ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

29 Sept 2016

ਭਾਲ

Surjit Bhullar's Profile Photoਐ ਮੇਰੀ ਕਰਮ ਭੂਮੀ ਦੇ ਵਿਸ਼ਾਲ ਗਗਨ,
ਖੁੱਲ੍ਹੀ ਜ਼ਮੀਨ ਦੀਏ ਰੰਗ ਬਿਰੰਗੀ ਮਿਟੀਏ,
ਸਾਗਰਾਂ ਦੇ ਸੀਨਿਆਂ ਤੇ ਨੱਚਦੀਓ ਲਹਿਰੋ,
ਮੇਰੀ ਨਿਰਬਲ ਵਿਯੋਗੀ ਆਵਾਜ਼ ਭਾਲ ਕਰਦੀ ਹੈ-
ਆਪਣੇ ਸਵਰਾਂ 'ਚ ਬੋਲੇ ਹੋਏ
ਅਹਿਸਾਸਾਂ ਦੀਆਂ ਪ੍ਰਤੀ ਧੁਨੀਆਂ ਨੂੰ-
ਜੋ ਤੁਹਾਨੂੰ ਮਿਲਣ ਤੋਂ ਪਹਿਲਾਂ
ਮੈਨੂੰ ਜਨਮ ਭੂਮੀ ਤੇ ਛੱਡਣੀਆਂ ਪਈਆਂ।
.
ਤੁਹਾਡੇ ਸਭ ਦੀ ਦਿਆਲਤਾ ਸਦਕੇ
ਮੇਰੇ ਕੁਝ ਸੁਪਨੇ ਇੱਥੇ ਆ ਸਾਕਾਰ ਹੋ ਗਏ।
ਕੁਝ ਜਨਮ ਭੂਮੀ ਦੇ ਮੋਹ ਭੰਗ ਕਰਨ ਵੇਲੇ।
ਜੱਦੀ ਵਿਰਸੇ ਦੀਆ ਨਿਸ਼ਾਨੀਆਂ ਹੇਠਾਂ ਦੱਬੇ ਗਏ।
.
ਹੁਣ ਪਤਾ ਚੱਲਿਆ
ਕਿੰਨਾ੍ ਦੁਖਦਾਈ ਹੁੰਦਾ
ਆਪਣੇ ਹੱਥੀਂ ਆਪਣੇ ਸੁਪਨਿਆਂ ਦਾ ਕਤਲ ਕਰਨਾ।
ਆਪਣੇ ਹੱਥੀਂ ਆਪੇ ਅਹਿਸਾਸਾਂ ਦੀ ਹੱਤਿਆ ਕਰਨਾ।
.
ਮਨ ਅੱਜ ਅਜਬ ਸਥਿਤੀ 'ਚ ਉਲਝ ਗਿਆ ਹੈ-
ਖ਼ੁਦ ਆਪਣੇ ਇਕਲਾਪੇ ਨੂੰ ਮੁਖ਼ਾਤਬ ਹੈ-
'ਮੈਂ ਕਿਸ ਕਿਸ ਦਾ ਪਾਪੀ ਹਾਂ?
ਆਪਣੇ ਆਪ ਦਾ?
ਆਪਣੇ ਪੁਰਖਿਆਂ ਦਾ?
ਜਾਂ ਆਪਣੀ ਨਵੀਂ ਪਿਉਂਦ ਦਾ-
ਜੋ ਨਵ-ਧਰਤ 'ਤੇ ਪਈ ਵਧੇ ਫੁੱਲੇ?'
.
ਐ ਮੇਰੀ ਕਰਮ ਭੂਮੀ ਦੇ ਵਿਸ਼ਾਲ ਗਗਨ,
ਖੁੱਲ੍ਹੀ ਜ਼ਮੀਨ ਦੀਏ ਰੰਗ ਬਿਰੰਗੀ ਮਿਟੀਏ,
ਸਾਗਰਾਂ ਦੇ ਸੀਨਿਆਂ ਤੇ ਨੱਚਦੀਓ ਲਹਿਰੋ,
ਜਾਓ,ਭਾਲ ਕੇ ਮੋੜ ਲਿਆ ਦੇਵੋ
ਮੇਰੇ ਉਹੀਓ ਅਹਿਸਾਸ
ਮੇਰੇ ਉਹੀਓ ਸਿਰਜੇ ਸੁਪਨੇ-
ਜੋ ਮੈਂ ਆਪਣੇ ਹੱਥੀਂ ਦੱਬ ਆਇਆ ਸੀ
ਆਪਣੇ ਪੁਰਖਿਆਂ ਦੇ ਸੁਪਨਿਆਂ ਦੇ ਨਾਲ।
ਹਾੜ੍ਹਾ,ਜਾਵਿਓ ਤੇ ਭਾਲ ਲਿਆਵਿਓ!
ਮੇਰੇ ਉਹੀਓ ਅਹਿਸਾਸ... .. .. .. .. ..I
-0-
 ਸੁਰਜੀਤ ਸਿੰਘ ਭੁੱਲਰ- 
24-09-2015

ਨੋਟ : ਇਹ ਪੋਸਟ ਹੁਣ ਤੱਕ 102 ਵਾਰ ਪੜ੍ਹੀ ਗਈ

6 comments:

  1. ਭੁੱਲਰ ਜੀ ਦੀ ਇਹ ਕਵਿਤਾ ਪੜ੍ਹ ਕੇ ਮਨ 'ਚ ਦਰਦੀਲੇ ਅਹਿਸਾਸਾਂ ਦੀ ਹਨ੍ਹੇਰੀ ਝੁੱਲਣ ਲੱਗੀ। ਉਹ ਅਹਿਸਾਸ ਜੋ ਹਰ ਇੱਕ ਨੇ ਆਪਣੇ ਮਨ ਦੇ ਕਿਸੇ ਕੋਨੇ 'ਚ ਦਬਾਏ ਹੋਏ ਨੇ ਜੋ ਆਪਣੀ ਕਰਮ ਭੂਮੀ ਨੂੰ ਛੱਡ ਪ੍ਰਦੇਸੀਂ ਆ ਗਿਆ ਹੈ -ਕਾਰਣ ਚਾਹੇ ਕੋਈ ਵੀ ਹੋਵੇ। ਮਨ ਪਿੱਛੇ ਨੂੰ ਭੱਜਦਾ ਹੈ ਉਹੀਓ ਅਹਿਸਾਸਾਂ ਨੂੰ ਮੁੜ ਤੋਂ ਜੀਵੰਤ ਕਰਨ ਲਈ। ਜੋ ਪਿੱਛੇ ਛੁੱਟ ਜਾਂਦਾ ਹੈ ਉਸ ਦੇ ਖੁੱਸਣ ਦਾ ਅਹਿਸਾਸ ਮਨ ਨੂੰ ਦੁੱਖੀ ਕਰਦਾ ਹੈ ਤੇ ਅਸੀਂ ਕਦੇ ਨਹੀਂ ਸੋਚਦੇ ਜੋ ਸਾਡੇ ਕੋਲ ਹੈ ਇਸ ਨੂੰ ਉਹਨਾਂ ਅਹਿਸਾਸਾਂ ਨਾਲ ਰਲਗੱਡ ਕਰ ਬੇਹਤਰਤਾ ਵੱਲ ਵਧੀਏ। ਕਿਉਂ ਮਨ ਆਪਣੇ ਆਪ ਨੂੰ ਉਲਝਾ ਲੈਂਦਾ ਹੈ ?

    ReplyDelete
    Replies
    1. ਮੰਨ ਉਮਰਾਂ ਦਾ ਹਾਣੀ ਏਂ , ਉਹ ਉਮਰ ਦੇਖ ਕੇ ਸੋਚਦਾ ਹੈ , ਕਿੰਨੀ ਜਿਉ ਲਈ 'ਤੇ ਕਿੰਨੀ ਬਾਕੀ ਏ ।

      Delete
    2. ਮਨੁੱਖੀ ਮਨੋਵਿਗਿਆਨ ਦਾ ਇਹ ਇੱਕ ਉੱਤਮ ਗੁਣ ਵੀ ਕਹਿ ਸਕਦੇ ਹਾਂ ਕਿ ਜੋ ਵੀ ਪ੍ਰਾਣੀ ਆਪਣੀ ਪਹਿਲੀ ਉਮਰੇ ਮਨ ਦੀ ਕੋਰੀ ਤਖ਼ਤੀ ਤੇ ਪ੍ਰਭਾਵ ਗ੍ਰਹਿਣ ਕਰ ਲੈਂਦਾ ਹੈ,ਉਸ ਨੂੰ ਮਿਟਾਉਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਬੀਤੇ ਦੀਆਂ ਯਾਦਾਂ ਦੀ ਪਟਾਰੀ ਨੂੰ ਖੋਲ੍ਹਦਿਆਂ ਬਹੁਤ ਕੁੱਝ ਯਾਦ ਆ ਜਾਂਦਾ ਹੈ,ਜਿਸ ਨੂੰ ਮਨ ਬਚਣੀ ਦੁਆਰਾ ਕਹਿ ਕੇ ਮਨੁੱਖ ਨੂੰ ਕੁੱਝ ਤਸੱਲੀ,ਸੰਤੁਸ਼ਟੀ ਤੇ ਧਰਵਾਸ ਹੋ ਜਾਂਦਾ ਹੇ।ਬਾਕੀ,ਇਹ ਤੇ ਆਪੋ ਆਪਣੇ ਮਨ ਦੀ ਅਵਸਥਾ ਤੇ ਅਹਿਸਾਸ ਦੀ ਨਿੱਜੀ ਗੱਲ ਹੁੰਦੀ ਹੈ ਜੋ ਅਭਿਵਿਅਕਤ ਕੀਤੀ ਜਾਂਦੀ ਹੈ।
      ਸੁਹਣੇ ਵਿਚਾਰਾਂ ਨਾਲ ਦਾਨ ਪ੍ਰਦਾਨ ਕਰਨ ਲਈ ਅਤੇ ਆਪ ਜੀ ਨੇ ਆਪਣੇ ਬਲੌਗ ਤੇ ਥਾਂ ਦੇ ਕੇ ਨਿਵਾਜਿਆ ਹੈ,ਇਨ੍ਹਾਂ ਦੋਹਾ ਲਈ ਮੈਂ ਆਪ ਦਾ ਬਹੁਤ ਰਿਣੀ ਹਾਂ, ਸਫ਼ਰ ਸਾਂਝ ਜੀ।

      Delete
    3. ਮੈਂ ਆਪ ਜੀ ਦੇ ਵਿਚਾਰ ਨਾਲ ਸਹਿਮਤ ਹਾਂ ਅਤੇ ਟਿੱਪਣੀ ਲਈ ਦਿਲੋਂ ਧੰਨਵਾਦੀ ਹਾਂ, S.Diljodh Singh ji।

      Delete
  2. इस कविता में कवि मन अपनी जन्म भूमि और कर्मभूमि की प्राप्ति और अप्राप्ति की तुलना में खोया हुआ है ।
    वह नहीं भुला पाया अपनी मातृभूमि के हवा पानी को अपने विरसे को उस मिट्टी से जुड़े एहसासों को । उसे लगता है वह अपने सपनों को वहीं कहीं दफना आया है अपने पुरखों के सपनों के साथ ।

    यहाँ मन स्वयं ही न्यायधीश है और स्वयं ही कठघरे में खड़ा दोषी है । न्यायदेवी का तराजु भी उसी के हाथ में है । वह देखता है कर्म भूमि ने उसे बहुत कुछ दिया वह यहीं फलाफूला । इस भूमि की सराहना भी दिल खोल कर
    करता है ।

    लेकिन उसके अन्दर अपनी जन्मभूमि में जीने के जो सपने दफन हो गये उनके लिये अपने को दोषी मानता है ।
    कवि के मन में देश प्रेम की लहर उसे झकझोर रही है उसी अतीत को पाने के लिये वह कराह उठता है - कोई तो जायो मेरे उन एहसासों को ढूंढ़ लायो जो विरसे के नीचे दब गये हैं । बड़ी करूणापूर्ण कविता है ।

    जैसे विरही आत्मा परमात्मा से मिलने को व्याकुल हो कर कुरला रही हो ।

    इस विरही मन को समझाने के लिये यही कहा जा सकता है - हे मन तेरे जीवन सागर में उठी तेरे ही सपनों की लहरें तुझे कहीं का कहीं ले आई । अब वक्त की मोटी परत के नीचे जो दब गया वह कहाँ मिल पायेगा । वह यादों में ही जीवित रहेगा । कोई ढूंढ़ कर नहीं ला सकता ।

    ReplyDelete
    Replies
    1. ਸਤਿਕਾਰਤ ਕਮਲਾ ਜੀ,ਆਪ ਜੀ ਦੀ ਇਸ ਅਮੋਲਕ ਟਿੱਪਣੀ ਅਤੇ ਸੁਝਾ ਦਾ ਆਦਰ ਸਹਿਤ ਧੰਨਵਾਦ ਕਰਦਾ ਹਾਂ। ਪ੍ਰਮਾਤਮਾ ਆਪ ਨੂੰ ਸਦਾ ਚੜ੍ਹਦੀ ਕਲਾ 'ਚ ਰੱਖੇ।

      Delete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ