ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

28 Jan 2016

ਅੱਖਾਂ ਦਾ ਭਰਮ

ਨਿੱਕੇ ਹਾਇਕੁ ਨੇ ਐਨਕ ਨਾ ਤੋੜੀ ਹੁੰਦੀ ਤਾਂ ਪਤਾ ਹੀ ਨਾ ਲੱਗਦਾ ਕਿ ਮੋਤੀਆ ਬਿੰਦ ਐਨਾ ਵੱਧ ਗਿਆ ਹੈ। ਹੁਣ ਅੱਖ ਦਾ ਅਪ੍ਰੇਸ਼ਨ ਹੋਣਾ ਸੀ। ਚੰਗਾ ਹੋਇਆ ਕਿ ਐਨਕ ਟੁੱਟੀ ਤੇ ਅੱਖਾਂ ਦਾ ਭਰਮ ਵੀ। ਲਿਖਾ -ਪੜ੍ਹੀ ਦਾ ਸਾਰਾ ਕੰਮ ਆਪਣੇ ਸਹਿਯੋਗੀ ਨੂੰ ਕਰਨ ਲਈ ਮੇਲ ਕਰ ਦਿੱਤੀ। ਅਜੇ ਕਾਰ 'ਚ ਬੈਠ ਕੇ ਚੱਲੇ ਹੀ ਸੀ ਕਿ ਇੱਕ ਆਤਮਮੁਗਧ ਕਵੀ ਦਾ ਫੋਨ ਆ ਗਿਆ। ਉਸ ਦੀ ਜਿੱਦ ਸੀ ਕਿ ਮੈਂ ਛੇਤੀ ਤੋਂ ਛੇਤੀ ਉਸਦੀਆਂ ਕਵਿਤਾਵਾਂ 'ਤੇ ਲੇਖ ਲਿਖਕੇ ਭੇਜਾਂ। ਉਹ ਵੀ ਖੁਦ ਹੀ ਕਵਿਤਾਵਾਂ ਛਾਂਟ ਕੇ। ਉਸ ਨੂੰ ਆਪਣੇ ਬਾਰੇ ਲਿਖਵਾਉਣ ਦਾ ਬਹੁਤ ਸ਼ੌਕ ਹੈ ਪਰ ਕਿਸੇ ਹੋਰ ਦੀ ਕੋਈ ਲਿਖਤ ਪੜ੍ਹਨਾ ਜਾਂ ਓਸ ਬਾਰੇ ਦੋ ਸ਼ਬਦ ਸਾਂਝੇ ਕਰਨਾ ਆਪਣਾ ਅਪਮਾਨ ਸਮਝਦੇ ਨੇ। 
ਮੇਰੀਆਂ ਅੱਖਾਂ ਦੇ ਅਪ੍ਰੇਸ਼ਨ ਬਾਰੇ ਪਤਾ ਹੋਣ ਦੇ ਬਾਵਜੂਦ ਵੀ ਉਹ ਮੈਨੂੰ ਲਿਖਣ 'ਤੇ ਜੋਰ ਦੇ ਰਿਹਾ ਸੀ। ਕੰਨਾਂ ਦਾ ਪ੍ਰਯੋਗ ਕਰਨਾ ਤਾਂ ਜਿਵੇਂ ਸਿੱਖਿਆ ਹੀ ਨਹੀਂ ਸੀ। ਸੁਣਿਆ ਸੀ ਕਿ ਸੱਪਾਂ ਦੇ ਕੰਨ ਨਹੀਂ ਹੁੰਦੇ। ਪਰ ਇੱਥੇ ਸਾਨੂੰ ਬਿਨਾਂ ਕੰਨਾਂ ਦੇ ਹਜ਼ਾਰਾਂ ਇਨਸਾਨ ਮਿਲ ਜਾਣਗੇ। ਕਿਸੇ ਬਜ਼ੁਰਗ ਲੇਖਕ ਤੋਂ ਵੀ ਇਹ ਆਪਣੇ ਬਾਰੇ ਲਿਖਾਉਣ ਤੋਂ ਗੁਰੇਜ਼ ਨਹੀਂ ਕਰਦੇ , "ਆਪਜੀ ਨੇ ਮੇਰੇ ਬਾਰੇ ਤਾਂ ਕੁਝ ਲਿਖਿਆ ਹੀ ਨਹੀਂ, ਇਸ ਤੋਂ ਬਿਨਾਂ ਆਪ ਅਮਰ ਕਿਵੇਂ ਹੋਵੋਗੇ ?" ਨਾਲ ਹੀ ਸਮਝਾਉਣਗੇ ਕਿ ਇਹਨਾਂ ਬਾਰੇ ਕੀ-ਕੀ ਤੇ ਕਿੰਨਾਂ ਲਿਖਿਆ ਜਾਵੇ। ਇਹ ਲੋਕ ਮਰਨ ਤੋਂ ਪਹਿਲਾਂ ਅਮਰ ਹੋਣਾ ਲੋਚਦੇ ਨੇ। 
ਮਨ ਵਿੱਚ ਚੱਲਦੀ ਵਿਚਾਰਾਂ ਦੀ ਉਥਲ -ਪੁਥਲ ਕਾਰਨ ਪਤਾ ਹੀ ਨਾ ਲੱਗਾ ਕਦੋਂ  ਮੈਨੂੰ ਅਪ੍ਰੇਸ਼ਨ ਬੈਡ 'ਤੇ ਪਾ ਲਿਆ ਗਿਆ । ਹੁਣ ਮੇਰਾ ਬੇਚੈਨੀ ਤੇ ਫਿਕਰਮੰਦੀ ਨੂੰ ਗਲੋਂ ਲਾਹੁਣਾ ਜ਼ਰੂਰੀ ਸੀ। ਅਪ੍ਰੇਸ਼ਨ ਜੋ ਸ਼ੁਰੂ ਹੋਣ ਜਾ ਰਿਹਾ ਸੀ। ਪ੍ਰਮਾਤਮਾ ਦਾ ਨਾਂ ਜਿਓਂ ਹੀ ਮਨ 'ਚ ਲਿਆ ਮੈਨੂੰ  ਇਓਂ ਮਹਿਸੂਸ ਹੋਇਆ ਕਿ ਮੇਰੇ ਚਾਹੁਣ ਵਾਲੇ ਮੇਰੇ ਅਪ੍ਰੇਸ਼ਨ ਟੇਬਲ ਦੇ ਦੁਆਲੇ ਮੇਰੀ ਸੁਰੱਖਿਆ ਲਈ ਆ ਖੜ੍ਹੇ ਨੇ।  
ਬੋਝਲ ਮਨ 
ਭੁੱਲ ਗਿਆ ਪਲ 'ਚ 
ਸਾਰੀ ਤਪਸ਼।
ਰਮੇਸ਼ਵਰ ਕੰਬੋਜ ਹਿੰਮਾਂਸ਼ੂ 
(ਨਵੀਂ ਦਿੱਲੀ )
ਨੋਟ: ਇਹ ਪੋਸਟ ਹੁਣ ਤੱਕ 26 ਵਾਰ ਪੜ੍ਹੀ ਗਈ

2 comments:

  1. ਅੱਖਾਂ ਦਾ ਭਰਮ ਹਾਇਬਨ ਬਹੁਤ ਹੀ ਵਧੀਆ ਅੰਦਾਜ਼ 'ਚ ਲਿਖਿਆ ਗਿਆ ਹੈ। ਲੋਕਾਂ ਦੀ ਬੀਮਾਰ ਮਾਨਸਿਕਤਾ ਬਾਰੇ। ਆਪ ਵਧਾਈ ਦੇ ਪਾਤਰ ਹੋ।
    ਦਵਿੰਦਰ

    ReplyDelete
  2. ਕਹਿੰਦੇ ਨੇ ਕਿ ਇਸ ਸੰਸਾਰ 'ਚ ਦੋ ਤਰਾਂ ਦੇ ਲੋਕ ਨੇ ਇੱਕ ਸਿਰਫ ਆਪਣੇ ਬਾਰੇ ਸੋਚਣ ਵਾਲੇ ਤੇ ਦੂਜੇ ਕਰ ਭਲਾ ਹੋ ਭਲਾ ਦੇ ਸਿਧਾਂਤ 'ਤੇ ਚੱਲਣ ਵਾਲੇ। ਇਸ ਨੂੰ ਬੜੀ ਹੀ ਖੂਬਸੂਰਤੀ ਨਾਲ ਰਾਮੇਸ਼ਵਰ ਜੀ ਨੇ ਆਪਣੇ ਹਾਇਬਨ 'ਚ ਬਿਆਨਿਆ ਹੈ। ਅੱਜ ਖ਼ੁਦਗਰਜ਼ੀ ਤੇ ਸੁਆਰਥ ਆਪਣੇ ਪੂਰੇ ਖੰਭ ਖਿਲਾਰਕੇ ਉੱਚੇ ਅੰਬਰੀਂ ਉਡਾਰੀਆਂ ਮਾਰ ਰਹੇ ਹਨ। ਬੁਨਿਆਦੀ ਤੌਰ 'ਤੇ ਹਰ ਇਨਸਾਨ, ਇਨਸਾਨੀਅਤ ਦੀਆਂ ਸਾਂਝਾ ਤੋਂ ਕੋਹਾਂ ਦੂਰ ਹੁੰਦਾ ਜਾ ਰਿਹਾ ਹੈ। ਅੱਜ ਲੋੜ ਹੈ ਇਸ ਦਾਇਰੇ 'ਚੋਂ ਬਾਹਰ ਨਿਕਲ ਆਪਣੀ ਸੋਚ ਨੂੰ ਵਿਸ਼ਾਲਤਾ ਦੇਣ ਦੀ। ਜਿਸ ਦੀ ਸੇਧ ਰਾਮੇਸ਼ਵਰ ਜੀ ਦੀ ਲੇਖਣੀ 'ਚੋਂ ਹਮੇਸ਼ਾਂ ਮਿਲਦੀ ਹੈ ਕਿਉਂਕਿ ਤੰਗਦਿਲੀ ਤੇ ਖੁਦਗਰਜ਼ੀ ਆਪ ਦੇ ਨੇੜੇ ਤੇੜੇ ਵੀ ਨਹੀਂ ਹੈ। ਆਪ ਦੂਜਿਆਂ ਦੀਆਂ ਲੋੜਾਂ ਨੂੰ ਆਪਣੀਆਂ ਲੋੜਾਂ ਤੋਂ ਵਧੇਰੇ ਮਹੱਤਵਪੂਰਣ ਮੰਨਦੇ ਨੇ। ਇਹੋ ਆਪ ਦੀ ਪਹਿਚਾਣ ਬਣ ਗਈ ਹੈ।
    ਹਰਦੀਪ

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ