ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

8 Apr 2017

ਕੰਢੇ 'ਤੇ ਰੁੱਖੜਾ

ਸੋਚ ਉਡਾਰੀ ਗਹਿਰਾ ਸਮੁੰਦਰ ਕਿਸ਼ਤੀ ਮੰਝਧਾਰ ਹੈ ! ਢ਼ਲਦੀ ਉਮਰ ਕੰਢੇ 'ਤੇ ਰੁੱਖੜਾ ਫੇਰ ਵੀ ਜ਼ਿੰਦਗੀ ਨਾਲ ਪਿਆਰ ਹੈ ! ਦੀਦਿਆਂ 'ਚੋਂ ਨੂਰ ਗਿਆ ਦਿਲ ਚੋਂ ਗਰੂਰ ਗਿਆ , ਮੰਗੇ ਸੱਚੇ ਵਾਲੀ ਦਾ ਦੀਦਾਰ ਹੈ ! ਆਵੋ ਜੀ ਮਿਲਾ ਦੇਵੋ ਬਿਰਹਾ ਦੇ ਮਾਰੇ ਨੂੰ ਵਿਛੜੀ ਕੂੰਜਾਂ ਦੀ ਡਾਰ ਹੈ ! ਨਿਰਮਲ ਕੋਟਲਾਨੋਟ : ਇਹ ਪੋਸਟ ਹੁਣ ਤੱਕ 152 ਵਾਰ ਪੜ੍ਹੀ ਗਈ ਹੈ।

3 comments:

 1. ਸੱਚ ਕਿਹਾ ਜ਼ਿੰਦਗੀ ਨਾਲ ਸਾਨੂੰ ਹਮੇਸ਼ਾਂ ਹੀ ਮੋਹ ਰਹਿੰਦੈ। ਇਸ ਰੰਗਲੇ ਸੰਸਾਰ 'ਚੋਂ ਜਾਣ ਲਈ ਕਦੇ ਵੀ ਮਨ ਨਹੀਂ ਕਰਦਾ। ਹਾਂ ਉਮਰ ਢਲਣ ਦੇ ਨਾਲ ਸਦਾ ਜਿਉਂ ਦਾ ਨਜ਼ਰੀਆ ਜ਼ਰੂਰ ਬਦਲ ਜਾਂਦਾ। ਬਹੁਤ ਹੀ ਸੋਹਣੇ ਢੰਗ ਨਾਲ ਜ਼ਿੰਦਗੀ ਨੂੰ ਪ੍ਰਭਾਸ਼ਿਤ ਕੀਤਾ ਹੈ ਨਿਰਮਲ ਜੀ ਨੇ ਕਿ ਜ਼ਿੰਦਗੀ ਗਹਿਰੇ ਸਾਗਰ ਦਾ ਰੂਪ ਧਾਰ ਕਰ ਲੈਂਦੀ ਹੈ, ਕਿਸ਼ਤੀ ਮੰਝਧਾਰ 'ਚ ਹੁੰਦੀ ਹੈ ਨੈਣਾਂ 'ਚ ਨੂਰ ਤੇ ਦਿਲ 'ਚੋਂ ਗਰੂਰ ਅਲੋਪ ਹੋ ਜਾਂਦਾ।
  ਜ਼ਿੰਦਗੀ ਦੀ ਸਚਾਈ ਦੇ ਰੂਬਰੂ ਕਰਾਉਣ ਲਈ ਤੇ ਸਾਂਝ ਪਾਉਣ ਲਈ ਆਪ ਦਾ ਸ਼ੁਕਰੀਆ ਜੀਓ।

  ReplyDelete
 2. Anonymous10.4.17

  ਬਹੁਤ ਖੂਬ ਰਚਨਾ ਹੈ ਜੀ

  ReplyDelete
 3. ਕੋਟਲਾ ਜੀ ਬਹੁਤ ਸੁੰਦਰ ਵਿਚਾਰ ਜੀਵਨ ਅਨੁਭਵ ਵਾਰੇ

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ