ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

11 Feb 2016

ਕਾਂ,ਚਿੜੀਆਂ ਅਤੇ ਧੁੱਪ (ਸੇਦੋਕਾ )

1.
ਵਾਣ ਦੀ ਮੰਜੀ
ਟੁੱਟੀ ਦੌਣ ਤੇ ਢਿੱਲੀ
ਧੁੱਪੇ ਪਈ ਸੜਦੀ
ਢਿੱਲੀ ਹੀਹ 'ਤੇ
ਚੁੱਪ ਇੱਕ ਕਾਂ ਬੈਠਾ
ਪਿਆ ਸਮੇਂ ਨੂੰ  ਕੋਸੇ ।
2.
ਤਿੰਨ ਚਿੜੀਆਂ
ਵਿਹੜੇ 'ਚ ਖੇਡਣ
ਚੋਗਾ ਵੀ ਲੱਭਦੀਆਂ
ਸੁੰਨਾ ਵਿਹੜਾ
ਕੌਣ ਚੋਗ ਚੁਗਾਵੇ
ਮਾਰੀ ਦੂਰ ਉਡਾਰੀ ।
3.
ਕੋਸੀ ਹੈ ਧੁੱਪ
ਵਿਹੜੇ ਦੀਆਂ ਕੰਧਾਂ
ਧੁੱਪ ਨੇ ਸੇਕਦੀਆਂ
ਹਵਾ ਦਾ ਬੁੱਲ੍ਹਾ
ਵਿਹੜੇ 'ਚ ਵੜਿਆ
ਕੰਧਾਂ ਨਾਲ ਖਹਿੰਦਾ ।

ਦਿਲਜੋਧ ਸਿੰਘ 
(ਨਵੀਂ ਦਿੱਲੀ)
ਨੋਟ: ਇਹ ਪੋਸਟ ਹੁਣ ਤੱਕ 46 ਵਾਰ ਪੜ੍ਹੀ ਗਈ

5 comments:

 1. ਨਵੰਬਰ 2015 ਤੋਂ ਬਾਅਦ ਦਿਲਜੋਧ ਜੀ ਨੇ ਅੱਜ ਸਾਡੇ ਨਾਲ ਸਾਂਝ ਪਾਈ ਹੈ। ਇੱਕ ਵਾਰ ਫਿਰ ਸੁਆਗਤ ਹੈ ਜੀ ਆਪਜੀ ਦਾ। ਦਿਲਜੋਧ ਜੀ ਆਪ ਐਨੀ ਲੰਬੀ ਚੁੱਪੀ ਨਾ ਧਾਰਿਆ ਕਰੋ। ਆਪ ਨੂੰ ਪੜ੍ਹਨਾ ਸਾਨੂੰ ਚੰਗਾ ਲੱਗਦਾ ਹੈ। ਆਪਣੀਆਂ ਚੰਗੀਆਂ ਲਿਖਤਾਂ ਤੋਂ ਸਾਨੂੰ ਵਾਂਝੇ ਨਾ ਰੱਖਿਆ ਕਰੋ। ਆਪਣੀ ਭਾਰਤ ਫੇਰੀ ਦੌਰਾਨ ਬੀਤਦੇ ਦਿਨਾਂ ਤੇ ਪਲਾਂ ਨੂੰ ਸ਼ਬਦਾਂ 'ਚ ਬੰਨਿਆ ਹੈ ਆਪਨੇ। ਬਹੁਤ ਹੀ ਭਾਵਕ ਕਰ ਗਿਆ ਆਪਦਾ ਲਿਖਿਆ ਇੱਕ-ਇੱਕ ਅੱਖਰ। ਖੂਬਸੂਰਤ ਬਿੰਬਾਂ ਨਾਲ ਓਤ -ਪ੍ਰੋਤ ਸੇਦੋਕਾ ਸੁੰਨੇ ਘਰ ਤੇ ਵਿਹੜੇ ਦੀ ਦਾਸਤਾਨ ਬਿਆਨਦੇ ਨੇ। ਪੜ੍ਹਦੇ ਸਮੇਂ ਮੇਰੀਆਂ ਅੱਖਾਂ ਨਮ ਹੋਣੋ ਨਾ ਰਹੀ ਸਕੀਆਂ।
  ਹਰਦੀਪ

  ReplyDelete
 2. ਤਿੰਨ ਚਿੜੀਆਂ
  ਵਿਹੜੇ 'ਚ ਖੇਡਣ
  ਚੋਗਾ ਵੀ ਲੱਭਦੀਆਂ
  ਸੁੰਨਾ ਵਿਹੜਾ
  ਕੌਣ ਚੋਗ ਚੁਗਾਵੇ
  ਮਾਰੀ ਦੂਰ ਉਡਾਰੀ ।

  ...............ਬਹੁਤ ਖੂਬ ਸੇਦੋਕਾ ਹੈ ਜੀ। ਆਪ ਜੀ ਵਧਾੲੀ ਦੇ ਪਾਤਰ ਹੋ।

  ReplyDelete
 3. Anonymous15.2.16

  ਖੂਬਸੂਰਤ....

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ