ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

9 Jul 2016

ਪੁੱਤਾ ਵੇ ਤੈਨੂੰ (ਸੇਦੋਕਾ)

1.
ਰੁੱਖ ਵਿਚਾਰੇ 
ਪੱਤਝੜਾਂ ਦੇ ਮਾਰੇ 
ਕੋਰਾ  ਕੰਕਰ ਠਾਰੇ 
ਚੁੱਪ ਚੁਪੀਤੇ 
ਜ਼ਹਿਰ ਘੁੱਟ ਪੀਤੇ 
ਫਿਰ ਵੀ ਬੁੱਲ੍ਹ ਸੀਤੇ। 

2.
ਪੁੱਤਾ ਵੇ ਤੈਨੂੰ 
ਨਾ ਲਾਜ ਨਾ ਸ਼ਰਮ 
ਨਾ ਵਿਛੋੜੇ ਦਾ ਗਮ 
ਬੁੱਢੇ ਬਾਪ ਨੇ 
ਛੱਡੇ ਆਖ਼ਿਰੀ ਦਮ 
ਬਿਰਧ ਆਸ਼ਰਮ। 

ਬੁੱਧ ਸਿੰਘ ਚਿੱਤਰਕਾਰ 
ਪਿੰਡ :ਨਡਾਲੋਂ 
ਹੁਸ਼ਿਆਰਪੁਰ 
ਨੋਟ : ਇਹ ਪੋਸਟ ਹੁਣ ਤੱਕ 25 ਵਾਰ ਪੜ੍ਹੀ ਗਈ

2 comments:

  1. ਰੁਖ ਵੀ ਵਿਚਾਰੇ ਏੰਡ ਮਾਂ ਬਾਪ ਵੀ ਲਾਚਾਰ ਸਹਿ ਰਹੇ ਅਜ ਦਿਆਂ ਰੁੱਤਾਂ ਦਾ ਸਿਤਮ | ਸੋਹਨੀ ਚਿਤ੍ਰਕਾਰੀ |

    ReplyDelete
  2. ਬੱੁਧ ਸਿੰਘ ਜੀ ਆਪ ਚਿੱਤਰਕਾਰ ਤੋ ਹੋ ਹੀ ।ਆਪ ਦੇ ਸ਼ਬਦ ਚਿੱਤਰ ਵੀ ਬਹੁਤ ਸੁਂਦਰ ਹਨ ।ਇਕ ਤਰਫ ਪੱਤ ਝੜ ਦੀ ਮਾਰ ਦਾ ਵਿਚਾਰਾ ਰੁੱਖ ਦੁਜੇ ਪਾਸੇ ਬਿਰਧ ਬਾਪ ਦੋਨਾਂ ਦਾ ਦੁਖਦ ਚਿੱਤਰ ਬਹੁਤ ਖੂਬ ਲੱਗਾ ਵਧਾਈ ਆਪ ਕੋ ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ