ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਜੇਕਰ ਤੁਸੀਂ ਵੀ ਪੰਜਾਬੀ ਵਿੱਚ ਲਿਖਦੇ ਹੋ ਤੇ ਪੰਜਾਬੀ ਸਾਹਿਤ ਖ਼ਜ਼ਾਨੇ 'ਯੋਗਦਾਨ ਚਾਹੁੰਦੇ ਹੋ ਤਾਂ ਸਾਨੂੰ haikusyd@gmail .com 'ਤੇ ਈ -ਮੇਲ ਕਰ ਸਕਦੇ ਹੋ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

21 Jul 2017

ਅਾਪਣੇ ਅਧਿਅਾਪਕ ਨੂੰ..

ਮੈਂ ਮਜਦੂਰ ਦਾ ਬੱਚਾ ਅਾ ਜਾਂਦਾ ਹਾਂ
ਸਕੂਲ ਦੇ ਦਰ 'ਤੇ ,
ਬਿਨ ਨਹਾਏ,  ਭੁੱਖਾ, ਚਾਹ ਤੋਂ ਬਗੈਰ
ਚਲੀ ਜੋ ਜਾਂਦੀ ਹੈ ਮਾਂ ਮੇਰੀ
ਗੋਹਾ ਸੁੱਟਣ ਲੋਕਾਂ ਦਾ |
ਪਰ ਤੁਸੀਂ ਦਿੰਦੇ ਹੋ ਘੂਰੀ
ਸਾਫ ਵਰਦੀ ਪਾੳੁਣ , ਨੰਹੁ ਕੱਟਣ,
ਸਕੂਲ ਲੇਟ ਅਾੳੁਣ ਦੀ,
ਨਵੀਂ ਕਾਪੀ ਨਾ ਲਿਅਾਉਣ ਦੀ |
ਡਰ ਜਾਂਦਾ ਹਾਂ ਮੈਂ,ਪਿਓ ਤੋਂ ਪੈਸੇ ਮੰਗਣ ਵੇਲ਼ੇ,
ਪੈਸੇ ਖਾਤਿਰ ਤਾਂ ੳੁਹ ਹੈ , ਗੁਲਾਮ ਜੱਟ ਦਾ |
ਤੁਸੀਂ ਨਹੀਂ ਜਾਣ ਸਕਦੇ ,ਮੇਰੇ ਘਰ ਦੇ ਹਾਲਾਤਾਂ ਨੂੰ,
ਮੇਰੀ ਗਰੀਬੀ ਰੇਖਾ ਬਾਰੇ ,
ਮੇਰੇ ਕੁਚਲੇ ਗਏ ਬਚਪਨ ਨੂੰ |
ਭੁੱਲ ਜਾਂਦੇ ਨੇ ਅੱਖਰ ,ਸ਼ਬਦ ਤੇ ਵਾਕ
ਨਰਮਾ ਚੁਗਦਿਅਾਂ ਹੋਇਅਾਂ ਖੇਤਾਂ ਵਿੱਚ ਹੀ,
ਕਿੱਥੋਂ ਪੜਾਂ ਮੈਂ  ? ਬਿਨ ਤੁਹਾਡੇ,
ਜਿਨਾਂ ਪੜ੍ਹਾਉਗੇ ਪੜ੍ਹ ਜਾਵਾਂਗਾ
ਤੁਸੀਂ ਮੇਰੇ ਲਈ ਰੱਬ ਜੋ ਹੋ ,
ਪਰ ਅਾਸ ਨਾ ਕਰੋ ਮੇਰੇ ਘਰ ਤੋਂ
ਮੇਰੇ ਕਿਸਮਤ ਮਾਰੇ ਮਾਂ ਪਿਓ ਤੋਂ 


ਮਾਸਟਰ ਸੁਖਵਿੰਦਰ ਦਾਨਗੜ੍ਹ
94171-80205
ਨੋਟ : ਇਹ ਪੋਸਟ ਹੁਣ ਤੱਕ 20 ਵਾਰ ਪੜ੍ਹੀ ਗਈ ਹੈ।

1 comment:

  1. ਇਹ ਕਹਾਣੀ ਯੁੱਗਾਂ ਤੋਂ ਚਲੀ ਆ ਰਹੀ ਹੈ ,ਸਾਡੇ ਸਮਾਜਿਕ ਢਾਂਚੇ ਵਿਚ ਇਸ ਸੱਚ ਨੂੰ ਬਦਲਣ ਦੀ ਕੋਈ ਜਗਾ ਨਹੀਂ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ