ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

16 Sept 2015

ਸ਼ਬਦ ਤੇ ਅਰਥ (ਸੇਦੋਕਾ)

1.

ਮਾਂ ਨਾ ਜਾਣਦੀ 
ਵਰਣਮਾਲਾ ਬਣੇ 
ਸ਼ਬਦ ਤੇ ਅਰਥ 
ਪਰ ਓਸ ਦੀ 
ਸੁਰਤ 'ਚ ਵੱਸਦਾ 
ਪੂਰਾ ਮਹਾਨ ਕੋਸ਼। 

2.
ਮਹਿੰਦੀ ਰੰਗੇ 
ਦਰਖਤਾਂ ਦੇ ਪੱਤੇ 
ਖੜ -ਖੜ ਕਰਦੇ 
ਸਾਹ ਭਰਦੇ 
ਧਰਤੀ 'ਤੇ ਨੱਚਦੇ 
ਨਵਿਆਂ ਨੂੰ ਤੱਕਦੇ। 

ਬੁੱਧ ਸਿੰਘ ਚਿੱਤਰਕਾਰ 
ਪਿੰਡ ਨਡਾਲੋਂ 
(ਹੁਸ਼ਿਆਰਪੁਰ ) 
ਨੋਟ: ਇਹ ਪੋਸਟ ਹੁਣ ਤੱਕ 193 ਵਾਰ ਪੜ੍ਹੀ ਗਈ।

1 comment:

  1. ਬੁੱਧ ਸਿੰਘ ਜੀ ਆਪਕੇ ਸੇਦੋਕਾ ਬਹੁਤ ਅੱਛੇ ਲੱਗੇ। ਮਹਿੰਦੀ ਰੰਗੇ ਪੱਤੇ ਪੂਰਾ ਪਤਝਰ ਦਿਖਾ ਗਏ। ਨਵੇਆਂ ਦਾ ਸਵਾਗਤ ਕਰਦੇ.
    ਵਧਾਈ ਹੋ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ