ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

4 May 2015

ਤ੍ਰਿੰਝਣਾਂ ਦੀ ਗੱਲ

ਅੱਜ ਸਾਡੇ ਨਾਲ ਇੱਕ ਹੋਰ ਨਾਂ ਆ ਜੁੜਿਆ ਹੈ -ਕਮਲਾ ਘਟਾਔਰਾ  । ਆਪ ਦਾ ਜਨਮ ਵੰਡ ਤੋਂ ਪਹਿਲਾਂ ਦੇ ਪੰਜਾਬ ਜ਼ਿਲ੍ਹਾ ਨਵਾਂ ਸ਼ਹਿਰ ਵਿੱਚ ਪੈਂਦੇ ਇੱਕ ਪਿੰਡ ਮਹਿਮੂਦਪੁਰ ਦਾ ਹੈ । ਫਿਰ ਫ਼ਿਲੌਰ ਰਹਿੰਦਿਆਂ ਆਪ ਪੰਜਵੀਂ ਜਮਾਤ ਤੱਕ ਪੜ੍ਹੇ ਫਿਰ ਕਲੱਕਤਾ ਆ ਗਏ। ਆਪ ਨੇ ਮੈਟ੍ਰਿਕ ਤੱਕ ਸਿੱਖਿਆ ਪ੍ਰਾਪਤ ਕੀਤੀ। ਪਹਿਲਾਂ ਪੱਛਮੀ ਬੰਗਾਲ ਤੇ ਹੁਣ ਯੂ. ਕੇ. 'ਚ ਨਿਵਾਸ। ਘਰੇਲੂ ਗ੍ਰਹਿਣੀ ਪਰ ਪੜ੍ਹਨ -ਲਿਖਣ ਦਾ ਸ਼ੌਕ। ਆਪ ਨੇ ਮੇਰੇ ਬਲਾਗ 'ਪੰਜਾਬੀ ਵਿਹੜਾ' ਤੋਂ ਪ੍ਰੇਰਿਤ ਹੋ ਕੇ ਸਾਹਿਤ ਨਾਲ ਸਾਂਝ ਪਾਈ ਹੈ। ਆਪ ਨੂੰ ਬੂੰਦ 'ਚ ਸਾਗਰ ਭਰਨ ਵਾਲੀ ਹਾਇਕੁ ਵਿਧਾ ਨੇ ਵੀ ਪ੍ਰਭਾਵਿਤ ਕੀਤਾ ਹੈ। ਜੀਵਨ ਦੇ ਅੰਤਿਮ ਪੜਾਅ 'ਚ ਪੰਜਾਬੀ ਤੇ ਹਿੰਦੀ ਸਾਹਿਤ ਚ ਯੋਗਦਾਨ ਪਾਉਣ ਦੀ ਇੱਛਾ ਹੈ।
ਮੈਂ ਆਪ ਜੀ ਦਾ ਤਹਿ ਦਿਲੋਂ ਸੁਆਗਤ ਕਰਦੀ ਹਾਂ ਤੇ ਆਪ ਦਾ ਹਾਇਬਨ ਹਾਇਕੁ -ਲੋਕ ਦੇ ਪਾਠਕਾਂ ਨਾਲ ਸਾਂਝਾ ਕਰਨ ਦੀ ਖੁਸ਼ੀ ਲੈ ਰਹੀ ਹਾਂ।


*******************************************************************************************

ਤ੍ਰਿੰਝਣਾਂ ਦੀ ਗੱਲ

ਇੱਕ ਦਿਨ ਹਰਦੀਪ ਸੰਧੂ ਦਾ ਤ੍ਰਿੰਝਣ ਪੜ੍ਹਿਆ, ਦੋਬਾਰਾ ਮਿਲਿਆ ਹੀ ਨਹੀ। ਲਿੰਕ ਭੁੱਲ ਗਈ ਸਾਂ, ਲੇਕਿਨ ਮੇਰੀਆਂ ਯਾਦਾਂ ਨਾਲ ਅਜਿਹਾ ਲਿੰਕ ਜੁੜਿਆ ਕਿ ਅਤੀਤ ਦਾ ਇੱਕ -ਇੱਕ ਪੰਨਾ ਬਾਹਰ ਆਉਣ ਲਈ ਮਚਲਣ ਲੱਗਾ। ਵਾਹ ਕੀ ਚੀਜ਼ ਹੈ ਦਿਮਾਗ ਵੀ। ਇਸੇ ਨਾਲ ਵਿਗਿਆਨੀਆਂ ਨੇ ਕੰਮਪਿਊਟਰ ਦੀ ਖੋਜ ਕੀਤੀ ਹੋਵੇਗੀ ਜਿਸ ਨੇ ਇਨਸਾਨਾਂ ਨੂੰ ਦੁਨੀਆਂ ਨਾਲ ਜੋੜ ਦਿੱਤਾ। ਘਰ ਬੈਠੇ ਅਸੀਂ ਕਿਤੇ ਵੀ ਗੱਲ ਕਰ ਸਕਦੇ ਹਾਂ।
ਗੱਲ ਤ੍ਰਿੰਝਣਾਂ ਦੀ ਸੀ ......ਮੇਰੀਆਂ ਯਾਦਾਂ ਦੀ। ਛੁੱਟੀਆਂ 'ਚ ਜਦ ਵੀ ਪਿੰਡ ਜਾਂਦੇ ਤਾਂ ਤ੍ਰਿੰਝਣਾਂ ਦੇ ਨਜ਼ਾਰਿਆਂ ਨੂੰ ਮਾਣਦੇ। ਹਮ-ਉਮਰ ਕੁੜੀਆਂ ਮਿਲ ਕੇ ਕਿਸੇ ਇੱਕ ਘਰ ਦੇ ਦਲਾਨ 'ਚ ਦੀਵੇ ਦੀ ਲੌਅ 'ਚ ਚਰਖਾ ਕੱਤਦੀਆਂ। ਹੱਸਦੀਆਂ -ਗਾਉਂਦੀਆਂ ਮਨ ਪ੍ਰਚਾਉਂਦੀਆਂ। ਕਿੰਨਾ ਖੁਸ਼ ਰਹਿੰਦੀਆਂ ਸਨ ਓਹ ! ਰਾਤ ਬੀਤ ਜਾਂਦੀ ਪਤਾ ਹੀ ਨਾ ਲੱਗਦਾ ਸੀ। ਗਾਂਧੀ ਚਰਖਾ ਤਾਂ ਮੇਰੀ ਦਾਦੀ ਕੋਲ਼ ਵੀ ਸੀ।
ਚਰਖਾ ਕੱਤ ਕੇ .....ਸੂਤ ਨੂੰ ਅਟੇਰ .....ਲੱਛੇ ਬਣਾ -ਬਣਾ ਉਹ ਖਾਦੀ ਭੰਡਾਰ ਲੈ ਜਾਂਦੀਆਂ। ਬਦਲੇ 'ਚ ਦਰੀਆਂ -ਖੇਸ ਜਾਂ ਸੂਟਾਂ ਵਾਸਤੇ ਖਾਦੀ ਦਾ ਕੱਪੜਾ ਲੈ ਆਉਂਦੀਆਂ। ਆਪਣਾ ਦਹੇਜ਼ ਆਪਣੇ ਹੱਥੀਂ ਬਣਾਉਂਦੀਆਂ। ਆਪਣੀ ਕਲਾ ਦੇ ਨਮੂਨੇ ਲਾਹਉਂਦੀਆਂ ਦਰੀਆਂ 'ਤੇ। ਕਈ ਕੁੜੀਆਂ ਨੇ ਤਾਂ ਕੰਨਾਂ ਦੀਆਂ ਬਾਲੀਆਂ -ਝੁਮਕੇ ਵੀ ਬਣਾ ਲੈਣੇ ਸੋਨੇ ਦੇ ਪੈਸੇ ਜੋੜ -ਜੋੜ......ਚਾਂਦੀ ਦੀਆਂ ਝਾਂਜਰਾਂ ਵੀ। ਓਦੋਂ ਜ਼ਮਾਨਾ ਸਸਤਾ ਸੀ।

ਚਰਖਾ ਡਾਹਾਂ
ਕੱਤ -ਕੱਤ ਪੂਣੀਆਂ
ਵਿਆਹੀ ਜਾਵਾਂ।

ਕਮਲਾ ਘਟਾਔਰਾ 

(ਯੂ. ਕੇ. )

ਨੋਟ: ਇਹ ਪੋਸਟ ਹੁਣ ਤੱਕ 54 ਵਾਰ ਪੜ੍ਹੀ ਗਈ। 

9 comments:

 1. ਜ਼ਿੰਦਗੀ ਦਾ ਇੱਕ ਲੰਮਾ ਪੈਂਡਾ ਤਹਿ ਕਰ ਚੁੱਕੀ ਕਮਲਾ ਘਟੌੜਾ ਨੇ ਪਿੱਛੇ ਜਿਹੇ ਹਿੰਦੀ ਹਾਇਕੁ ਨਾਲ ਸਾਂਝ ਪਾਈ। ਵਿਦੇਸ਼ 'ਚ ਰਹਿੰਦਿਆਂ ਆਪਣੀ ਮਿੱਟੀ ਨਾਲ ਜੁੜੇ ਰਹਿਣਾ ਆਪਣੇ ਆਪ ਨੂੰ ਉਹ ਸਕੂਨ ਦੇ ਜਾਂਦਾ ਹੈ ਜਿਸ ਨੂੰ ਬਿਆਨ ਕਰਨਾ ਸ਼ਬਦਾਂ ਦੀ ਪਹੁੰਚ ਤੋਂ ਪਰ੍ਹੇ ਹੈ। ਅਜਿਹਾ ਹੀ ਉਪਰਾਲਾ ਕਮਲਾ ਜੀ ਦੇ ਹਾਇਬਨ 'ਚੋਂ ਝਲਕਦਾ ਹੈ।
  ਤ੍ਰਿੰਝਣ ਦੀ ਗੱਲ ਮੈਨੂੰ ਮੇਰੇ ਪਿੰਡ ਲੈ ਗਈ। ਖੇਸ -ਦਰੀਆਂ ਬੁਣ ਪੈਸੇ ਜੋੜਨ ਵਾਲੀ ਭੁੱਲੀ ਵਿਸਰੀ ਗੱਲ ਯਾਦ ਕਰਵਾ ਦਿੱਤੀ। ਅੰਤ 'ਚ ਲਿਖਿਆ ਹਾਇਕੁ ਹਾਇਬਨ ਨੂੰ ਹੋਰ ਵਿਸ਼ਾਲਤਾ ਦੇ ਗਿਆ।
  ਆਸ ਕਰਦੀ ਹਾਂ ਕਿ ਆਪ ਹੋਰ ਲਿਖਤਾਂ ਨਾਲ ਸਾਂਝ ਪਾਉਂਦੇ ਰਹੋਗੇ।

  ReplyDelete
 2. Very nice writing.
  I also luv reading writings of dr hardeep sandhu

  ReplyDelete
 3. ਗੁਜ਼ਰੇ ਸਮੇਂ ਦੀਆਂ ਮਿੱਠੀਆਂ ਗੱਲਾਂ , ਅਜ ਦੀ ਜਿੰਦਗੀ ਵਿੱਚ ਕਿੰਨਾ ਮਿੱਠਾ ਘੋਲ ਦੇਂਦੀਆਂ ਹਨ ।ਇਹ ਲਿਖਤ ਇਹੀ ਕਹਿੰਦੀ ਹੈ ।

  ReplyDelete
 4. ਕਮਲਾ ਜੀ ਆਪ ਜੀ ਦਾ ਹਾਇਕੁ -ਲੋਕ 'ਤੇ ਸੁਆਗਤ ਹੈ। ਬਹੁਤ ਵਧੀਆ ਸ਼ੁਰੁਆਤ ਹੈ। ਆਸ ਕਰਦੇ ਹਾਂ ਕਿ ਆਪ ਸਾਂਝ ਬਣਾਈ ਰੱਖੋਗੇ।

  ReplyDelete
 5. ਤ੍ਰਿੰਝਣ ਨੂੰ ਯਾਦ ਕਰਦਿਆਂ ਬਹੁਤ ਕੁਝ ਯਾਦ ਆ ਜਾਂਦਾ ਹੈ। ਜ਼ਿੰਦਗੀ ਦੀ ਮਿਠਾਸ ਮਹਿਸੂਸ ਹੁੰਦੀ ਹੈ ਇਸ ਹਾਇਬਨ ਨੂੰ ਪੜ੍ਹਦਿਆਂ।
  ਚੰਗੀ ਲਿਖਤ ਸਾਂਝੀ ਕਰਨ ਲਈ ਆਪ ਵਧਾਈ ਦੇ ਪਾਤਰ ਹੋ।

  ReplyDelete
 6. कमला जी ने बहुत भावपूर्ण लिखा है । लोक संवेदना के लगातार गुम होने के इस दौर में , जब हम अपना अतीत खँगालते हैं तो महसूस होता है- जीवन की भगदुड़ में हमने बहुत कुछ खो दिया है ।
  रामेश्वर काम्बोज 'हिमांशु'

  ReplyDelete
 7. ਸਭ ਤੋਂ ਪਹਿਲਾਂ ਘਟੌੜਾ ਜੀ ਆਪ ਜੀ ਦਾ ਹਾੲਿਕੂ ਪਰਿਵਾਰ ਵਿਚ ਬਹੁਤ ਬਹੁਤ ਸਵਾਗਤ ਕਰਦੇ ਹਾਂ। ਆਪ ਜੀ ਨੇ ਬਹੁਤ ਵਧਿਆ ਹਾੲਿਬਨ ਲਿਖਿਆ ਹੈ, ੲਿਸ ਲੲੀ ਆਪ ਜੀ ਵਧਾੲੀ ਦੇ ਪਾਤਰ ਹੋ॥

  ReplyDelete
 8. ਮੇਰੀ ਲਿਖਤ ਨੂ ਪੜ੍ਹਨ ਵਾਲੇ ਸਾਰੇ ਪਾਠਕਾਂ ਦਾ ਮੈਂ ਤਹੇ ਦਿਲੋਂ ਆਭਾਰ ਮਨਦੀ ਹਾਂ। ਪਿਆਰੀ ਡਾ. ਹਰਦੀਪ ਜੀ ਦੀ ਹਲ੍ਲਾ ਸ਼ੇਰੀ ਨਾਲ ਮੈ ਇਸ ਹਾਇਕੂ ਲੋਕ ਨਾਲ ਜੁੜਨ ਦਾ ਹੋਂਸਲਾ ਕੀਤਾ ਪੰਜਾਬੀ ਦੀਆਂ ਸਾਰੀਆਂ ਰਚਨਾਵਾਂ ਮੈਂ ਬੜੇ ਸ਼ੋਕ ਨਾਲ ਪੜ੍ਹਦੀ ਹਾਂ । ਲਿਖਣ ਦਾ ਭੀ ਸ਼ੋਕ ਰਖਦੀ ਹਾਂ। ਪਰ ਹਾਲੇ ਲਿਖਣ ਦੀ ਜਿਆਦਾ ਪ੍ਰੈਕਟਿਸ ਨਹੀ। ਇਕ ਬਾਰ ਫੇਰ ਆਪ ਸਬ ਦਾ ਧਨਵਾਦ ਮੈਨੂ ਉਤਸਾਹ ਦੇਣ ਲੇਈ

  ReplyDelete
 9. ਬਹੁਤ ਵਧੀਅਾ,ਅਾਪਣੇ ਪੁਰਾਣੇ ਪੰਜਾਬੀ ਵਿਰਸੇ ਬਾਰੇ ਹੋਰ ਜਾਣਕਾਰੀ ਸਾਂਝੀ ਕਰੋ ਜੀ।

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ