ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

26 Sept 2015

ਰੁੱਖ (ਸੇਦੋਕਾ)

1.

ਰੁੱਖ ਫਕੀਰ 
ਆਰੇ ਦੀ ਦੰਦੀ ਹੇਠਾਂ 
ਜਦ ਹੋ ਜਾਂਦੇ ਚੀਰ 
ਹੋ ਕੇ ਕਤਲ 
ਫਿਰ ਵੀ ਤਰਸਣ 
ਛੋਹ ਤੇਰੇ ਹੱਥਾਂ ਦੀ। 
2.
ਛਾਂਗਿਆ ਰੁੱਖ 
ਲੰਘਦੇ ਰਹੀਆਂ ਨੂੰ 
ਸੁਣਾਏ ਸਭ ਦੁੱਖ 
ਦੁੱਖ ਤੇ ਸੁੱਖ 
ਪੱਤਝੜਾਂ 'ਚ ਰੁੱਖ 
ਸਾਨੂੰ ਦੇਣ ਸੁਨੇਹੇ। 

ਬੁੱਧ ਸਿੰਘ ਚਿੱਤਰਕਾਰ 
ਪਿੰਡ ਨਡਾਲੋਂ 
(ਹੁਸ਼ਿਆਰਪੁਰ) 
ਨੋਟ: ਇਹ ਪੋਸਟ ਹੁਣ ਤੱਕ 215 ਵਾਰ ਪੜ੍ਹੀ ਗਈ।

1 comment:

  1. ਬੁੱਧ ਸਿੰਘ ਜੀ ਤੁਹਾਡੇ ਸਦੋਕਾ ‘ਚ ਰੁੱਖਾਂ ਦੀ ਦੁੱਖ ਸੁੱਖ ਦੀ ਕਹਾਨੀ ਅਕਥ ਦਰਦ ਭਰੀ ਹੈ। ਰੁੱਖ ਫ਼ਕੀਰ ਆਰੇ ਦੀ ਦੰਦੀ ਹੇਠ ਜੇੜਾ ਦਰਦ ਸਹਂਦਾ ਹੈ ਕੋਈ ਨਹੀ ਸਮਝ ਸਕਦਾ। ਬੇਦਰਦੀ ਇਨਸਾਨ ਨੂ ਇਨਸਾਨਾ ਦੇ ਦੁੱਖ ਦਰਦ ਦੀ ਕੋਈ ਫਿਕਰ ਨਹੀ ਰੁੱਖਾਂ ਦੀ ਕੀ ਹੋਊ। ਬਹੁਤ ਸਾਰਥਕ ਲਿਖਤ ਹੈ। ਸ਼ੁਭ ਕਾਮਨਾ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ