ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

29 Mar 2015

ਲੰਞੇ ਡੰਗ ਬੱਤੀ (ਚੋਕਾ)

ਲੰਞੇ ਡੰਗ ਹੈ 
ਹੁਣ ਆਉਂਦੀ ਬੱਤੀ
ਸਾਨੂੰ ਬੜਾ ਹੀ 
ਸਤਾਉਂਦੀ ਏ ਬੱਤੀ
ਲੰਮੀ ਫਰਲੋ 
ਜਦ ਮਾਰ ਕੇ ਜਾਂਦੀ
ਥਓ-ਪਤਾ ਨਾ 
ਸਾਨੂੰ ਦੱਸ ਕੇ ਜਾਂਦੀ
ਪੂਰੇ ਵੋਲਟ 
ਇਹ ਕਦੇ ਨਾ ਆਵੇ
ਵਾਂਗ ਦੀਵਿਆਂ 
ਫਿਰ ਲਾਟੂ ਜਗਾਵੇ
ਅਵਾਜ਼ਾਂ ਘੂੰ-ਘੂੰ  
ਸਭ ਪੱਖੇ ਚੱਲਦੇ 
ਫਰ ਭੋਰਾ ਨਾ 
ਕਦੇ ਅੱਗੇ ਹਿੱਲਦੇ 
ਤੇਰਾ ਜਾ-ਜਾ ਕੇ 
ਆਉਣਾ ਨੀ ਅੜਿਆ
ਟੀ.ਵੀ. ਫਰਿੱਜ਼ 
ਵੇਖ ਸਾਡਾ ਸੜਿਆ
ਨਿੱਕੜੇ ਸਾਰੇ 
ਬੰਨ ਕੇ ਦੋਵੇਂ ਹੱਥ
ਆਖਣ ਭਾਈ 
ਨਾ ਲਾਵੋ ਹੁਣ ਕੱਟ
ਕਰਨੀ ਅਸੀਂ 
ਅੱਜ ਖੂਬ ਪੜ੍ਹਾਈ
ਕੱਲ ਨੂੰ ਸਾਡਾ 
ਵੱਡਾ ਪਰਚਾ ਭਾਈ
ਹਾਲ ਏ ਮੰਦਾ 
ਬਿਜਲੀ ਬੋਰਡ ਦਾ 
ਕਰਦੇ ਸਾਰੇ 
ਕੋਈ ਗੋਰਖ ਧੰਦਾ 
ਚਾਰ ਕੁ ਘੰਟੇ 
ਹੁਣ ਬਿਜਲੀ ਆਵੇ
ਸਾਡੀ ਜਾਨ ਨੂੰ 
ਫਿਰ ਸੁੱਕਣੀ ਪਾਵੇ 
ਮੁੜ ਉਹੀਓ 
ਕਾਲੀ -ਬੋਲੀ ਰਾਤ ਏ 
ਨਾ ਮੁੱਕਦੀ ਬਾਤ ਏ ! 

ਵਰਿੰਦਰਜੀਤ ਸਿੰਘ ਬਰਾੜ 
(ਬਰਨਾਲਾ)
ਨੋਟ: ਇਹ ਪੋਸਟ ਹੁਣ ਤੱਕ 31 ਵਾਰ ਪੜ੍ਹੀ ਗਈ। 

6 comments:

 1. ਵਰਿੰਦਰ ਤੇਰੀ ਹਰ ਰਚਨਾ ਆਮ ਲੋਕਾਂ ਨਾਲ ਜੁੜੀ ਹੋਣ ਕਰਕੇ ਬਹੁਤ ਪ੍ਰਭਾਵਸ਼ਾਲੀ ਹੁੰਦੀ ਹੈ।ਇਸ ਚੋਕਾ ਵਿੱਚ ਪੰਜਾਬ 'ਚ ਬਿਜਲੀ ਦੀ ਹਾਲਤ ਦਾ ਬਹੁਤ ਹੀ ਸੋਹਣੇ ਢੰਗ ਨਾਲ ਬਿਆਨ ਕੀਤਾ ਹੈ । ਵੋਲਟੇਜ਼ ਵੱਧ -ਘੱਟ ਹੋਣ ਨਾਲ ਬਹੁਤ ਨੁਕਸਾਨ ਹੁੰਦਾ ਹੈ। ਪਤਾ ਨਹੀਂ ਸੁਧਾਰ ਕਦੋਂ ਹੋਵੇਗਾ ?

  ReplyDelete
 2. ਵਰਿੰਦਰ ਤੂੰ ਬਹੁਤ ਹੀ ਸਰਲ ਸ਼ਬਦਾਵਲੀ ਵਿੱਚ ਸਮਾਜਿਕ ਸਮੱਸਿਆ ਨੂੰ ਪੇਸ਼ ਕਰਦਾ ਸੁੰਦਰ ਚੋਕਾ ਲਿਖਿਆ ਹੈ।
  ਵਧਾਈ ਦਾ ਪਾਤਰ ਹੈਂ।

  ReplyDelete
 3. ਵਰਿੰਦਰ ਜੀ, ਚੋਕਾ ਬਹੁਤ ਵਧੀਆ ਲਿਖਆ ਹੈ॥ ਵਧਾਈ ਹੋਵੇ॥

  ReplyDelete
 4. ਮੇਰੀ ਲਿਖਤ ਨੂੰ ਪਸੰਦ ਕਰਨ ਤੇ ਮੇਰੀ ਹੌਸਲਾ ਅਫਜਾਈ ਲਈ ਆਪ ਸਭ ਦਾ ਬਹੁਤ -ਬਹੁਤ ਧੰਨਵਾਦ ਜੀ।

  ਵਰਿੰਦਰਜੀਤ

  ReplyDelete
 5. true and bitter narration of present day life

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ