ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

17 May 2017

ਪਲੇਠੀ ਧੀ

Image result for holding baby handਉਸ ਦੇ ਪਲੇਠੀ ਧੀ ਹੋਈ ਸੀ। "ਭਾਈ ਜੇ ਏਸ ਵਾਰ ਦਾਤਾ ਕੋਈ ਚੰਗੀ ਚੀਜ਼ ਦੇ ਦਿੰਦਾ ਤਾਂ ਅਸੀਂ ਬੇਫ਼ਿਕਰੇ ਹੋ ਜਾਂਦੇ। ਆਵਦੇ ਘਰ ਰੰਗੀਂ ਵੱਸਦੀ।" ਜਵਾਈ ਕੋਲ਼ ਢਿੱਡ ਹੌਲਾ ਕਰਦੀ ਮਾਂ ਦੇ ਮੱਧਮ ਜਿਹੇ ਬੋਲ ਉਸ ਦੇ ਕੰਨੀ ਪਏ।
ਨਿੱਕੜੀ ਦੇ ਮਲੂਕ ਜਿਹੇ ਹੱਥਾਂ ਨੂੰ ਪਲੋਸਦਾ ਉਹ ਬੋਲਿਆ, " ਬੇਬੇ ਵੇਂਹਦੀ ਐਂ ਹਰਵਾਂਹ ਦੀਆਂ ਫ਼ਲੀਆਂ ਅਰਗੀਆਂ ਇਹਦੀਆਂ ਪਤਲੀਆਂ -ਲੰਮੀਆਂ ਉਂਗਲਾਂ ਨੂੰ। ਮੇਰੀ ਧੀ ਤਾਂ ਕੋਈ ਵੱਡੀ ਮੁਸੱਵਰ ਬਣੂ।ਤੂੰ ਭੋਰਾ ਸੰਸਾ ਨਾ ਮੰਨ।"
ਸਰਬ ਕਲਾ ਨਿਪੁੰਨ ਉਸ ਦੀ ਹੁਨਰਮੰਦ ਧੀ ਅੱਜ ਬਾਪੂ ਦਾ ਹਰ ਬੋਲ ਪੁਗਾ ਰਹੀ ਸੀ ।
ਡਾ. ਹਰਦੀਪ ਕੌਰ ਸੰਧੂ


ਨੋਟ : ਇਹ ਪੋਸਟ ਹੁਣ ਤੱਕ 335 ਵਾਰ ਪੜ੍ਹੀ ਗਈ ਹੈ। 

7 comments:

  1. Jagroop kaur17.5.17

    ਪਤਾ ਨਹੀਂ ਲੋਕ ਇਸ ਗੁਲਾਮ ਸੋਚ ਤੋਂ ਕਦੋਂ ਆਜ਼ਾਦ ਹੋਣਗੇ, ਰਵਾਇਤ ਹੀ ਬਣਾ ਲਈ ਕਿ ਧੀ ਦੇ ਜੰਮਣ ਤੇ ਅਫਸੋਸ ਕਰਨਾ ਹੀ ਹੈ ।

    ReplyDelete
  2. ਅੱਜ ਮੇਰੇ ਜਨਮ ਨਾਲ ਜੁੜੀ ਗੱਲ ਯਾਦ ਆ ਗਈ ਭੈਣ ਜੀ,
    ਮੇਰਾ ਜਨਮ ਵੱਡੀ ਭੈਣ ਤੋਂ ਗਿਆਰਾਂ ਮਹੀਨੇ ਬਾਅਦ ਹੀ ਹੋ ਗਿਆ ਤੇ ਜਨਮ ਸਮੇਂ ਗੁਆਂਢ'ਚ ਰਹਿੰਦੇ ਭੂਆ ਜੀ ਆਕੇ ਪਾਪਾ ਨੂੰ ਕਹਿੰਦੇ ਕਿ ਰੱਬ ਨੇ ਦੋ ਦੋ ਪੱਥਰ ਦੇਤੇ ।
    ਪਾਪਾ ਜੀ ਕਹਿੰਦੇ, ਭੂਆ ਜੀ ਇਹ ਪੱਥਰ ਨਹੀਂ ਮੇਰੇ ਲਾਲ ਨੇ ਨੇਰ੍ਹੇ ਘਰ ਦਾ ਚਾਨਣ ਨੇ ....
    ਕਾਸ਼ ਉਹ ਦੇਖ ਲੈਣ ਇੱਕ ਵਾਰ ਆਪਣੇ ਲਾਲ ਨੂੰ''

    ReplyDelete
  3. Mere papa ji me ardasan karke mainu mangea te mere birth hon te sweets vandian c. Ona ne mainu puttan nalo vadd pyar dita c te khoob parhaea likhaea c . Mere veeran te mere ch koi fark nahi rakhea c . Mai v apni beti te bete ch kade koi fark nahi kita .

    ReplyDelete
    Replies
    1. ਆਪ ਦੀਆਂ ਭਾਵਨਾਵਾਂ ਦੀ ਮੈਂ ਕਦਰ ਕਰਦੀ ਹਾਂ। ਘਰ ਘਰ ਅਜਿਹੀਆਂ ਸੋਚਾਂ ਵਿਗਸਣ ।ਬੱਸ ਇਹੋ ਦੁਆ ਹੈ ।

      Delete
  4. ਬੇਟੀ ਕੇ ਜਨਮ ਕੋ ਮਂਦੀ ਚੀਜ ਕਹਨਾ ਕਹਾਂ ਕੀ ਸਿਆਨਪ ਹੈ । ਕਹਨੇ ਵਾਲੀ ਏਹ ਕੈਸੇ ਭੂਲ ਗਈ ? ਬਹ ਵੀ ਬੇਟੀ ਰੂਪ ਮੇਂ ਹੀ ਧਰਤੀ ਪਰ ਆਈ ਹੈ । ਪਲੇਠੀ ਧੀ ਕਹਾਨੀ ਮੇਂ ਲੋਗੋਂ ਕੀ ਸੋਚ ਕੋ ਬਦਲਨੇ ਕਾ ਉਪਰਾਲਾ ਝਲਕਤਾ ਹੈ । ਪਲੇਠੀ ਕੀ ਯਾ ਬਾਦ ਕੀ ਬੇਟੀ ਆਜ ਬੇਟੇ ਸੇ ਕਮ ਨਹੀ ਹੋਤੀ ਜਗ ਜਾਨ ਚੁਕਾ ਹੈ ।

    ReplyDelete
  5. ਇਹ ਸ਼ਬਦ ਤਾਂ 48 ਵਰੇ ਪਹਿਲਾ ਵੀ ਸੁਣੇ ਸਨ

    ReplyDelete
    Replies
    1. ਉਹੀਓ ਸ਼ਬਦਾਂ ਤੇ ਦਿਲੀ ਭਾਵਨਾਵਾਂ ਨੂੰ ਸਦੀਵੀ ਜੀਵਤ ਰੱਖਣ ਦੀ ਹੀ ਇੱਕ ਕੋਸ਼ਿਸ਼ ਨੇ ਇਸ ਕਹਾਣੀ ਨੂੰ ਜਨਮ ਦਿੱਤਾ। ਕਹਿਣਾ ਵਾਲਾ ਤਾਂ ਸਾਡੇ 'ਚ ਨਹੀਂ ਹੈ ਪਰ ਓਸੇ ਸਭ ਨੂੰ ਅਸਲੀਅਤ 'ਚ ਢਾਲਣ ਦੀ ਜੁਗਤ ਸਿਖਾਉਣ ਵਾਲੀ ਨੁੰ ਸਮਰਪਿਤ ਇਹ ਕਹਾਣੀ ।

      Delete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ