ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

14 Jul 2017

ਅਹਿਸਾਸ (ਹਾਇਬਨ)


ਬਰਸਾਤ ਤੋਂ ਮਗਰੋਂ ਤੇਜ ਧੁੱਪ ਨਿਕਲੀ। ਨਿੱਕੀ ਜਿਹੀ ਬੱਦਲੀ ਨੇ ਆ ਕੇ ਪਤਲੀ ਛਾਂ ਨਾਲ ਧੁੱਪ ਦੇ ਸੇਕ ਨੂੰ ਮੱਧਮ ਕਰ ਦਿੱਤਾ। ਆਪ ਮੁਹਾਰੇ ਅੱਥਰੂ ਵਹਿ ਤੁਰੇ ਜਿਵੇਂ ਬੱਦਲੀ ਦੇ ਸੀਨੇ ਵਿੱਚ ਛੇਕ ਹੋ ਗਏ ਹੋਣ ।


ਬੱਦਲੀ ਵਿੱਚੋਂ ਮਾਂ ਦਾ ਮੁਹਾਂਦਰਾ ਭਾਲਣ ਲੱਗੀ। ਬਚਪਨ ਵਿੱਚ ਜਦੋਂ ਮਾਂ ਨਾਲ ਧੁੱਪੇ ਜਾਂਦੀ ਸੀ ਤਾਂ ਉਹ ਵੀ ਆਪਣੀ ਚੁੰਨੀ ਦਾ ਪੱਲਾ ਮੇਰੇ ਸਿਰ ਤੇ ਕਰ ਦਿੰਦੀ।ਅਚਾਨਕ ਹਵਾ ਦੇ ਬੁੱਲੇ ਨਾਲ ਪੱਲਾ ਸਰਕ ਜਾਂਦਾ। ਉਵੇਂ ਹੀ ਅੱਜ ਹਵਾ ਦਾ ਬੁੱਲਾ ਬੱਦਲੀ ਨੂੰ ਉਡਾ ਲੈ ਗਿਆ।

ਅੱਜ ਫਿਰ ਮਾਂ ਦੀ ਛਾਂ ਤੋਂ ਮਹਿਰੂਮ ਹੋ ਗਈ।

ਮੀਂਹ ਮਗਰੋਂ
ਭਾਦੋਂ ਦੀ ਤਿੱਖੀ ਧੁੱਪ 
ਬੱਦਲੀ ਦੀ ਛਾਂਜਗਰੂਪ ਕੌਰ ਖ਼ਾਲਸਾ  

ਨੋਟ : ਇਹ ਪੋਸਟ ਹੁਣ ਤੱਕ 206 ਵਾਰ ਪੜ੍ਹੀ ਗਈ ਹੈ।

        ਲਿੰਕ 1               ਲਿੰਕ 2

3 comments:

 1. ਜਗਰੂਪ ਭੈਣ ਜੀ ਨਾਲ ਸਾਂਝ ਤਾਂ ਪੁਰਾਣੀ ਹੈ ਪਰ ਅੱਜ ਇੱਕ ਨਵੇਂ ਖੇਤਰ /ਵਿਧਾ 'ਚ ਸਾਂਝ ਪਈ ਹੈ। ਅੱਜ ਆਪ ਨੇ ਅਹਿਸਾਸ ਹਾਇਬਨ ਲਿਖ ਕੇ ਫਿਰ ਤੋਂ ਸਾਂਝ ਪਾਈ ਹੈ। ਆਪ ਵਧਾਈ ਦੇ ਪਾਤਰ ਹੋ।
  ਦਿਲ ਨੂੰ ਟੁੰਬਣ ਵਾਲਾ ਹਾਇਬਨ ਹੈ। ਲੇਖਿਕਾ ਨੂੰ ਮੀਂਹ ਪਿੱਛੋਂ ਨਿਕਲੀ ਧੁੱਪ ਤੋਂ ਬਾਦ ਜਦੋਂ ਅੰਬਰ 'ਚ ਬੱਦਲੀ ਦਾ ਟੋਟਾ ਛਾਂ ਕਰਦਾ ਮਹਿਸੂਸ ਹੋਇਆ ਤਾਂ ਨਾਲ ਹੀ ਮਾਂ ਦੀ ਚੁੰਨੀ ਦਾ ਪੱਲਾ ਯਾਦ ਆ ਗਿਆ। ਬੱਦਲੀ ਦੇ ਉਡਣ ਨਾਲ ਮਾਂ ਦੀ ਛਾਂ ਤੋਂ ਵੀ ਵਾਂਝੇ ਹੋਣਾ ਇੱਕ ਦੁੱਖਦ ਅਹਿਸਾਸ ਹੈ। ਮਾਂਵਾਂ ਵਰਗੀ ਛਾਂ ਕੋਈ ਕਿੱਥੋਂ ਲੱਭੇ ? ਅੰਤ 'ਚ ਲਿਖਿਆ ਹਾਇਕੁ ਇਸ ਅਹਿਸਾਸ ਨੂੰ ਹੋਰ ਡੂੰਘਿਆਂ ਕਰ ਗਿਆ।

  ReplyDelete
 2. Jagroop Kaur14.7.17

  ਬਹੁਤ ਬਹੁਤ ਸ਼ੁਕਰੀਆ ਭੈਣ ਜੀ ਮੇਰੇ ਅਹਿਸਾਸ ਨੂੰ ਨਵੀਂ ਪਹਿਚਾਣ ਦਾ ਹਿੱਸਾ ਬਣਾਉਣ ਲਈ ।

  ReplyDelete
 3. Very nice post
  ik beti da apni maa de pyar nu lochna - lekhika ne ik beti di apni maa de pyar lai tarhap dikhai hai . Tikhi dhup vich ik badli da aana lekhika nu apni maa da dhup ch usde sir te apne palle naal chhaan karn vang lagda hai . Usnu apni maa da apne kol hon da ehsaas hunda hai . Maa da pyar hai hi aisa jisnu asi hamesha chahunde haan . Very emortional . Jagroop kaur bhain ne bahut umda likhea hai .

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ