ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

12 Apr 2015

ਮਾਂ ਦਾ ਬਲੀਦਾਨ

ਪੱਤਝੜ ਦੀ ਸੁੰਨੀ, ਠੰਡੀ ਤੇ ਕਾਲੀ ਬੋਲੀ ਰਾਤ...... ਦੋ ਕੁ ਵਜੇ ਇੱਕ ਚੀਖ ਨਾਲ ਖੁੱਲੀ ਅੱਖ। ਅੱਖਾਂ ਮਲਦਾ ਟਾਰਚ ਚੱਕ ਕੇ ਭੱਜਿਆ ਬੱਤਖਾਂ ਦੇ ਬਾੜੇ  ਵੱਲ। ਵੇਖਿਆ..... ਇੱਕਠੀਆਂ ਹੋਈਆਂ ਇੱਕ ਕੋਨੇ 'ਚ ਖੜੀਆਂ ਹਨ| ਆਲੇ  ਦੁਆਲੇ ਦੇਖਿਆ ਕੁਝ ਨਹੀਂ  ਮਿਲਿਆ, ਵਾਪਿਸ ਘਰ ਅੰਦਰ ਆਇਆ.....ਤਾਂ ਘਰਵਾਲੀ ਨੇ  ਪੁੱਛਿਆ ਕਿ  ਮੋਰਨੀ ਠੀਕ ਹੈ | "ਓਹ ਤੇਰੀ"... ਮੇਰੇ ਤਾਂ ਖਿਆਲ 'ਚ ਈ ਨੀ ਆਇਆ ਕਿ ਇਹ ਮੋਰਨੀ ਦੀ ਚੀਖ ਸੀ ਜੋ ਅੰਡਿਆਂ 'ਤੇ ਬੈਠੀ ਸੀ | ਭੱਜਿਆ ਉਸ ਦੇ ਆਲ੍ਹਣੇ  ਵੱਲ ਜਿਸ ਨੂੰ  ਮੈਂ ਚੰਗੀ ਤਰਾਂ  ਲੂੰਬੜੀ  ਤੋ ਬਚਾਉਣ ਲਈ ਸੁਰੱਖਿਅਤ ਕੀਤਾ ਹੋਇਆ ਸੀ|
            ਲਾਈਟ ਮਾਰੀ ਤਾਂ ਦੇਖਿਆ ਆਲ੍ਹਣਾ ਖਾਲੀ ਸੀ ਤੇ ਅੰਡੇ ਟੁੱਟੇ ਪਏ  ਸਨ| ਇੱਧਰ- ਉਧਰ  ਭੱਜਿਆ ਦੇਖਿਆ ਕਿਤੇ ਕੁਝ ਨਾ ਮਿਲਿਆ| ਵਾਪਿਸ ਆ ਕੇ ਫੇਰ ਆਲ੍ਹਣੇ ਤੇ ਲਾਈਟ ਮਾਰੀ ਤਾਂ ਕੰਨਾਂ 'ਚ ਚੀਂ -ਚੀਂ ਦੀ ਅਵਾਜ ਪਈ | ਸੁਰੱਖਿਆ ਪੈਨਲ ਹਟਾ ਕੇ ਅੰਦਰ ਗਿਆ ਤਾਂ ਦੇਖਿਆ ਤਿੰਨ ਬੱਚੇ ਆਲ੍ਹਣੇ ਦੇ ਇੱਕ ਪਾਸੇ ਬੈਠੇ ਹਨ| ਤਿੰਨਾ ਨੂੰ ਚੁੱਕ ਕੇ ਪੱਲੇ 'ਚ ਪਾ ਲਿਆ ਤੇ ਲੱਗਾ ਚੌਥੇ ਨੂੰ ਲੱਭਣ, ਪਰ  ਉਹ ਨਾ  ਮਿਲਿਆ।  ਇੰਨੇ ਨੂੰ ਘਰਵਾਲੀ ਵੀ ਆ ਗਈ | ਤਿੰਨੇ ਬੱਚੇ ਮੈਂ ਉਸਦੀ ਝੋਲੀ 'ਚ ਪਾ ਦਿੱਤੇ  ਤੇ ਆਪ ਫੇਰ ਕੰਡਿਆਂ ਨਾਲ ਭਰੀਆਂ  ਝਾੜੀਆਂ 'ਚ ਚੌਥੇ ਬੱਚੇ ਨੂੰ ਲੱਭਣ ਲੱਗ ਪਿਆ| ਥੋੜੀ ਕੋਸ਼ਿਸ ਮਗਰੋਂ ਓਹ ਵੀ ਮਿਲ  ਗਿਆ| ਚਾਰੇ ਬੱਚਿਆਂ ਨੂੰ ਅੰਦਰ ਲਿਆ ਕੇ ਓਹਨਾ ਲਈ ਬਰੂਡਰ ਤਿਆਰ  ਕੀਤਾ ਤੇ ਉਸ ਵਿਚ ਰੱਖਿਆ , ਜੋ ਹੁਣ ਤੱਕ ਠੀਕ ਠਾਕ  ਹਨ | ਪਰ ਉਹਨਾ ਦੀ ਮਾਂ  ਕਿਤੇ  ਨਾਂ ਮਿਲੀ। ਸੋਚਿਆ ਸ਼ਾਇਦ ਕੋਠੇ  'ਤੇ ਜਾਂ  ਦਰੱਖਤ 'ਤੇ ਜਾ ਬੈਠੀ ਹੋਵੇਗੀ।  
               ਸਵੇਰੇ ਉੱਠ ਕੇ ਦੇਖਿਆ ਕਿ ਭਾਣਾ  ਤਾਂ ਵਰਤ ਗਿਆ...... ਜਦ  ਵਿਹੜੇ ਵਿੱਚ ਇੱਕ ਜਗਾਹ ਉਸ ਦੇ ਖੰਭ ਮਿਲੇ ਤੇ ਪੱਕਾ ਯਕੀਨ ਹੋ ਗਿਆ ਕਿ  ਲੂੰਬੜੀ ਕਾਰਾ  ਕਰ ਗਈ | ਉਦੋਂ ਤੋਂ ਹੀ ਸੋਚ  ਰਿਹਾਂ ਹਾਂ ਕਿ ਇਹ ਕਿਵੇਂ ਤੇ ਕਿਓਂ ਹੋਇਆ ? ਮੋਰਨੀ ਪਿੱਛਲੇ ਚਾਰ ਹਫਤਿਆਂ ਤੋਂ ਉਥੇ ਹੀ ਬੈਠੀ ਸੀ ਤੇ ਲੂੰਬੜੀ ਰੋਜ ਹੀ ਚੱਕਰ ਲਾਉਦੀ ਸੀ।  ਫੇਰ ਇਹ ਭਾਣਾ ਉਸ ਦਿਨ ਕਿਓਂ  ਵਰਤਿਆ| ਹੌਲੀ ਹੌਲੀ ਸਮਝ ਲੱਗੀ ਕਿ  ਉਸੇ ਦਿਨ ਬੱਚੇ ਨਿਕਲੇ ਸਨ ਤੇ ਬੱਚਿਆਂ ਦੀ ਅਵਾਜ ਨੇ ਲੂੰਬੜੀ  ਨੂੰ ਆਲ੍ਹਣੇ ਵੱਲ ਖਿੱਚਿਆ ਹੋਣਾ ਤੇ ਬੱਚਿਆਂ ਨੂੰ  ਬਚਾਉਣ ਲਈ ਮਾਂ ਨੇ ਆਲ੍ਹਣੇ ਚੋਂ  ਉਡਾਰੀ ਮਾਰ ਦਿੱਤੀ ਤੇ ਲੂੰਬੜੀ ਦੇ ਕਾਬੂ ਆ ਗਈ| ਬਸ ਤਦ ਤੋਂ ਹੀ ਇਹ ਖਿਆਲ ਮਨ ਚ ਘੁੰਮ  ਰਿਹਾ ਕਿ ਕਿਸ ਤਰਾਂ ਇੱਕ  ਮਾਂ ਆਪਣੀ ਜਾਨ ਦੀ ਬਾਜੀ ਲਾ ਕੇ ਵੀ ਆਪਣੇ ਬੱਚਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀ ਹੈ| 

ਮਾਂ ਬਲੀਦਾਨ -
ਵਿਹੜੇ 'ਚ ਖਿਲਰੇ 
ਖੰਭ ਹੀ ਖੰਭ। 

ਹਰਜਿੰਦਰ ਢੀਂਡਸਾ 
(ਕੈਨਬਰਾ)
ਨੋਟ : ਇਹ ਪੋਸਟ ਹੁਣ ਤੱਕ 17 ਵਾਰ ਪੜ੍ਹੀ ਗਈ। 

4 comments:

 1. ਹਾਇਬਨ ਕੇਵਲ ਇੱਕ ਘਟਨਾ ਨੂੰ ਹੀ ਬਿਆਨ ਨਹੀਂ ਕਰਦਾ ਸਗੋਂ ਆਪ ਦੀ ਸਮੁੱਚੀ ਸਕਸ਼ੀਅਤ ਆਪ ਦੀ ਲਿਖਤ 'ਚੋਂ ਝਾਕਦੀ ਹੈ।
  ਆਪ ਦੇ ਪੰਛੀਆਂ ਪ੍ਰਤੀ ਮੋਹ ਦੀ ਝਲਕ ਇਸ ਹਾਇਬਨ 'ਚੋਂ ਵੇਖਣ ਨੂੰ ਮਿਲੀ। ਬਾਕੀ ਹਾਇਬਨ ਦੀ ਆਪਣੀ ਵਾਰਤਾ ਤਾਂ ਲਾਸਾਨੀ ਹੈ ਹੀ ਜਿੱਥੇ ਮਾਂ ਦੀ ਆਪਣੇ ਬੱਚਿਆਂ ਲਈ ਕੁਰਬਾਨੀ ਦੀ ਇੱਕ ਹੋਰ ਮਿਸਾਲ ਸਾਹਮਣੇ ਆਈ। ਲਾਜਵਾਬ ! ਵਧੀਆ ਹਾਇਬਨ ਸਾਂਝਾ ਕਰਨ ਲਈ ਆਪ ਵਧਾਈ ਦੇ ਪਾਤਰ ਹੋ।

  ReplyDelete
 2. Great sacrifice of great mother
  Kashmiri lal chawla

  ReplyDelete
 3. A very good Haiban...nice story of peahen's sacrifice !

  ReplyDelete
 4. ਸੁੰਦਰ ਲਿਖਤ

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ