ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

21 Mar 2017

ਸੋਚਦਾ ਹਾਂ

ਹਰ ਕਦਮ ਇੱਕ ਮੰਜ਼ਿਲ ਹੋਵੇ
ਹਰ ਕਦਮ ਤੂੰ ਹੀ ਖੜਾ ਹੋਵੇਂ 
ਹਰ ਕਦਮ ਤੇਰੀ ਗਲਵਕੜੀ ਵਿੱਚ ਮੈਂ
ਫੁੱਲ  ਬਣ ਕੇ ਖਿੜ ਜਾਵਾਂ ।

ਘਰ ਦੀ ਛੱਤ 'ਤੇ ਖੜਾ ਮੈਂ ਹੋ ਕੇ
ਪੂਰਬ ਦੇ ਵੱਲ ਝਾਤੀ ਮਾਰਾਂ
ਚੜਦਾ ਸੂਰਜ ਘੁੱਟ ਕੇ ਫੜ ਲਾਂ
ਚੁੰਮ ਕੇ ਛਾਤੀ ਲਾਵਾਂ ।

ਦਿਨ ਨੂੰ ਇੰਨਾ ਵੱਡਾ ਕਰ ਲਾਂ ,
ਇੱਕ ਇੱਕ ਪਹਿਰ ਗਗਨਾ ਜਿੱਡਾ ,
ਸ਼ਾਮ ਹੋਣ ਤੋਂ ਪਹਿਲੇ ਪਹਿਲੇ
ਪੂਰਾ ਦਿਨ ਹੰਢਾਵਾਂ ।

ਵਿਹੜੇ ਦੇ ਵਿੱਚ ਮੰਜੀ ਢਾਹ ਕੇ
ਧੁੱਪ ਨੂੰ ਆਪਣੇ ਨਾਲ ਬਿਠਾ ਕੇ
ਬਾਹਰ ਦੇ ਬੂਹੇ ਨਜ਼ਰਾਂ ਗੱਡ ਕੇ
ਸੁਪਨਾਂ ਘਰ ਬੁਲਾਵਾਂ ।

ਕੱਚੇ ਪੱਕੇ ਰਾਹਾਂ ਉੱਤੇ
ਜਿੰਦਗੀ ਦੀ ਮੈਂ ਉਂਗਲੀ ਫੜ ਕੇ
ਖੱਟੇ ਮਿੱਠੇ ਸਾਹੀਂ ਜੀਵਾਂ
ਲਾਈਆਂ ਤੋੜ ਨਿਭਾਵਾਂ |

ਖਾਬਾਂ ਵਾਲੀ ਰਾਤ ਉਡੀਕਾਂ
ਇੱਕ ਇੱਕ ਖਾਹਿਸ਼ ਪੂਰੀ ਉਲੀਕਾਂ
ਰਾਤ ਦਾ ਵੇਲਾ ਭਾਗਾਂ ਭਰਿਆ
ਯਾਰ ਨੂੰ ਪੂਰਾ ਪਾਵਾਂ ।


ਦਿਲਜੋਧ ਸਿੰਘ 

ਨੋਟ : ਇਹ ਪੋਸਟ ਹੁਣ ਤੱਕ 67  ਵਾਰ ਪੜ੍ਹੀ ਗਈ ਹੈ।

5 comments:

  1. ਵਿਛੋੜਾ ਵਿਹੂਣੀ ਰੂਹ,ਆਪਣੇ ਪਿਆਰੇ ਦੇ ਮਿਲਾਪ ਲਈ ਬਹੁਤ ਤਤਪਰ ਹੈ,ਜੋ ਭੌਤਿਕ ਦੁਨੀਆ 'ਚ ਰਹਿ ਕੇ ਸੂਖਮ ਸੰਸਾਰ ਵਾਰੇ ਕਲਪਨਾ ਮਈ ਸੋਚ ਦੀ ਉੱਚ ਉਡਾਰੀ ਮਾਰਦੀ ਹੈ- - 'ਘਰ ਦੀ ਛੱਤ 'ਤੇ ਖੜ - ਸੂਰਜ ਨੂੰ ਘੁੱਟ ਕੇ ਫੜ ਲਾਂ- ਚੁੰਮ ਛਾਤੀ ਲਾਵਾਂ ।' - -ਬਾਹਰਲੇ ਬੂਹੇ ਨਜ਼ਰਾਂ ਗੱਡ ਕੇ,ਆਪਣੇ ਸੁਪਨਾ ਘਰ ਬੁਲਾਵਾਂ ਅਤੇ ਰਾਤ ਦਾ ਵੇਲਾ ਭਾਗਾਂ ਭਰਿਆ (ਜਦੋਂ) ਯਾਰ ਨੂੰ ਪੂਰਾ ਪਾਵਾਂ।'

    ਅਤਿ ਦਰਦ ਭਰੀ ਵੇਦਨਾ ਨੂੰ ਮਹੀਨ ਖ਼ਿਆਲਾ ਅਤੇ ਸ਼ਬਦਾਂ ਦੇ ਵਿਖਮ ਮਿਸ਼ਰਨ ਨਾਲ ਮਿਲਣੀ ਦੇ ਧਰਵਾਸੇ ਨਾਲ ਸੁੰਦਰ ਬਿਆਨ ਕੀਤੀ ਨਜ਼ਮ,ਜੋ ਮੇਰਾ ਮਨ ਵੀ ਇਸ ਵਹਾ ਦੇ ਪ੍ਰਵਾਹ ਨਾਲ ਹੋ ਤੁਰਿਆ।
    -0-
    ਸੁਰਜੀਤ ਸਿੰਘ ਭੁੱਲਰ-21-03-2107

    ReplyDelete
  2. ਦੁਨਿਆਵੀ ਰਂਗਾ 'ਚ ਜੀਵਨ ਦੇ ਰਂਗ ਦੇਖ ਚੁੱਕਾ ਕਵਿ ਮਨ ਅਪਨੇ ਪਿਆਰੇ ਨੂੰ ਪੁਰੇ ਦਾ ਪੂਰਾ ਪਾਣ ਦੀ ਤੜਪ 'ਚ ਜੀ ਰਹਾ ਹੈ । ਏਹ ਤੜਪ ਉਸੇ ਅਨੋਖੇ ਭਾਵਾਂ ਦੇ ਹਿਚਕੋਲੇ ਦੇ ਰਹੀ ਆ ।
    ਵਹ ਸਪਨੇ ਸਂਜੋ ਰਹਾ ਹੈ - ਚੜਦੇ ਸੁਰਜ ਨੂੰ ਛੂ ਲੈਨ ਦੇ ।ਅਪਨੇ ਪਿਅਰੇ ਨੂੰ ਪਾਕੇ ਗਲਬਕੜੀ ਲਾ ਫੁੱਲ ਵਾਂਗ ਖਿੜਣਦ ਦੇ ।ਧੁਪ ਰੂਪੀ ਖੁਸ਼ੀ ਨੂੰ ਪਾਸ ਬਿਠਾ ਕੇ ਯਾਨੀ ਮਿਲਨ ਸੇ ਪਹਲੇ ਕੀ ਖੁਸ਼ੀ ਕੋ ਉਡੀਕ ਮੇਂ ਲਗਾਨਾ ਚਾਹਤਾ ਹੈ ।ਔਰ ਰਾਤ ਕੇ ਇਂਤਜਾਰ ਮੇਂ ਅਪਨੇ ਪਿਆਰੇ ਨੂੰ ਪੂਰਾ ਪਾਕੇ ਕੋਈ ਤਮੱਨਾ ਅਧੂਰੀ ਨਹੀ ਰਖਨਾ ਚਾਹਤਾ । ਜੀਵਨ ਕੇ ਖੱਟੇ ਮਿੱਠੇ ਸਾਰੇ ਪਲ ਜੀ ਭਰ ਜੀਨਾ ਚਾਹਤਾ ਹੈ ਰਾਸਤਾ ਕੈਸਾ ਵੀ ਹੇਵੇ ਅਪਨੇ ਪਿਆਰੇ ਕੇ ਸਾਥ ਹਰ ਰਾਹ ਸੁਖਾਂਵੀ ਲਗਤੀ ਹੈ ।
    ਮੇਰੀ ਅਲਪ ਬੁਧੀ ਨੇ ਇਨ੍ਹੀ ਭਾਵੋਂ ਕੋ ਪਾਆ ਹੈ ।
    ਸੁਂਦਰ ਅਂਦਾਜ 'ਚ ਲਿਖੀ ਕਵਿਤਾ । ਪੜਨੇ ਕਾ ਅਲਗ ਆਨਂਦ ਦੇਤੀ ਹੈ ਜੈਸੇ ਪੜਨੇ ਵਾਲਾ ਖੁਦ ਉਸ ਖਾਬ ਨੂੰ ਜੀ ਰਹਾ ਹੋਵੇ ।


    Kamla Ghataaura

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ