ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

10 Feb 2017

ਜੁਗਨੂੰਆਂ ਦੀ ਉਡੀਕ

Surjit Bhullar's Profile Photo, Image may contain: 1 personਮਨ ਬਹੁਤ ਖ਼ੁਸ਼ ਸੀ-

ਜਿਸ ਦਿਨ ਉਸ ਮੇਰੀਆਂ  ਅੱਖਾਂ ਵਿਚਲੇ ਜੁਗਨੂੰਆਂ ਨਾਲ ਨੱਚ ਨੱਚ

ਮੇਰੇ ਦਿਲ ਦੀ ਬੰਜਰ ਧਰਤੀ ਉੱਤੇ ਪਿਆਰ ਦੇ ਬੀ ਖਿਲਾਰੇ ਸਨ।

.

ਮੈਂ ਪਿਆਰ ਦੇ ਫੁੱਲਾਂ ਦੀ ਆਮਦ ਦੀ ਆਸ ਲਾ

ਦਿਨ ਰਾਤ ਮੁਹੱਬਤ ਦੇ ਗੀਤ ਲਿਖਦਾ ਰਹਿੰਦਾ ਸੀ ।

.
ਇੱਕ ਦਿਨ ਉਸ ਨੇ ਪੁੱਛ ਹੀ ਲਿਆ -
'ਝੱਲਿਆਂ,ਤੈਨੂੰ ਪਿਆਰ ਦਾ ਐਨਾ ਝੱਲ ਕਿਵੇਂ ਚੜ੍ਹਿਆ?'
.
ਮੈਂ ਹੱਸਦਿਆਂ ਕਿਹਾ ਸੀ -
'ਝੱਲੀਏ!ਜਿਸ ਦਿਨ ਤੂੰ ਮੇਰੀਆਂ ਅੱਖਾਂ ਦੇ ਜੁਗਨੂੰਆਂ ਸੰਗ ਨੱਚੀ ਸੀ।'

ਉਹ ਝੇਪ ਕੇ ਬੋਲੀ-'ਭੋਲਿਆ,ਕੀ ਤੂੰ ਇਹ ਜੁਗਨੂੰ ਮੈਨੂੰ ਦੇ ਸਕਦਾ?'
.
'ਮੇਰੀਆਂ ਅੱਖਾਂ 'ਚ ਅੱਖਾਂ ਪਾ ਕੇ ਲੈ ਜਾ।' ਮੇਰਾ ਅੰਦਰਲਾ ਰਾਂਝਾ ਬੋਲਿਆ ਸੀ।
.
ਸ਼ਰਮ ਭਰੀ ਤੱਕਣੀ ਦੀ ਜੁਗਨੂੰਆਂ ਸੰਗ ਮਿਲਣੀ ਹੋਈ।
.
ਖੀਵੇ ਦਿਲ ਨੇ ਜੁਗਨੂੰਆਂ ਨੂੰ ਹੀ ਨਹੀਂ, ਆਪਾ ਵੀ ਅਰਪਿਤ ਕਰ ਦਿੱਤਾ ਸੀ।
- -

ਹੁਣ ਮਨ ਬਹੁਤ ਉਦਾਸ ਰਹਿੰਦਾ।
ਦਿਨ ਰਾਤ ਉਡੀਕਦਾ ਰਹਿੰਦਾ।
'ਉਹ ਨੂੰ'
ਆਪਣੇ ਦਿਲ ਨੂੰ,
ਅਤੇ ਜੁਗਨੂੰਆਂ ਨੂੰ।

ਸੁਰਜੀਤ ਸਿੰਘ ਭੁੱਲਰ-09-02-2016/17

ਨੋਟ : ਇਹ ਪੋਸਟ ਹੁਣ ਤੱਕ 89 ਵਾਰ ਪੜ੍ਹੀ ਗਈ ਹੈ।

6 comments:

  1. ਆਪ ਦੀ ਇਹ ਕਲਪਨਾ ਕਈਆਂ ਰੂਹਾਂ ਦਾ ਸੱਚ ਹੋ ਸਕਦੀ ਹੈ। ਬੜੀ ਹੀ ਸੁੱਚਜੀ ਸ਼ਬਦਾਵਲੀ ਨਾਲ ਦੋ ਰੂਹਾਂ ਦੀ ਮਿਲਣ ਘੜੀ ਨੂੰ ਬਿਆਨਿਆ ਗਿਆ ਹੈ" ਸ਼ਰਮ ਭਰੀ ਤੱਕਣੀ ਦੀ ਜੁਗਨੂੰਆਂ ਸੰਗ ਮਿਲਣੀ ਹੋਈ। " ਕਹਾਣੀ ਦੇ ਪਾਤਰ ਅੰਤ ਨੂੰ ਮਿਲੇ ਨਹੀਂ ਉਡੀਕ ਜਾਰੀ ਹੈ। ਪਰ ਕੀ ਇਹ ਉਡੀਕ, ਉਦਾਸੀ ਤੇ ਚੁੱਪ ਉਹਨਾਂ ਦੀ ਹੁਣ ਦੀ ਜ਼ਿੰਦਗੀ ਨਾਲ ਇਨਸਾਫ਼ ਕਰ ਰਹੀ ਹੈ ਜਾਂ ਨਹੀਂ ਇਸ ਦਾ ਜਵਾਬ ਹਰ ਪਾਠਕ ਦਾ ਆਪਣਾ ਹੋਵੇਗਾ।
    ਸਾਡੇ ਸਮਾਜਿਕ ਢਾਂਚੇ 'ਚ ਹੀਰ ਰਾਂਝਿਆਂ ਨੂੰ ਕਬੂਲਿਆ ਨਹੀਂ ਜਾਂਦਾ। ਚਾਹੇ ਜ਼ਿੰਦਗੀ ਨੂੰ ਰੋਟੀ -ਰੋਜ਼ੀ ਦੇ ਨਾਲ ਨਾਲ ਮੋਹ ਦੀ ਵੀ ਓਨੀ ਹੀ ਲੋੜ ਹੁੰਦੀ ਹੈ ਪਰ ਇੱਕ ਸੱਚ ਇਹ ਵੀ ਹੈ ਕਿ ਇੱਕਲੇ ਮੋਹ ਨਾਲ ਢਿੱਡ ਤਾਂ ਨਹੀਂ ਭਰਿਆ ਜਾ ਸਕਦੈ। ਕਈ ਦਹਾਕੇ ਪਹਿਲਾਂ ਦਫ਼ਨ ਕੀਤਾ ਮੋਹ ਅਜੋਕੀ ਪੀੜ੍ਹੀ 'ਚੋਂ ਆਪਣੀਆਂ ਜੜ੍ਹਾਂ ਲੱਗਭੱਗ ਖ਼ਤਮ ਕਰ ਚੁੱਕਿਆ ਹੈ। ਇਹ ਪੜ੍ਹੀ ਲਿਖੀ ਪੀੜ੍ਹੀ ਰੋਟੀ -ਰੋਜ਼ੀ ਦੇ ਸਾਧਨ ਤਾਂ ਜੁਟਾਉਣਾ ਜਾਣ ਗਈ ਪਰ ਮੋਹ ਤੇ ਸਵੈਅਭਿਮਾਨ ਦੀ ਜਗ੍ਹਾ ਹੈਂਕੜ ਨੇ ਲੈ ਲਈ ਜੋ ਰਿਸ਼ਤੇ ਜੁੜਨ ਤੋਂ ਪਹਿਲਾਂ ਹੀ ਟੁੱਟਣ ਦਾ ਕਾਰਣ ਹੋ ਨਿਬੜੀ ਹੈ।

    ReplyDelete
    Replies
    1. ਆਪ ਜਿਹੇ ਸੂਝਵਾਨ ਲੇਖਕਾ ਵੱਲੋਂ ਮੇਰੀ ਨਜ਼ਮ ਨੂੰ ਗਹੁ ਨਾਲ ਪੜ੍ਹ ਕੇ,ਵਿਚਾਰ ਕੇ ਉਸ ਤੇ ਬਹੁ ਪ੍ਰਭਾਵੀ ਸਾਰਥਿਕ ਟਿੱਪਣੀ ਕਰਨਾ ਅਤੇ ਲੇਖਕ ਨੂੰ ਭਰਵੀਂ ਦਾਦ ਦੇਣਾ,ਮੇਰੇ ਲਈ ਮਾਣ ਵਾਲੀ ਗੱਲ ਹੈ,ਜਿਸ ਲਈ ਮੈ ਆਪ ਦਾ ਦਿਲੋਂ ਰਿਣੀ ਹਾਂ,ਡਾ ਹਰਦੀਪ ਸੰਧੂ ਜੀ।

      Delete
  2. "ਸ਼ਰਮ ਭਰੀ ਤੱਕਣੀ ਦੀ ਜੁਗਨੂੰਆਂ ਸੰਗ ਮਿਲਣੀ ਹੋਈ।
    .
    ਖੀਵੇ ਦਿਲ ਨੇ ਜੁਗਨੂੰਆਂ ਨੂੰ ਹੀ ਨਹੀਂ, ਆਪਾ ਵੀ ਅਰਪਿਤ ਕਰ ਦਿੱਤਾ ਸੀ।"ਬਹੁਤ ਸੁੰਦਰ ਅਤੇ ਸੁਥਰੇ ਸ਼ਬਦਾਂ ਵਿਚ ਪਿਆਰ ਦਾ ਇਜ਼ਹਾਰ, ਹੋਣਾ ਅਤੇ ਆਪਣੇ ਅੱਪ ਨੂੰ ਅਰਪਣ ਕਰ ਦੇਣਾ ਦਰਸ਼ਯਾ ਗਿਆ ਹੈ . ਚੰਚਲ ਮਨ ਦੀ ਮਨਮੋਹਕ ਅਵਸਥਾ ਦਾ ਖੂਬਸੂਰਤ ਵਰਨਣ , ਜੁਗਨੂੰਆਂ ਦਾ ਚਮਕਣਾ ਅਤੇ ਕਹੋ ਜਾਣਾ , ਫਿਰ ਮੁਕਾਮਿਲ ਅਤੇ ਮੁਸਲਸਿਲ ਤਲਾਸ਼ ਓਹੀ ਚਮਕ ਦੀ ਦਿਲ ਨੋ ਇਕ ਉਦਾਸ ਡੈਸ਼ ਵਿਚ ਚਡ ਕੇ ਜਾਣਾ, ਵਾਹ ਕਯਾ ਸੁੰਦਰ ਚਿਤਰ ਖਿਚਿਆ ਹੈ

    ReplyDelete
    Replies
    1. ਨਜ਼ਮ ਪ੍ਰਤੀ ਸ਼ਲਾਘਾ ਦੇ ਨਾਲ ਨਾਲ ਆਪ ਦੇ ਮਨ ਵਿਚ ਜੋ ਭਾਵਪੂਰਨ ਪ੍ਰਤੀਕਰਮ ਉੱਠੇ, ਉਨ੍ਹਾਂ ਦੀ ਸੁੰਦਰ ਤਰਜਮਾਨੀ ਕਰਨ ਲਈ ਮੈਂ ਆਪ ਦਾ ਦਿਲੋਂ ਧੰਨਵਾਦੀ ਹਾਂ,ਮਾਨਯੋਗ Y S Verma ਜੀ।

      Delete
  3. ਮਾਨ ਯੋਗ ਸੁਰਜੀਤ ਜੀ ਆਪ ਕੀ ਜੁਗਨੂਆਂ ਦੀ ਉਡੀਕ ਕਵਿਤਾ ਜੋ ਮਨ ਅਂਦਰ ਬਸੀ ਦੋ ਦਿਲਾਂ ਦੇ ਆਪਸੀ ਖਿਚ ਦੇ ਪਲਾਂ ਦੀ ਕਥਾਂ ਹੈ ।ਚਿੱਤਰ ਸਾ ਖਿਚ ਗਈ ਹੈ । ਪਿਆਰ ਦੇ ਉਜਲੇ ਪਲਾਂ ਦਾ ।... ਇਹ ਵੀ ਸੱਚ ਹੈ ਕਿ ਸੁਖਾਂਵਾ ਪਲ ਸਦਾ ਨਹੀ ਰਹਤਾ ਇਸ ਕਾ ਭੀ ਵਹੁਤ ਸਾਲੀਕੇ ਭਰਾ ਵਰਨਣ ਹੈ ।ਉਡੀਕ ਦੇ ਰੂਪ ਮੇਂ ।

    ReplyDelete
  4. ਆਪ ਜਿਹੇ ਸੂਝਵਾਨ ਲੇਖਕਾ ਵੱਲੋਂ ਮੇਰੀ ਨਜ਼ਮ ਨੂੰ ਗਹੁ ਨਾਲ ਪੜ੍ਹ ਕੇ,ਵਿਚਾਰ ਕੇ ਉਸ ਤੇ ਬਹੁ ਪ੍ਰਭਾਵੀ ਸਾਰਥਿਕ ਟਿੱਪਣੀ ਕਰਨਾ ਅਤੇ ਲੇਖਕ ਨੂੰ ਭਰਵੀਂ ਦਾਦ ਦੇਣਾ,ਮੇਰੇ ਲਈ ਮਾਣ ਵਾਲੀ ਗੱਲ ਹੈ,ਜਿਸ ਲਈ ਮੈ ਆਪ ਦਾ ਦਿਲੋਂ ਰਿਣੀ ਹਾਂ,ਡਾ ਹਰਦੀਪ ਸੰਧੂ ਜੀ।

    ਸੁਰਜੀਤ ਸਿੰਘ ਭੁੱਲਰ-12-02-2017

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ