ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

20 Jan 2016

ਅਸਚਰਜ (ਸੇਦੋਕਾ)

1.
ਕੀ ਕਿਹਾ ਹੋਣਾ 
ਹਵਾ ਨੇ ਪੱਤਿਆਂ ਨੂੰ 
ਝੂਮ ਉੱਠੇ ਨੇ ਪੱਤੇ 
ਆਲ੍ਹਣਾ ਮੇਰਾ 
ਰੁੱਖ ਦੀ ਹੈ ਸਿਖਰੇ 
ਪਰ ਚੋਗਾ ਮਿੱਟੀ 'ਤੇ। 
2.
ਤਾਕਤਵਰ
ਧਰਤ ਉੱਤੇ ਕੀੜੀ
ਅਸਮਾਨੀ ਪਰਿੰਦੇ
ਅਸਚਰਜ
ਕੀੜੀ ਬਲਵਾਨ ਹੈ
ਪਰਿੰਦੇ ਨਿਰਭੁਓ। 

ਬਾਜਵਾ ਸੁਖਵਿੰਦਰ
    ਪਿੰਡ- ਮਹਿਮਦਪੁਰ
    ਜਿਲ੍ਹਾ- ਪਟਿਆਲਾ




ਨੋਟ: ਇਹ ਪੋਸਟ ਹੁਣ ਤੱਕ 69 ਵਾਰ ਪੜ੍ਹੀ ਗਈ

6 comments:

  1. ਬਹੁਤ ਲੰਬੇ ਅਰਸੇ ਬਾਅਦ ਸਾਂਝ ਪਾਈ ਹੈ ਆਪਨੇ ਸੁਖਵਿੰਦਰ ਜੀ। ਸਭ ਤੋਂ ਪਹਿਲਾਂ ਜੀ ਆਇਆਂ ਤੇ ਤਹਿ ਦਿਲੋਂ ਸ਼ੁਕਰੀਆ।
    ਕੁਦਰਤ ਦੇ ਸ਼ਾਹਕਾਰ ਨੂੰ ਖੂਬਸੂਰਤੀ ਨਾਲ ਬਿਆਨਿਆ ਹੈ। ਬਹੁਤ ਹੀ ਵਧੀਆ ਸੋਚ ਤੇ ਸ਼ਬਦ ਚੋਣ। ਇੱਕ ਪਾਸੇ ਪੰਛੀ ਹੈਰਾਨ ਹੋ ਰਿਹਾ ਹੈ ਕਿ ਇਹ ਹਵਾ ਪੱਤਿਆਂ ਨਾਲ ਕੀ ਗੁਫਤਗੂ ਕਰਦੀ ਹੋਣੀ ਹੈ ਤੇ ਦੂਜੇ ਬੰਨੇ ਅਸੀਂ ਖੁਦ ਹੈਰਾਨ ਹਾਂ ਕੀੜੀ ਤੇ ਪੰਛੀਆਂ ਦੀ ਕੁਦਰਤੀ ਸਮਰਥਾ ਦੇਖ ਕੇ। ਵਾਹ ਐ ਕੁਦਰਤ !
    ਹਰਦੀਪ

    ReplyDelete
  2. E-mail message -
    ਹੌਂਸਲਾ-ਅਫਜਾਈ ਲਈ ਦਿਲੋਂ ਧੰਨਵਾਦ ਜੀ ।
    ਆਪ ਜੀ ਤੋਂ ਮਿਲੀ ਹੱਲਾਸ਼ੇਰੀ ਤੇ ਪ੍ਰੇਰਣਾ ਸਦਕਾ ਹੀ ਲਿਖ ਰਿਹਾ । ਵਧੀਆ ਤੇ ਅਰਥ ਭਰਪੂਰ ਲਿਖਣ ਦੀ ਕੋਸ਼ਿਸ਼ ਕਰਦਾ ਰਹਾਂਗਾ । ਸਾਹਿਤਕ ਸਫਰ ਦੀ ਸ਼ੁਰੂਆਤ ਸਮੇਂ ਆਪ ਜੀ ਰਹਿਨੁਮਾਈ, ਸਹੀ ਸੇਧ ਸਦਕਾ ਹੀ ਆਤਮ-ਵਿਸ਼ਵਾਸ ਜਾਗਿਆ ।
    ਆਪ ਜੀ ਦਾ ਅਸ਼ੀਰਵਾਦ ਹਮੇਸ਼ਾ ਮੇਰੇ ਸੰਗ ਰਹੇ, ਇਹੀ ਆਸ ਕਰਦਾ ਹਾਂ ਜੀ ।
    ਬਾਜਵਾ ਸੁਖਵਿੰਦਰ

    ReplyDelete
  3. ਕੁਦਰਤ ਦੀ ਹਰ ਰਚਨਾ ਅਸਚਰਜ ਭਰੀ ਹੈ ।
    ਸਹੀ ਕਹਾ ਸੁਖਵਿੰਦਰ ਜੀ।ਵਿਚਾਰ ਕਰੋ ਤਾੰ ਚਾਰੋ ਚੁਫੇਰੇ ਉਸ ਦਾ ਅਣਬੂਜ ਅਸਚਰਜ ਬਿਖਰਾ ਪੜਾ ਹੈ। ਬਧਾਈ ਡੂੰਗੀ ਲਈ ।

    ReplyDelete
  4. बधाई डूंगाई से कुदरत का अवलोकन करने के लिये ।

    ReplyDelete
  5. ਚਿੱਤਰਣ ਦੀ ਡੂੰਘਾਈ

    ReplyDelete
  6. Daljit Randhawa24.1.16

    Nice ji

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ