ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

13 May 2017

ਸੰਤਾਪੀ ਕੁੱਖ (ਮਿੰਨੀ ਕਹਾਣੀ)

No automatic alt text available.ਚਿੜੀ ਦੇ ਆਂਡਿਆਂ 'ਚੋਂ ਬੋਟ ਨਿਕਲਣ ਤੋਂ ਬਾਅਦ ਆਲ੍ਹਣੇ 'ਚ ਇੱਕ ਵੱਖਰਾ ਜਿਹਾ ਚਹਿਕਾ। ਸੀ ਪਰ  ਗੁੰਮਸੁੰਮ ਆਲ੍ਹਣੇ 'ਚ ਸੁੰਨ ਦਾ ਪਸਾਰਾ ਸੀ। ਫਿਜ਼ਾ 'ਚ ਫ਼ੈਲੀ ਹਿਜਕੀ ਉਸ ਦੀ ਸੰਤਾਪੀ ਕੁੱਖ ਦੀ ਗਵਾਹੀ ਭਰ ਰਹੀ ਸੀ। ਉਸ ਦੀ ਕੁੱਖ ਸੁੰਨੀ ਹੋ ਗਈ ਸੀ ਜਦੋਂ ਅੱਧਖਿੜੀ ਕਲੀ ਨੂੰ ਖਿੜਨ ਤੋਂ ਪਹਿਲਾਂ ਜਬਰਨ ਮਸਲ ਦਿੱਤਾ ਗਿਆ ਸੀ। ਪੰਛੀ ਸੁਹਜ ਤੇ ਮਨੁੱਖੀ ਕੁਹਜ ਦਰਮਿਆਨ ਉਸ ਦੀਆਂ ਸਿਸਕੀਆਂ ਵਿਰਲਾਪ ਦੀ ਤੰਦੀ 'ਤੇ ਅਜੇ ਵੀ ਲਟਕ ਰਹੀਆਂ ਸਨ। 

ਡਾ. ਹਰਦੀਪ ਕੌਰ ਸੰਧੂ 

ਨੋਟ : ਇਹ ਪੋਸਟ ਹੁਣ ਤੱਕ 117 ਵਾਰ ਪੜ੍ਹੀ ਗਈ ਹੈ। 
5 comments:

 1. ਇਸ ਨਿੱਕੀ ਕਹਾਣੀ ਵਿੱਚ ਪਰਬਤ ਜਿੱਡੀ ਦਾਸਤਾਂਨ ਦਾ ਦੁਖਾਂਤ ਹੈ। ਅਣਕਿਹੇ ਸ਼ਬਦਾਂ ਦੀ ਵੇਦਨਾ ਅਤੇ ਪੀੜ੍ਹ ਦੀ ਮਾਨਸਿਕ ਅਤੇ ਸਰੀਰਕ ਚਸਕ ਹੈ। ਸੰਤਾਪ ਕੁੱਖ ਦਾ ਨਹੀਂ, ਨਿੱਘਰ ਗਈ ਇੰਨਸਾਨੀਅਤ ਦਾ ਹੈ। ਕੁੱਖ ਤਾਂ ਧਰਤ ਹੈ, ਧਰਤ ਦਾ ਨਿਰਦੋਸ਼ ਹੁੰਦੀ ਹੈ। ਕਦੋਂ ਕੁ ਤੱਕ ਮਨੁੱਖੀ ਕੁਹਜ ਦੀਆ ਸਿਸਕੀਆਂ ਵਿਰਲਾਪ ਦੀ ਤੰਦੀ ਤੇ ਲਟਕਦੀਆਂ ਰਹਿਣਗੀਆਂ? ਕਦੋਂ ਕੁ ਤੱਕ ਆਤਮਾਂ ਵਸਤਰਹੀਣ ਰਹੇਗੀ ਅਤੇ ਕੁੱਖ ਚੋਣ ਫ਼ਲ਼ ਦੀ ਸੂਲੀ ਤੇ ਚੜੇਗੀ? ਸ਼ਾਇਦ ਉਦੋਂ ਤੱਕ, ਜਦੋਂ ਤੱਕ ਅਸੀਂ ਆਪਣੀ ਪ੍ਰਦੂਸ਼ਿਤ ਆਤਮਾਂ ਦਾ ਤੇਰਵਾਂ ਨਹੀਂ ਮਨਾ ਲੈਂਦੇ। ਬਸ ਏਨਾ ਹੀ।

  ReplyDelete
  Replies
  1. ਬੱਸ ਇਹੋ ਹੀ ਕਹਿਣਾ ਏ ਕਿ ਕੁੱਖ ਦਾ ਕੀ ਦੋਸ਼ ਏ । ਉਹ ਤਾਂ ਅਜੇ ਵੀ ਸਿਸਕ ਰਹੀ ਹੈ ।
   ਲੋੜ ਹੈ ਏਸ ਅਣਮਨੁੱਖੀ ਵਰਤਾਰੇ ਲਈ ਓਸ ਨੂੰ ਮਜਬੂਰ ਕਰਦੀਆਂ ਬੇੜੀਆਂ ਨੂੰ ਪਰ੍ਹਾਂ ਵਗ੍ਹਾ ਮਾਰਨ ਦੀ ।

   Delete
 2. ਸੰਤਾਪੀ ਕੁੱਖ (ਮਿੰਨੀ ਕਹਾਣੀ)-
  - - ਮਨੁੱਖੀ ਸੋਚ ਦੀ ਮਾਨਸਿਕਤਾ, ਭਾਵਨਾਤਮਕ ਅਤੇ ਅਨਿਯਮਿਤ ਕਾਰਜਾਂ ਨਾਲ ਤੁਲਨਾ ਕਰਦੀ ਅਤੇ ਇਸ ਤੇ ਵਿਅੰਗ ਕੱਸਦੀ ਜ਼ੋਰਦਾਰ ਲਿਖਤ,ਜਿਸ ਦਾ ਬਿਆਨ ਸੰਖਿਪਤ ਹੁੰਦਿਆਂ ਵੀ ਪਾਠਕਾਂ ਦੇ ਦਿਲਾਂ ਨੂੰ ਹਲੂਣਨ ਦੀ ਸਮਰੱਥਾ ਰੱਖਦੀ ਹੈ।

  ਕਾਸ਼! ਪੰਛੀਆਂ ਦੀ ਦੁਨੀਆ ਨਾਲ ਮਨੁੱਖ ਆਪਣੀ ਸਾਂਝੀ ਰਿਸ਼ਤੇਦਾਰੀ ਮਜ਼ਬੂਤ ਬਣਾਏ। ਅਜਿਹੀ ਸੋਚ ਦਾ ਵਿਕਾਸ ਮਨੁੱਖ ਕਦ ਕਰੇਗਾ? ਇਹ ਕਹਾਣੀ ਇਸ ਪਾਸੇ ਵੀ ਸੂਚਕ ਹੈ।

  ਲੇਖਕਾ ਨੇ ਆਪਣੇ ਮਨ ਦੇ ਜਜ਼ਬਾਤਾਂ ਨੂੰ ਸਹੀ ਸ਼ਬਦਾਂ ਵਿਚ ਰੂਪਮਾਨ ਕੀਤਾ ਹੈ । ਵਧਾਈ ਹੋਵੇ ਜੀ।
  -0-
  ਸੁਰਜੀਤ ਸਿੰਘ ਭੁੱਲਰ-13-05-2017

  ReplyDelete
  Replies
  1. ਕਹਾਣੀ ਦੀ ਰੂਹ ਤੱਕ ਅੱਪੜ ਨਿੱਘੇ ਹੁੰਗਾਰੇ ਲਈ ਸ਼ੁਕਰੀਆ ਜੀ। ਇਸ ਕਹਾਣੀ 'ਚ ਤਸਵੀਰ ਦਾ ਦੂਜਾ ਪਾਸਾ ਵਿਖਾਉਣ ਦੀ ਇੱਕ ਕੋਸ਼ਿਸ਼ ਹੈ। ਅਸੀਂ ਸਾਰੇ ਓਸ ਮਾਂ ਨੂੰ ਇਸ ਵਰਤਾਰੇ ਦੀ ਜੁੰਮੇਵਾਰ ਸਮਝਦੇ ਹਾਂ ਪਰ ਉਸ ਦੀਆਂ ਸਿਸਕੀਆਂ ਕੋਈ ਨਹੀਂ ਸੁਣਦਾ।

   Delete
 3. ਕੱੁਖ ਸਂਤਾਪੀ ਨਹੀਂ ਹੋਤੀ ।ਕੁੱਖ 'ਚ ਜੀਵ ਨੂੰ ਧਾਰਣ ਵਾਲੀ ਜਨਨੀ ਸਦਾ ਤੌਂ ਪੂਜਨੀਆ ਹੈ ।ਅਪਨੇ ਲਗਾਏ ਉਗਾਏ ਬੂਟੇ ਨੂੰ ਜੋ ਖਿੱਲਣ ਖੇਡਣ ਤੌਂ ਪਹਲਾ ਹੀ ਉਜਾੜ ਦਿਂਦੇ ਨੇ ਉਹ ਗੂੰਗੇ ਵਹਰੇ ਅੰਨੇ ਹਨ ।
  ਕਾਸ਼ ਉਨ੍ਹਾਂ ਨੂੰ ਪ੍ਰਜਨਨ ਪੀੜਾ ਦਾ ਅਹਸਾਸ ਹੋਵੇ । ਮਾਂਮਾ ਦਿਆਂ ਸਿਸਕਿਆਂ ਸੁਣ ਸਕਨ । ਜੇ ਉਨ੍ਹਾਂ ਨੂੰ ਮਨ ਚਾਹੀ ਔਲਾਦ ਚਾਹੀ ਦੀ ਹੈ ਤਾਂ ਖੁਦ ਖੁਦਾ ਵਣ ਜਾਂਣ ।ਮਨੁਸ਼ ਤਾਂ ਪਂਛਿਆਂ ਤੌਂ ਵੀ ਗਆ ਗੁਜਰਾ ਬਨ ਕੇ ਰਹ ਗਿਆ ਹੈ । ਅਪਨੇ ਨੂੰ ਰੱਬ ਦੀ ਸ਼ਰੇਸ਼ਟ ਰਚਨਾ ਕਹਨ ਵਾਲੇ ਏਹ ਲੋਗ ਕੀ ਸੁਧਰ ਸਕਦੇ ਹਨ? ਕਦੇ ਨਹੀਂ । ਹਰ ਪਖੋਂ ਨਾਰੀ ਨੂੰ ਤੜਪੌਣ ਦਾ ਰਾਹ ਲਭਦੇ ਹਨ ।
  ਬਹੁਤ ਦੁਖ ਹੁਂਦਾ ਹੈ ਏਸੀ ਕਹਾਣੀ ਪੜ ਕਰ ।
  ਨਾਰੀ ਕੋ ਹੀ ਕੁਝ ਉਪਰਾਲਾ ਕਰਨਾ ਚਾਹਿਏ ।ਅੇਸੇ ਸਂਤਾਪ ਤੌਂ ਬਚਨ ਲੇਈ ।

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ