ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਜੇਕਰ ਤੁਸੀਂ ਵੀ ਪੰਜਾਬੀ ਵਿੱਚ ਲਿਖਦੇ ਹੋ ਤੇ ਪੰਜਾਬੀ ਸਾਹਿਤ ਖ਼ਜ਼ਾਨੇ 'ਯੋਗਦਾਨ ਚਾਹੁੰਦੇ ਹੋ ਤਾਂ ਸਾਨੂੰ haikusyd@gmail .com 'ਤੇ ਈ -ਮੇਲ ਕਰ ਸਕਦੇ ਹੋ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

20 Oct 2016

ਫ਼ੁਲਕਾਰੀ (ਲੇਖ)


ਮਾਲਵੇ ਦਾ ਪਾਲੀ's Profile Photo

ਦੁਨੀਆਂ ਦੀ ਔਰਤ ਨੇ ਜੋ ਕਸੀਦਾ ਸਦੀਆਂ ਪਹਿਲੋਂ ਆਪਣੇ ਹੁਸਨ ਦੀ ਤਾਰੀਫ਼ ਵਿੱਚ ਲਿਖਿਆ, ਉਹ ਇੱਕ ਪਰੰਪਰਾ ਬਣ ਕੇ ਰਹਿੰਦੀ ਦੁਨੀਆਂ ਤੱਕ ਰਹੇਗਾ ।

ਜਿਵੇਂ ਕਸ਼ਮੀਰ ਦਾ 'ਕਸੀਦਾ' ਬੰਗਾਲ ਦਾ 'ਕੰਠਾ' ਮਹਾਰਾਸ਼ਟਰ ਦੀ 'ਕਸੂਤੀ ' ਲਖਨਊ ਦਾ ' ਚਿਕਨ' ਕੱਛ ਦੇ ਇਲਾਕਿਆਂ ਦੇ 'ਚਾਕਲੇ' ਹਿਮਾਚਲ ਦਾ 'ਚੰਬਾ ਰੁਮਾਲ' ਤੇ ਪੰਜਾਬ ਦੀ 'ਫ਼ੁਲਕਾਰੀ'
ਚੌਵੀ ਤਰਾਂ ਦੇ ਤ੍ਰੋਪੇ ਹੁੰਦੇ ਹਨ ਪੰਜਾਬ ਜੀ ਫ਼ੁਲਕਾਰੀ ਦਾ ਸਿੱਧਾ ਤ੍ਰੋਪਾ, ਡਾਰਨ ਸਟਿੱਚ ਹੈ । ਪੰਜਾਬ ਦੀ ਫ਼ੁਲਕਾਰੀ ਕਈ ਤਰਾਂ ਦੀ ਹੈ, ਪਰ ਉਹਦਾ ਤ੍ਰੋਪਾ ਇੱਕੋ ਹੈ
ਇੱਕ ਦਰਸ਼ਨ ਦੁਆਰ ਫ਼ੁਲਕਾਰੀ ਹੁੰਦੀ ਹੈ, ਜੋ ਮੰਦਰਾਂ ਅਤੇ ਧਰਮ ਅਸਥਾਨਾਂ ਤੇ ਚੜ੍ਹਾਈ ਜਾਂਦੀ ਹੈ । ਉਹਦੇ ਉਤੇ ਵੱਡੇ ਵੱਡੇ ਦਰਵਾਜ਼ਿਆਂ ਦੇ ਨਮੂਨੇ ਕੱਢੇ ਜਾਂਦੇ ਹਨ, ਜਿਹਨਾਂ ਦਰਵਾਜ਼ਿਆਂ ਵਿੱਚ ਕਈ ਵੇਰਾਂ ਮਰਦਾਂ ਦੇ ਜਾਂ ਔਰਤਾਂ ਦੇ ਖੜਵੇਂ ਚਿੱਤਰ ਕੱਢੇ ਜਾਂਦੇ ਹਨ, ਨਿੱਕੀ ਬੂਟੀ ਵਾਲਾ ਮਿਰਚੀ ਬਾਗ ਹੁੰਦਾ ਹੈ । ਉਸ ਤੋਂ ਨਿੱਕੀ ਬੂਟੀ ਵਾਲਾ ਨਾਖ਼ੂਨ ਬਾਗ ਹੁੰਦਾ ਹੈ, ਉਹਨੂੰ ਚਿਲਮਨ ਬਾਗ ਕਹਿੰਦੇ ਹਨ । ਕੁਝ ਫ਼ੁਲਕਾਰੀਆਂ ਉਤੇ ਚੱਕਲੇ ਵੇਲਣੇ ਕੱਢੇ ਹੁੰਦੇ ਹਨ ਜਾਂ ਕਣਕਾਂ ਦੇ ਸਿੱਟੇ -- ਜਿੰਨਾ ਨੂੰ ਵੇਲਣ ਬਾਗ ਜਾਂ ਕਣਕੀ ਬਾਗ ਕਹਿੰਦੇ ਹਨ । ਇਸੇ ਤਰਾਂ ਪੱਟੀਦਾਰ ਫ਼ੁਲਕਾਰੀ ਵੀ ਹੁੰਦੀ ਹੈ । ਹਾਂ ਬਾਵਨ ਬਾਗ ਦੋ ਤਰਾਂ ਦਾ ਹੁੰਦਾ ਹੈ -- ਇੱਕ ਜੋ ਬਵੰਜਾ ਬਾਗਾਂ ਦਾ ਨਮੂਨਾ ਹੁੰਦਾ ਹੈ, ਤੇ ਦੂਜਾ -- ਜਿਹਦੇ ਉਤੇ ਬਵੰਜਾ ਤਰਾਂ ਦੀਆਂ ਫ਼ੁਲਕਾਰੀਆਂ ਦੇ ਨਮੂਨੇ ਕੱਢੇ ਹੁੰਦੇ ਹਨ !
ਜਿਸ ਫ਼ੁਲਕਾਰੀ ਵਿੱਚ ਬਵੰਜਾ ਬਾਗਾਂ ਦੇ ਨਮੂਨੇ ਹੋਣ, ਉਹਨੂੰ ਬਾਵਨ ਬਾਗ ਕਹਿੰਦੇ ਹਨ । ਸਾਰੇ ਕਪੜੇ ਉਤੇ ਰੇਸ਼ਮ ਵਿੱਛਿਆ ਦਿਸਦਾ ਹੈ ।
" ਚੋਪ " ਵਿੱਚ ਤਰਾਂ ਤਰਾਂ ਦੇ ਨਮੂਨੇ ਹੁੰਦੇ ਹਨ -- ਚਰਖ਼ਾ ਕੱਤਦੀ ਕੁੜੀ ਦਾ ਚਿੱਤਰ, ਦੁੱਧ ਰਿੜਕਦੀ ਕੁੜੀ ਦਾ ਚਿੱਤਰ, ਸਰਵਨ ਕੁਮਾਰ ਦੇ ਮੋਢੇ ਦੀ ਵਹਿੰਗੀ, ਜਾਂ ਪੈਲਾਂ ਪਾਉਂਦੇ ਮੋਰ, ਮਸਤ ਚਾਲ ਚੱਲਦੇ ਹਾਥੀ, ਕੰਢਿਆਂ ਉਤੇ ਚਿੜੀਆਂ ਦੀਆਂ ਡਾਰਾਂ, ਜਾਂ ਲਾਲ ਚੁੰਝਾਂ ਵਾਲੇ ਤੋਤੇ ਤੇ ਵਿੱਚ ਕਈ ਤਰਾਂ ਦੇ ਗਹਿਣੇ ਵੀ ਕੱਢੇ ਹੁੰਦੇ ਹਨ!
ਵਿਆਹ ਵੇਲੇ ਮੁੰਡੇ ਦੀ ਦਾਦੀ ਵਲੋਂ ਜੋ ਫ਼ੁਲਕਾਰੀ ਮਿਲਦੀ ਹੈ, ਉਹ ਵਰੀ ਦਾ ਬਾਗ ਅਖਵਾਉਂਦੀ ਹੈ, ਜਿਹਦਾ ਵਿੱਚਲਾ ਹਿੱਸਾ ਨਿਰੇ ਸੁਨਹਿਰੀ ਰੰਗ ਦਾ ਹੁੰਦਾ ਹੈ ਤੇ ਨਾਨਕੀ ਛੱਕ ਵਿੱਚ ਜੋ ਫ਼ੁਲਕਾਰੀ ਕੁੜੀ ਦੀ ਨਾਨੀ ਵਲੋਂ ਆਉਂਦੀ ਹੈ, ਉਸਨੂੰ " ਚੋਪ " ਕਹਿੰਦੇ ਹਨ ।
ਫੁਲਕਾਰੀ ਪੰਜਾਬ ਦੀ ਔਰਤ ਦਾ ਸ਼ਿੰਗਾਰ ਤੇ ਬਹੁਤ ਹੀ ਪਿਆਰਾ ਲਿਬਾਸ ਹੈ।ਵਿਦੇਸ਼ਾਂ ਵਿੱਚ ਵੀ ਇਹਦੀ ਬਹੁਤ ਡਿਮਾਂਡ ਹੈ।
ਪੰਜਾਬ ਵਿੱਚ ਕਈ ਫ਼ੁਲਕਾਰੀਆਂ ਦੇ ਇੱਕ ਕੰਢੇ ਸਾਰੀ ਫ਼ੁਲਕਾਰੀ ਤੋਂ ਅੱਡਰਾ ਦਿਸਦਾ ਕੋਈ ਨਿੱਕਾ ਜਿਹਾ ਫੁੱਲ ਜਾਂ ਨਮੂਨਾ ਪਾਇਆ ਹੁੰਦਾ ਹੈ, ਅਕਸਰ ਕਾਲੇ ਰੰਗ ਵਿੱਚ, ਜਿਹਨੂੰ ਨਜ਼ਰ -ਬੂਟੀ ਕਹਿੰਦੇ ਹਨ। ਫ਼ੁਲਕਾਰੀ ਹਮੇਸ਼ਾ ਸੱਤ ਰੰਗ ਲਾ ਕੇ ਕੱਢੀ ਜਾਂਦੀ ਹੈ । ਜਿੰਨਾ ਵਿੱਚ ਪੰਜ ਰੰਗ ਪ੍ਰਧਾਨ ਹੁੰਦੇ ਹਨ, ਉਹਨੂੰ ਪਚਰੰਗਾ ਬੋਲਦੇ ਹਨ।
90 ਦੇ ਦਹਾਕੇ ਤੋਂ ਪਹਿਲਾਂ ਫੁਲਕਾਰੀ ਦੀ ਵਰਤੋਂ ਸਿਰਫ ਵਿਆਹਾਂ ਦੀਆਂ ਰਸਮਾਂ 'ਚ ਕੀਤੀ ਜਾਂਦੀ ਸੀ। ਆਮ ਹੀ ਘਰਾਂ 'ਚ ਸੰਦੂਕਾਂ ਤੇ ਪੇਟੀਆ 'ਚ ਫੁਲਕਾਰੀਆਂ ਦੀ ਭਰਮਾਰ ਸੀ। ਫਿਰ 90 'ਚ ਜਦ ਦੂਰਦਰਸ਼ਨ 'ਤੇ ਨਵੇਂ ਸਾਲ ਦੇ ਪ੍ਰੋਗਰਾਮ ਲਾਰਾ ਲੱਪਾ ਤੇ ਹੁੱਲੇ ਹੁਲਾਰੇ ਆਏ। ਉਸ 'ਚ ਗਿੱਧੇ ਵਾਲੀਆਂ ਕੁੜੀਆਂ ਨੇ ਬਾਗ ਤੇ ਫੁਲਕਾਰੀਆਂ ਦੇ ਕਮੀਜ਼ ਤੇ ਜੈਕਟਾਂ ਪਾਈਆਂ ਸੀ।ਬੱਸ ਫਿਰ ਕੀ ਸੀ ਕਾਲਜਾਂ 'ਚ ਪੜ੍ਹਨ ਵਾਲੀਆਂ ਕੁੜੀਆਂ ਨੇ ਸੰਦੂਕ ਪੇਟੀਆਂ ਵਿਹਲੇ ਕਰ ਛੱਡੇ ਸੂਟ ਸਵਾ ਕੇ ,,, ਮੈਨੂੰ ਯਾਦ ਹੈ ਉਦੋਂ ਮੇਰੇ ਮਾਮੇ ਦਾ ਵਿਆਹ ਸੀ ਤੇ ਸਾਰੇ ਘਰ ਦੀਆਂ ਖਿੜਕੀਆਂ ਤੇ ਦਰਵਾਜ਼ਿਆਂ ਤੇ ਫੁਲਕਾਰੀਆਂ ਦੇ ਪਰਦੇ ਸਨ।
ਫ਼ੁਲਕਾਰੀ ਨੂੰ ਆਮ ਤੌਰ ਤੇ ਸ਼ਗਨਾਂ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਵਿਆਹ ਦੀ ਹਰ ਰਸਮ ਫੁਲਕਾਰੀ ਨਾਲ ਸ਼ੁਰੂ ਕੀਤੀ ਜਾਂਦੀ ਹੈ।ਮਾਂ ਹਰ ਸ਼ਗਨ ਕਰਨ ਵੇਲੇ ਆਪਣੇ ਉਤੇ ਫੁਲਕਾਰੀ ਲੈਂਦੀ ਹੈ।ਜਦੋਂ ਵਿਆਹ ਵਾਲੇ ਮੁੰਡੇ ਜਾਂ ਕੁੜੀ ਨੂੰ ਨੁਹਾਇਆ ਜਾਂਦਾ ਹੈ ਜਿਸ ਨੂੰ ਆਮ ਤੌਰ ਤੇ ਨਹਾਈ ਧੋਈ ਕਹਿੰਦੇ ਹਨ ਉਸ ਸਮੇਂ ਵੀ ਫੁਲਕਾਰੀ ਤਾਣੀ ਜਾਂਦੀ ਹੈ।
ਫੁਲਕਾਰੀ ਬਨਾਉਣ ਲਈ ਪਹਿਲਾਂ ਬਹੁਤ ਬਰੀਕ ਸੂਤ ਕੱਤਿਆ ਜਾਂਦਾ। ਫਿਰ ਉਸ ਬਰੀਕ ਸੂਤ ਦਾ ਖੱਦਰ ਬਣਾਇਆ ਜਾਂਦਾ ਤਾਂ ਕਿ ਉਹ ਬਹੁਤ ਮੋਟਾ ਤੇ ਭਾਰਾ ਨਾ ਬਣੇ। ਫਿਰ ਉਸ ਸੋਹਣੇ ਬੁਣੇ ਖੱਦਰ ਨੂੰ ਲਾਲ ਰੰਗ ਵਿੱਚ ਰੰਗ ਲਿਆ ਜਾਂਦਾ ਅਤੇ ਉਸ ਖੱਦਰ ਦੇ ਲਾਲ ਕੱਪੜੇ ਉਤੇ ਕਢਾਈ ਕਰਕੇ ਹੀ ਬਣਦੀ ਸੀ ਫੁਲਕਾਰੀ। ਫੁਲਕਾਰੀ ਵਿੱਚ ਕਢਾਈ ਨਾਲ ਵੱਖਰੇ-ਵੱਖਰੇ ਨਮੂਨੇ ਪਾਏ ਜਾਂਦੇ ਸਨ।ਇਹ ਰੇਸ਼ਮੀ ਧਾਗੇ ਜਾਂ ਪੱਟ ਨਾਲ ਕੱਢੀ ਜਾਂਦੀ ਸੀ।ਇਸ ਦੀ ਕਢਾਈ ਹਮੇਸ਼ਾ ਪੁੱਠੇ ਪਾਸੇ ਤੋਂ ਕੀਤੀ ਜਾਂਦੀ ਸੀ। ਅੱਜਕਲ ਦੀਆਂ ਮੁਟਿਆਰਾਂ ਨੂੰ ਇਹ ਕਢਾਈ ਬਹੁਤ ਘੱਟ ਆਉਦੀ ਹੈ।ਫੁੱਲਕਾਰੀ ਦੇ ਵਿਚਕਾਰਲੇ ਹਿੱਸੇ ਵਿੱਚ ਕਢਾਈ ਕੀਤੀ ਜਾਂਦੀ ਹੈ ।ਬਾਗ ਦੀ ਕਢਾਈ ਬਹੁਤ ਸੰਘਣੀ ਹੁੰਦੀ ਹੈ ਉਸ ਦੇ ਉਤੇ ਤਾਂ ਸੂਈ ਰੱਖਣ ਲਈ ਵੀ ਥਾਂ ਖਾਲੀ ਨਹੀਂ ਹੁੰਦੀ।
ਪਰਮਾਤਮਾ ਕਰੇ ! ਆਪਣੇ ਪੰਜਾਬ ਦੀਆਂ ਫੁਲਕਾਰੀਆਂ ਅਤੇ ਫੁਲਕਾਰੀਆਂ ਵਾਲੀਆਂ ਸਦਾ ਖੁਸ਼ ਰਹਿਣ।
ਮਾਲਵੇ ਦਾ ਪਾਲੀ
ਨੋਟ : ਇਹ ਪੋਸਟ ਹੁਣ ਤੱਕ 293 ਵਾਰ ਪੜ੍ਹੀ ਗਈ ਹੈ।

8 comments:

  1. Very very nice g
    God bless you palli veer g

    ReplyDelete
  2. ਬਹੁਤ ਵਧੀਆ ਪਾਲੀ ਵੀਰ ਜੀ ,
    ਬਾਬਾ ਜੀ ਮਿਹਰ ਕਰਨ ਤੁਹਾਡੇ ਤੇ

    ReplyDelete
  3. Very very nice g
    God bless you palli veer g

    ReplyDelete
  4. Jagroop kaur Khalsa20.10.16

    ਬਹੁਤ ਵਧੀਆ ਪਾਲੀ ਵੀਰੇ , ਬਹੁਤ ਸੋਹਣੀ ਪੇਸ਼ਕਾਰੀ ਫੁਲਕਾਰੀ ਵਾਂਗ ਹੀ ਲਿਖਤ ਨੂੰ ਸੋਹਣਾ ਰੂਪ ਦਿੱਤਾ ਹੈ ,,
    ਅਲੋਪ ਹੋ ਰਹੇ ਵਿਰਸੇ ਨੂੰ ਸੰਭਾਲਣ ਦਾ ਵਧੀਆ ਯਤਨ ।

    ReplyDelete
  5. Jagroop kaur Khalsa20.10.16

    ਪਾਲੀ ਵੀਰੇ ਬਹੁਤ ਵਧੀਆ,

    ReplyDelete
  6. ਧੰਨ ਕੁਰ ਸੀਉਮੇ ਕੁੜਤੀ ਖੱਧਰ ਦੀ, ਬੰਤੋ ਦੀ ਕੱਤਣ ਦੀ ਤਿਆਰੀ
    ਵਿਚ ਦਰਵਾਜ਼ੇ ਦੇ, ਇਕ ਫੁਲ ਕੱਢਦਾ ਫੁਲਕਾਰੀ
    ਲਕਾਰੀ ਜਿਹੀ ਰੰਗਲੀ ਰਚਨਾ , ਰੂਹ ਖੁਸ਼ ਹੋ ਗਈ। ਸਾਂਝੀ ਕਰਨ ਲਈ ਸ਼ੁਕਰੀਆ ਪਾਲੀ ਵੀਰ।

    ReplyDelete
  7. ਵਹੁਤ ਵਧਿਆ ਲਗੀ ਜਾਨਕਾਰੀ ਫੁਲਕਾਰੀ ਵਾਰੇ ।ਫੁਲਕਾਰੀ ਤੋ ਦੇਖੀ ਹੈ ਜਾਨਕਾਰੀ ਆਜ ਜਾਨੀ ।ਅੱਛੀ ਲਗੀ ਜਾਨਕਾਰੀ ਪਾਲੀ ਜੀ ।

    ReplyDelete
  8. Bohat hi dohna lekh te bohat hi keemti jaankari,,,,

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ