ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

31 Jul 2017

ਖੁਦ ਤੋਂ ਖੁਦ ਦਾ ਉਹਲਾ

ਹੁਣ ਮੈਂ ਰਾਤ ਨੂੰ ਰਾਤ ਕਹਿੰਦਾ ਹਾਂ 
ਦਿਨ ਨੂੰ ਦਿਨ ਹੀ ਕਹਿੰਦਾ ਹਾਂ
ਖੁਦ ਨੂੰ ਧੋਖਾ ਨਹੀਂ ਦੇਂਦਾ
ਸੱਚ ਦੇ ਨਾਲ ਰਹਿੰਦਾ ਹਾਂ ,
ਰਾਤ ਨੂੰ ਖੂਬ ਸੌਂਦਾ ਹਾਂ 
ਰੱਜ ਕੇ ਖ਼ਾਬ ਤਕਦਾ ਹਾਂ
ਦਿਨ ਨੂੰ ਧੁੱਪ ਹੰਢਾਉਂਦਾ ਹਾਂ
ਖ਼ਾਬਾਂ ਨੂੰ ਯਾਦ ਕਰਦਾ ਹਾਂ ,
ਨਾ ਕੋਈ ਚੜਦੀਆਂ-ਕਲਾ ਹੈ ਕੋਈ
ਨਾ ਢਹਿੰਦੀ ਕਲਾ ਦਾ ਮਤਲਬ
ਇਹ ਜ਼ਿੰਦਗੀ ਹੈ ਸਿਰਫ
ਨਹੀਂ ਕਿਤਾਬਾਂ 'ਚ ਬੰਦ ਇਬਾਰਤ ,
ਰਿਸ਼ਤਿਆਂ ਦੀਆਂ ਠੀਕਰਾਂ ਜੋੜ ਕੇ
ਜੇ ਬਰਤਨ ਬਣਾਓਗੇ
ਚੁੱਲ੍ਹੇ  'ਤੇ ਕਿੰਝ ਰੱਖੋਗੇ
ਉਸ ਵਿੱਚ ਕੀ ਪਕਾਓਗੇ ,
ਖੁਦ ਚੁਣੋ ਆਪਣੇ ਗਗਨ ਦਾ ਰੰਗ
ਆਪਣੀ ਮਿੱਟੀ ਖੁਦ ਵਾਓ
ਲੂਣਾ ਮਿੱਠਾ ਜੋ ਖਾਣਾ ਹੈ
ਖੁਦ ਬੀਜੋ, ਖੁਦ ਖਾਓ ,
ਮੰਗਵੇਂ ਕਪੜੇ ਪਾ ਕੇ ਕੀ ਤਨ ਦਾ ਢਕਣਾ
ਅੰਦਰੋਂ ਸਭ ਨੰਗੇ ਨੇ
ਖੁਦ ਤੋਂ ਖੁਦ ਦਾ ਕਿਉਂ ਉਹਲਾ ਰੱਖਣਾ ।


ਦਿਲਜੋਧ ਸਿੰਘ 

ਨੋਟ : ਇਹ ਪੋਸਟ ਹੁਣ ਤੱਕ 15 ਵਾਰ ਪੜ੍ਹੀ ਗਈ ਹੈ।

2 comments:

  1. ਦਿਲਜੋਧ ਸਿੰਘ ਜੀ ਨੇ ਬੜੀ ਸਹਿਜਤਾ ਨਾਲ ਜ਼ਿੰਦਗੀ ਦੀ ਹਕੀਕਤ ਨੂੰ ਅਪਨਾਉਣ ਦੀ ਮਹੱਤਤਾ ਨੂੰ ਬਿਆਨ ਕਰਦਿਆਂ ਇੱਕ ਵਿਲੱਖਣ ਜਿਹੀ ਰਚਨਾ ਸਾਂਝੀ ਕੀਤੀ ਹੈ। ਕਿੰਨੀ ਸੋਹਣੀ ਗੱਲ ਕਹਿ ਗਏ ਕਿ ਖੁਦ ਆਪਣੇ ਗਗਨ ਦਾ ਰੰਗ ਤੇ ਆਪਣੀ ਮਿੱਟੀ ਦਾ ਵਾਓ ਚੁਣੋ ਮੰਗਵੀਆਂ ਵਸਤਾਂ ਨਾਲ ਜ਼ਿੰਦਗੀ ਨਹੀਂ ਨਿੱਭਦੀ। ਸਾਂਝ ਪਾਉਣ ਲਈ ਸ਼ੁਕਰੀਆ ਜੀ।

    ReplyDelete
  2. ਖੁਦ ਤੋਂ ਖੁਦ ਦਾ ਕਿਉਂ ਉਹਲਾ ਰਖਨਾ । ... ਬਹੁਤ ਸਹੀ ਬਾਤ ਕਹੀ ਹੈ ਦਿਲਜੋਧ ਸਿੰਘ ਜੀ ਨੇ । ਅਪਨੀ ਸਾਰੀ ਹਕੀਕਤ ਜਾਣਦੇ ਹੋਏ ਵੀ ਬਂਦਾ ਦਿਖਾਵੇਇਆਂ 'ਚ ਉਲਝਾ ਰਹਿਂਦਾ ਹੈ । ਜਿਹਣੂ ਆਮ ਭਾਸ਼ਾ 'ਚ ਸ਼ੋਅਪ ਕਰਨਾ ਕਹ ਦਿਂਦੇ ਹੈ । ਅਸਲ 'ਚ ਕਵੀ ਜਿਂਦਗੀ ਦੀ ਹਕੀਕਤ ਨਾਲ ਰੂਬਰੂ ਹੋਕਰ ਅਪਨੇ ਆਪ ਨੂੰ ਮਸਝਾ ਰਿਹਾ ਹੈ ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ