ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

17 Aug 2015

ਬੁੱਝਿਆ ਚੁੱਲ੍ਹਾ

1.

ਚੁਫੇਰੇ ਕੋਰਾ 
ਸਿਆਲ ਦੀ ਸਵੇਰ 
ਬੁੱਝਿਆ ਚੁੱਲ੍ਹਾ। 

2.
ਜੂਨ ਮਹੀਨਾ
ਖੜ ਗਿਆ ਹੀਟਰ
ਠੰਡੀ ਰਜਾਈ।

3.

ਸਿਆਲੂ ਦਿਨ
ਧੁੰਦ ਦੇ  ਪਰਦੇ ਨੇ 

 ਕੱਜਿਆ ਪਿੰਡ। 
ਹਰਜਿੰਦਰ ਢੀਂਡਸਾ 
(ਕੈਨਬਰਾ)
ਨੋਟ: ਇਹ ਪੋਸਟ ਹੁਣ ਤੱਕ 59 ਵਾਰ ਪੜ੍ਹੀ ਗਈ।

4 comments:

  1. ਹਰਜਿੰਦਰ ਜੀ ਤੁਹਾਡੇ ਹਾਇਕੁ ਪੜ੍ਹੇ ਮੋਸਮ ਦੇ ਬਖ਼ ਬਖ਼ ਮੋਸਮਾਂ ਦਾ ਚਿੱਤਰਣ। ਕਮਾਲ ਦਾ ਹੈ।

    ReplyDelete
  2. ਹਰਜਿੰਦਰ ਢੀਂਡਸਾ ਜੀ ਦੇ ਹਾਇਕੁ ਠੰਡ ਦੇ ਮੌਸਮ ਨੂੰ ਬਿਆਨਦੇ ਨੇ। ਕਿਤੇ ਕੋਰਾ ਹੈ ਤੇ ਕਿਤੇ ਧੁੰਦ ਹੈ।
    ਕਮਲਾ ਜੀ ਨੇ ਮੇਲ ਰਾਹੀਂ ਇੱਕ ਬਹੁਤ ਹੀ ਵਧੀਆ ਸੁਆਲ ਕੀਤਾ ਹੈ ਕਿ ਅਗਰ ਜੂਨ ਮਹੀਨੇ ਦੀ ਗੱਲ ਹੋ ਰਹੀ ਹੈ ਤਾਂ ਗਰਮੀ ਦੀ ਰੁੱਤ ਦਾ ਵਰਨਣ ਹੋਣਾ ਚਾਹੀਦਾ ਹੈ। ਫਿਰ ਇਹ ਕੀ ?
    ਮੈਂ ਸਭ ਨੂੰ ਇੱਕ ਗੱਲ ਯਾਦ ਕਰਵਾ ਦੇਵਾਂ ....ਇਹ ਮੰਚ ਇੱਕ ਅੰਤਰਰਾਸ਼ਟਰੀ ਮੰਚ ਹੈ ਤੇ ਸਾਡੇ ਨਾਲ ਤਕਰੀਬਨ 47 ਦੇਸ਼ਾਂ ਤੋਂ ਪਾਠਕ ਤੇ ਲੇਖਕ ਜੁੜੇ ਹੋਏ ਨੇ। ਹਰਜਿੰਦਰ ਢੀਂਡਸਾ ਜੀ ਨੇ ਕੈਨਬਰਾ (
    ਆਸਟਰੇਲੀਆ) ਦੇ ਜੂਨ ਮਹੀਨੇ ਦੀ ਗੱਲ ਕੀਤੀ ਹੈ। ਇੱਥੇ ਸਰਦੀਆਂ ਦੀ ਰੁੱਤ ਜੂਨ -ਜੁਲਾਈ ਤੇ ਅਗਸਤ ਹੈ। ਇਸ ਤਰਾਂ ਇਸ ਮੰਚ ਰਾਹੀਂ ਅਸੀਂ ਸਾਰਥਕ ਸੁਆਲਾਂ ਨਾਲ ਭਿੰਨ -ਭਿੰਨ ਦੇਸਾਂ ਬਾਰੇ ਜਾਣਕਾਰੀ 'ਚ ਵਾਧਾ ਕਰ ਸਕਦੇ ਹਾਂ।
    ਮੈਨੂੰ ਪੂਰੀ ਆਸ ਹੈ ਕਿ ਹੁਣ ਹਾਇਕੁ ਨੂੰ ਸਮਝਣ 'ਚ ਕੋਈ ਦਿੱਕਤ ਨਹੀਂ ਆਵੇਗੀ।
    ਆਪ ਸਭ ਦੇ ਸੁਖਾਵੇਂ ਸਹਿਯੋਗ ਲਈ ਤਹਿ ਦਿਲੋਂ ਧੰਨਵਾਦ।
    ਹਰਦੀਪ

    ReplyDelete
  3. Hidden meanings of seasins

    ReplyDelete
  4. ਮੈਨੂੰ ਹਾਇਕੂ ਵਿਚ ਖਿਆਲ ਤੇ ਅਨੁਭਵ ਦਾ ਸੁੰਦਰ ਸੁਮੇਲ ਮਿਲਦਾ ਹੈ| ਮੈਂ ਜਦ ਕੋਈ ਦਰਿਸ਼ ਦੇਖਦਾ ਹੈ ਹਾਂ ਤਾਂ ਉਸ ਦਰਿਸ਼ ਦੇ ਅਨੁਭਵ ਨੂੰ ਖਿਆਲ ਚ ਤਰਾਸ਼ ਕੇ ਸ਼ਬਦਾਂ ਦਾ ਰੂਪ ਦੇ ਦਿੰਦਾ ਹਾਂ| ਹਰਦੀਪ ਜੀ ਦੇ ਇਸ ਉਪਰਾਲੇ ਚ ਮੈਂ ਬੀ ਥੋੜਾ ਯੋਗਦਾਨ ਪਰ ਰਿਹਾ ਹਾਂ| ਮੈਂ ਤਾਂ ਇਸ ਖੇਤਰ ਚ ਅਜੇ ਕੱਚੀ ਵੀ ਪਾਸ ਨੀਂ ਕੀਤੀ| ਤੁਹਾਡੇ ਸੁਝਾਵਾਂ ਤੇ ਹੌਸਲਾ ਅਫਜਾਈ ਸਦਕਾ ਮੈਨੂੰ ਵੀ ਆਸ ਹੈ ਕੇ ਮੈਂ ਵੀ ਪੱਕੀ ਦਾ ਸਰਟੀਫਿਕੇਟ ਲੈ ਲਵਾਂਗਾ। ਬੇਨਤੀ ਹੈ ਕੇ ਮੇਰੀ ਗਲਤੀ ਸੁਧਾਰਨ ਲਈ ਕੰਨ ਖਿਚਣ ਤੇ ਚੰਗੇ ਕੰਮ ਲਈ ਸਾਬਾਸ਼ ਦੇਣ ਤੋ ਗੁਰੇਜ਼ ਨਾਂ ਕਰਿਓ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ