ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

21 Jan 2015

ਰਾਹ ਕੰਡਿਆਲੇ (ਚੋਕਾ)

ਘੁੱਪ ਹਨ੍ਹੇਰਾ 
ਤੇ ਰਾਹ ਕੰਡਿਆਲੇ 
ਸਾਥੀ ਨਾ ਕੋਈ 
ਭਿੱਜੀਆਂ ਨੇ ਪਲਕਾਂ 
ਚੱਲਦੇ ਰਹੇ 
ਥੱਕੇ ਪੈਰ ਜ਼ਖ਼ਮੀ 
ਕਿਵੇਂ ਲੱਭਾਂਗੇ 
ਲਾਪਤਾ ਪਿੰਡ ਆਪਾਂ 
ਕੀਤੀ ਸੀ ਦੁਆ 
ਪਰ ਨਾ ਜਾਣੇ ਕਿਵੇਂ 
ਕੰਡੇ ਹੀ ਬਣੀ 
ਕੀਤੀ ਕੇਸਰ ਖੇਤੀ 
ਸ਼ਰਾਪੀ ਗਈ 
ਬਣੀ ਬੈਠੀ ਥੋਹਰ 
ਹੋਏ ਆਪਣੇ 
ਦੁਆ ਨਾਲ ਜ਼ਖ਼ਮੀ 
ਸਰਾਪ ਦੇਵੋ 
ਕਰਦੇ ਸੁਆਗਤ 
ਹੰਝੂ ਜੋ ਪੂੰਝੇ 
ਲੱਗਦਾ ਜ਼ਹਿਰੀਲਾ 
ਸਦਾ ਭਾਉਂਦਾ 
ਇਨ੍ਹਾਂ ਮਨ ਦਾ ਮੈਲਾ 
ਆਓ ਸਮੇਟੋ 
ਸਭ ਸ਼ੁੱਭਇੱਛਾਵਾਂ 
ਨਹੀਂ ਮੁੜਨਾ 
ਕਹਿਣ ਨੂੰ ਘਰ ਨੇ 
ਜੋ ਹਿੰਸਕ ਗੁਫਾਵਾਂ। 

ਰਾਮੇਸ਼ਵਰ ਕੰਬੋਜ 'ਹਿੰਮਾਂਸ਼ੂ'
( ਨਵੀਂ ਦਿੱਲੀ)
ਹਿੰਦੀ  ਤੋਂ ਅਨੁਵਾਦ 
ਡਾ. ਹਰਦੀਪ ਕੌਰ ਸੰਧੂ 
ਨੋਟ: ਇਹ ਪੋਸਟ ਹੁਣ ਤੱਕ 39 ਵਾਰ ਪੜ੍ਹੀ ਗਈ। 


2 comments:

 1. ਕਸ਼ਮੀਰੀ ਲਾਲ ਚਾਵਲਾ27.1.15

  ਰਮੇਸ਼ਵਰ ਕੰਬੋਜ ਜੀ ਦੀ ਰਚਨਾ ਦਾ ਕੀ ਕਹਿਣਾ ! ਮੈਡਮ ਹਰਦੀਪ ਜੀ ਦੇ ਕਮਾਲ ਦਾ
  ਅਨੁਵਾਦ ! ਬਧਾਈ ।
  ਕਸ਼ਮੀਰੀ ਲਾਲ ਚਾਵਲਾ

  ReplyDelete
 2. ਅੱਜ ਦੇ ਸਮੇਂ ਵਿੱਚ ਰਿਸ਼ਤਿਆਂ ਦੀ ਪੀੜ ਦਾ ਬੜਾ ਡੂੰਗਾ ਬਿਆਨ

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ