'ਚ ਬੈਠੇ 
ਬੱਸ ਵਿੱਚ ਚੱਲਿਆ 
ਨਸ਼ੇ ਦਾ ਦੌਰ 
ਡੱਬ ਵਿੱਚ ਬੋਤਲ 
ਜੇਬ 'ਚ ਭੁੱਕੀ 
ਆਖਿਆ ਸਰਪੰਚ 
ਲਾਓ ਨਾਹਰਾ
ਨਸ਼ੇ ਕਰਨੇ ਬੰਦ 
ਉੱਚੀ ਹੇਕ 'ਚ 
ਅਮਲੀਆਂ ਲਾਇਆ 
ਪਿੰਡ ਚ ਚਿੱਟਾ 
ਵੜਨ ਨਹੀਂ ਦੇਣਾ 
ਠੇਕਾ ਸ਼ਰਾਬ 
ਪਿੰਡ ਤੋਂ ਬਾਹਿਰ 
ਅਸੀਂ ਦੇਵਾਂਗੇ
ਬਾਡਰ 'ਤੇ ਪਹਿਰਾ 
ਮਾਰੇ ਬੜਕਾਂ 
ਚੱਕ ਦਿਆਂਗੇ ਫੱਟੇ
ਨਸ਼ੇ 'ਚ ਟੁੰਨ 
ਸਰਪੰਚ ਹੱਸਿਆ 
ਖਚਰਾ ਹਾਸਾ 
ਕਰ ਲਈ ਕਮਾਈ 
ਮਨ 'ਚ ਸੋਚੇ 
ਚੇਅਰਮੈਨੀ ਪੱਕੀ 
ਪੰਚਾਇਤ ਸੰਮਤੀ|

ਹਰਜਿੰਦਰ ਢੀਂਡਸਾ 
(ਕੈਨਬਰਾ)
ਨੋਟ: ਇਹ ਪੋਸਟ ਹੁਣ ਤੱਕ 06 ਵਾਰ ਪੜ੍ਹੀ ਗਈ। 

No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ