ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

2 May 2015

ਤੇਜ਼ ਹਨ੍ਹੇਰੀ ( ਹਾਇਬਨ)

ਅੱਜ ਸਵੇਰ ਤੋਂ ਹਵਾ ਦੇ ਮੱਠੇ-ਮੱਠੇ ਬੁੱਲੇ ਆ ਰਹੇ ਸਨ। ਹਰਨਾਮੂ ਨੇ ਪੱਲੜ-ਪੱਲੀਆਂ ਚੁੱਕੀਆਂ। ਖੇਤ ਆਉਂਦਿਆਂ ਤੱਕ ਹਵਾ ਦੇ ਬੁੱਲੇ ਥੋੜੇ ਤੇਜ਼ ਹੋ ਗੲੇ। ਉਹ ਘਰ ਮੁੰਡੇ ਨੂੰ ਕਹਿ ਗਿਆ, "ਪੁੱਤਰਾ ਖੇਤ ਛੇਤੀ ਆੲੀਂ" ਜੋ ਅਜੇ ਤੱਕ ਬਿਸਤਰੇ 'ਚ ਹੀ ਪਿਆ ਸੀ।
      ਦੁਪਹਿਰ ਹੋ ਗੲੀ......... ਹਰਨਾਮੂ ਦਾ ਮੁੰਡਾ ਖੇਤ ਨਾ ਆੲਿਆ। ਵਾ-ਵਰੋਲਿਆਂ 'ਚ ਉਹ ਚੰਗੀ-ਮਾੜੀ ਤੂੜੀ ਕੱਜਦਾ ਰਿਹਾ। ੲਿੱਕਲੇ ਕੋਲੋਂ ਤੂੜੀ ਦੇ ਕੁੱਪ 'ਤੇ ਪੱਲੀਆਂ ਪਾੲੀਆਂ ਨਹੀਂ ਜਾ ਰਹੀਆਂ ਸਨ।
      ਸ਼ਾਮ ਹੁੰਦਿਆਂ ਨੈਬ ਤੇ ਜੈਲਾ ਸ਼ਹਿਰ ਤੋਂ ਘਰ ਨੂੰ ਜਾ ਰਹੇ ਸੀ। ਉਹਨਾਂ ਹਰਨਾਮੂ ਨੂੰ ਕਿਹਾ, " ਬੲੀ! ਕਿਵੇਂ ੲਿੱਕਲਾ ਹੀ ਤੂੜੀ ਨਾਲ ਖੲੀ ਜਾਨਾ......ਮੁੰਡਾ ਕਿੱਥੇ ਆ?" ਅਜੇ ਹਰਨਾਮੂ ਕੁਝ ਕਹਿਣ ਹੀ ਲੱਗਾ ਸੀ ਕਿ ਉਹ ਤਾਂ ਘਰੇ .............ਮੁੰਡਾ ਮੋਟਰ-ਸਾੲੀਕਲ ਤੇ ਫੂਰਰਰ..ਰ.ਰ ਕਰਕੇ ਕੋਲ ਦੀ ਲੰਘ ਗਿਆ। ਉਧਰੋਂ ਹਵਾ ਦਾ ਵੱਡਾ ਸਾਰਾ ਬੁੱਲਾ ਆੲਿਆ ਅਤੇ ਤੂੜੀ 'ਤੇ ਪਾਈਆਂ ਪੱਲੜ-ਪੱਲੀਆਂ ਲਹਿ ਗਈਆਂ ।
       ਹਰਨਾਮੂ ਘੜੀ-ਮੁੜ ਕਦੇ ਸ਼ਹਿਰ ਵੱਲ ਜਾਂਦੇ ਮੁੰਡੇ ਵੱਲ ਦੇਖਦਾ ਤੇ ਕਦੇ ਖਿੰਡਦੀ ਜਾਂਦੀ ਤੂੜੀ ਵੱਲ।

ਤੇਜ਼ ਹਨ੍ਹੇਰੀ -
ਬਾਪੂ ਘਬਰਾਇਆ 
ਉੱਡਦੀ ਤੂੜੀ। ਅੰਮ੍ਰਿਤ ਰਾੲੇ 'ਪਾਲੀ'
(ਫ਼ਾਜ਼ਿਲਕਾ)

ਨੋਟ: ਇਹ ਪੋਸਟ ਹੁਣ ਤੱਕ 35 ਵਾਰ ਪੜ੍ਹੀ ਗਈ। 

6 comments:

 1. ਅੰਮ੍ਰਿਤ ਵੀਰ ਨੇ ਇੱਕ ਕਿਸਾਨ ਦੀ ਹਾਲਤ ਤੇ ਮਜਬੂਰੀ ਨੂੰ ਹਾਇਬਨ 'ਚ ਪੇਸ਼ ਕਰ ਇੱਕ ਸੱਚ ਸਾਹਮਣੇ ਲਿਆਂਦਾ ਹੈ।
  ਦਰਦ ਭਰਿਆ ਸੱਚ।

  ReplyDelete
 2. ਜੇ ਪੁੱਤ ਸਹਾਰਾ ਬਣ ਕੇ ਖੜ੍ਹੋ ਜਾਵੇ ਤਾਂ ਪਿਓ ਵੱਡੇ ਤੋਂ ਵੱਡੇ ਤੂਫ਼ਾਨ ਨੂੰ ਵੀ ਕੁਝ ਨਹੀਂ ਜਾਣਦਾ। ਇੱਕ ਬਾਪ ਦੀ ਪੀੜਾ ਨੂੰ ਦਰਸਾਉਂਦਾ ਦਰਦੀਲਾ ਹਾਇਬਨ। ਸਾਂਝ ਪਾਉਣ ਲਈ ਸ਼ੁਕਰੀਆ ।

  ReplyDelete
 3. It is real story of kisan.
  Kashmiri lal

  ReplyDelete
 4. ਸ਼ੁਕਰੀਆ ਆਪ ਸਭ ਦਾ

  ReplyDelete
 5. ਕਿਸਾਨ ਅਤੇ ਕਿਸਾਨੀ ਦੀ ਅਜ ਦੀ ਹਾਲਤ ਲਈ ਜਵਾਨ ਪੀੜੀ ਕਿੰਨੀ ਜੁਮੇਵਾਰ ਹੈ , ਇਹ ਲਿਖਤ ਦਸਦੀ ਹੈ ।

  ReplyDelete
 6. ਬਹੁਤ-ਬਹੁਤ ਧੰਨਵਾਦ ਦਿਲਜੋਧ ਅੰਕਲ ਜੀ

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ