ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

11 May 2015

ਬਲਦੀ ਚਿਤਾ (ਹਾਇਬਨ)

ਸਕੂਲ ਦੀਆਂ ਛੁੱਟੀਆਂ 'ਚ ਅਸੀਂ ਪਿੰਡ ਜਾਂਦੇ। ਉੱਥੇ ਮੇਰੀਆਂ ਦੋ ਸਹੇਲੀਆਂ ਵੀ ਬਣ ਗਈਆਂ ਸਨ। ਬਹੁਤ ਹੀ ਮਿਲਣਸਾਰ, ਹੱਸ ਮੁੱਖ, ਦਰਿਆ ਦਿਲ ਤੇ ਘਿਓ ਮੱਖਣਾ ਨਾਲ ਪਲੀਆਂ। ਬਹੁਤ ਪਿਆਰੀਆਂ .......ਉਹਨਾਂ ਨੂੰ ਦੇਖ ਕੇ ਮਨ ਖੁਸ਼ ਹੋ ਜਾਂਦਾ। ਸਾਡੇ ਘਰ ਆਉਂਦੀਆਂ ਤਾਂ ਰੌਣਕ ਲੱਗ ਜਾਂਦੀ। ਆਪਣੀਆਂ ਮਨ -ਲੁਭਾਉਣ ਵਾਲੀਆਂ ਗੱਲਾਂ ਨਾਲ ਬਹੁਤ ਹਸਾਉਂਦੀਆਂ, ਮਨ ਮੋਹ ਲੈਂਦੀਆਂ ਉਹ। ਜਦੋਂ ਵੀ ਉਹਨਾਂ ਮਿਲਣ ਆਉਣਾ .....ਖੇਤਾਂ ਦੀਆਂ ਤਾਜ਼ੀਆਂ ਸੁਗਾਤਾਂ ਨਾਲ ਹੁੰਦੀਆਂ। 
ਇਸ ਵਾਰ ਕਾਫੀ ਦੇਰ ਬਾਅਦ ਜਦ ਮੈਂ ਦੁਬਾਰਾ ਪਿੰਡ ਗਈ ਤਾਂ ਪਤਾ ਲੱਗਾ ਕਿ ਦੋਹਾਂ ਦਾ ਵਿਆਹ ਹੋ ਚੁੱਕਾ ਹੈ। ਮਨ ਉਦਾਸ ਹੋ ਗਿਆ। ਪਰ ਜਦੋਂ ਇਹ ਸੁਣਿਆ ਕਿ ਦੋਹਾਂ 'ਚੋਂ ਛੋਟੀ ਭੈਣ ਤਾਂ ਦੁਨੀਆਂ ਤੋਂ ਹੀ ਵਿਦਾ ਹੋ ਗਈ ਹੈ.........ਬਹੁਤ ਦੁੱਖ ਹੋਇਆ। ਅੱਖਾਂ ਭਰ ਆਈਆਂ ........ਵਿਆਹ ਤੋਂ ਬਾਦ ਤਾਂ ਸਹੇਲੀਆਂ ਦਾ ਕਦੇ ਨਾ ਕਦੇ ਮਿਲਣ ਹੋ ਸਕਦਾ ਹੈ ...ਪਰ ਜੋ ਦੁਨੀਆਂ ਤੋਂ ਹੀ ਚਲਾ ਜਾਵੇ ਉਹ ਫਿਰ ਕਦੋਂ ਮਿਲਦਾ ਹੈ ?
ਲੇਕਿਨ ਇਸ ਤੋਂ ਵੀ ਜ਼ਿਆਦਾ ਦੁੱਖ ਦੀ ਗੱਲ ਓਹ ਸੀ ਜੋ ਉਸ ਦੇ ਦਾਹ -ਸੰਸਕਾਰ ਵੇਲ਼ੇ ਹਾਜ਼ਰ ਪਿੰਡ ਦੀਆਂ ਔਰਤਾਂ ਨੇ ਸੁਣਾਈ। ਮਰਨ ਵੇਲੇ ਉਹ ਗਰਭਵਤੀ ਸੀ। ਮੌਤ ਦਾ ਕਾਰਣ ਜਾਨਣਾ ਉਸ ਉਮਰ 'ਚ ਬੱਚਿਆਂ ਦੇ ਜਾਨਣ ਦਾ ਵਿਸ਼ਾ ਨਹੀਂ ਸੀ। ਪਿੰਡਾਂ 'ਚ ਅਜਿਹੀ ਸਹੂਲਤ ਹੀ ਕਿੱਥੇ ਸੀ ਕਿ ਉਸ ਦਾ ਚੈਕਅਪ ਹੁੰਦਾ .........ਦਾਈਆਂ ਹੀ ਬੱਚਿਆਂ ਦੇ ਜਨਮ ਕਰਾਉਂਦੀਆਂ। ਉਸ ਦੀ ਕੁੱਖ 'ਚ ਪਲ ਰਿਹਾ ਬੱਚਾ ਬਲਦੀ ਚਿਤਾ 'ਚੋਂ ਭੁੜਕ ਕੇ ਬਾਹਰ ਜਾ ਡਿੱਗਾ .......ਸ਼ਾਇਦ ਉਹ ਜਿਓਂਦਾ ਸੀ। ਇਹ ਸੁਣ ਕੇ ਮੇਰਾ ਮਨ ਕੁਰਲਾ ਉੱਠਿਆ।

ਬਲਦੀ ਚਿਤਾ
ਦਾਣੇ ਵਾਂਗ ਭੁੱਜਦੀ
ਉੱਛਲੀ ਜਿੰਦ।

ਕਮਲਾ ਘਟਾਔਰਾ 
(ਯੂ. ਕੇ.)

 ਨੋਟ: ਇਹ ਪੋਸਟ ਹੁਣ ਤੱਕ 65 ਵਾਰ ਪੜ੍ਹੀ ਗਈ।

5 comments:

 1. Ruchi Mehrok13.5.15

  Sooo touching

  ReplyDelete
 2. ਕਮਲਾ ਜੀ ਦਾ ਲਿਖਿਆ ਹਾਇਬਨ ਦਿਲ ਹਿਲਾ ਦੇਣ ਵਾਲੀ ਘਟਨਾ ਨੂੰ ਬਿਆਨਦਾ ਹੈ। ਜਿਹੜੀ ਗੱਲ ਪੜ੍ਹ ਕੇ ਐਨਾ ਦਿਲ ਕੰਬਿਆ ਹੈ ਜਿਹਨਾਂ ਨੇ ਵੇਖਿਆ ਹੋਵੇਗਾ ਉਹਨਾਂ ਦੀ ਕੀ ਹਾਲਤ ਹੋਈ ਹੋਵੇਗੀ।

  ReplyDelete
 3. ਪਿਆਰੇ ਪਾਠਕੋ ਭੈਣੋ ਤੇ ਭਰਾਵੋ, ਆਪ ਸਭ ਦਾ ਧੰਨਵਾਦ, ਮੇਰੀ ਸਹੇਲੀ ਦੇ ਵਿਛੜਨ 'ਤੇ ਲਿਖੇ ਹਾਇਬਨ 'ਤੇ ਇੱਕ ਨਜ਼ਰ ਪਾਉਣ ਲਈ। ਇਸ ਨੂੰ ਲਿਖਣ ਦੀ ਪ੍ਰੇਰਣਾ ਮੈਨੂੰ ਹਾਇਕੁ ਲੋਕ ਪੜ੍ਹ ਕੇ ਮਿਲੀ ਹੈ।

  ReplyDelete
 4. ਸਮਾਜ ਵਿੱਚ ਦੁੱਖ ਸੁੱਖ ਦੇ ਅਨੇਕਾਂ ਵਰਤਾਰੇ ਪਾਏ ਜਾਂਦੇ ਹਨ ਪਰ ਇਸ ਹਾਇਬਨ ਇਚ੍ਲਾ ਅਜੀਬ ਜਿਹਾ ਵਰਤਾਰਾ ਬਹੁਤ ਪੀੜਾਜਨਕ ਹੈ।

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ