ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

20 Aug 2017

ਧੁਰ ਦੀ ਅਸੀਸ (ਮਿੰਨੀ ਕਹਾਣੀ )

Image result for blessing with hand
ਉਹ ਆਪਣੀ ਮਾਂ ਨਾਲ ਸਮਾਨ ਦੀ ਖਰੀਦੋ -ਫਰੋਖਤ 'ਚ ਵਿਅਸਤ ਸੀ। ਸਮਾਨ ਵਾਲ਼ੀ ਟਰਾਲੀ ਧਕੇਲਦੀ ਉਹ ਮਾਂ ਦੇ ਮੂਹਰੇ -ਮੂਹਰੇ ਜਾ ਰਹੀ ਸੀ। ਅਚਾਨਕ ਸਾਹਮਣਿਓਂ ਉਸ ਨੂੰ ਇੱਕ ਸੱਤਰ ਕੁ ਵਰ੍ਹਿਆਂ ਦਾ ਬਾਬਾ ਆਉਂਦਾ ਵਿਖਾਈ ਦਿੱਤਾ। ਉਹ ਸ਼ੁਕੀਨ ਜਿਹਾ ਦਿਖਾਈ ਦੇਣ ਵਾਲਾ ਬਾਬਾ ਚੱਲਣ -ਫਿਰਨ ਤੋਂ ਅਸਮਰੱਥ ਸੀ। ਉਹ ਆਪਣੀ ਤਿੰਨ ਪਹੀਆਂ ਵਾਲੀ ਸਕੂਟੀ 'ਤੇ ਸਵਾਰ ਸੀ। ਉਸ ਮੁਸਕਰਾਉਂਦਿਆਂ ਇੱਕ ਪਾਸੇ ਨੂੰ ਹੋ ਉਸ ਬਾਬੇ ਦੀ ਸਕੂਟੀ ਲੰਘਣ ਲਈ ਰਾਹ ਛੱਡ ਦਿੱਤਾ। 
      ਪਹਿਲਾਂ ਤਾਂ ਬਾਬਾ ਕਾਹਲ਼ੀ ਨਾਲ ਅਗਾਂਹ ਲੰਘ ਗਿਆ ਤੇ ਫੇਰ ਪਿਛਾਂਹ ਨੂੰ ਪਰਤਿਆ। ਉਸ ਨੂੰ ਰੋਕ ਕੇ ਬੋਲਿਆ, "ਤੈਨੂੰ ਇੱਕ ਗੱਲ ਕਹਾਂ ?" ਐਨਾ ਆਖ ਉਹ ਇੱਕ ਪਲ ਲਈ ਚੁੱਪ ਹੋ ਗਿਆ। ਪਿੱਛੇ ਖਲੋਤੀ ਮਾਂ ਦੀਆਂ ਸੋਚਾਂ ਦੀ ਫ਼ਿਰਕੀ ਤੇਜ਼ੀ ਨਾਲ ਘੁੰਮਣ ਲੱਗੀ। ਖੌਰੇ ਉਹ ਅਣਜਾਣ ਬਾਬਾ ਉਸ ਦੀ ਜਵਾਨ ਧੀ ਨੂੰ ਕੀ ਕਹਿਣ ਵਾਲਾ ਹੈ। ਬਾਬੇ ਨੇ ਮੁਸਕਰਾ ਕੇ ਆਪਣੀ ਚੁੱਪੀ ਤੋੜਦਿਆਂ ਕਿਹਾ," ਧੰਨਵਾਦ! ਤੈਨੂੰ ਪਤਾ ਕਿਸ ਵਾਸਤੇ?" ਉਸ ਦੀ ਅੱਖਾਂ 'ਚ ਹੁਣ ਹੋਰ ਵਧੇਰੇ ਖੁਸ਼ੀ ਦੀ ਚਮਕ ਦਿਖਾਈ ਦੇ ਰਹੀ ਸੀ,"ਤੇਰੀ ਏਸ ਮਿੱਠੜੀ ਜਿਹੀ ਮੁਸਕਾਨ ਦੇ ਲਈ।" ਫੇਰ ਉਹ ਪਤਾ ਨਹੀਂ  ਕਿਧਰ ਭੀੜ 'ਚ ਅਲੋਪ ਹੋ ਗਿਆ।  
      ਹੁਣ ਉਹ ਦੋਵੇਂ ਮਾਂਵਾਂ -ਧੀਆਂ ਅਮੂਕ ਖੜ੍ਹੀਆਂ ਬਾਬੇ ਦੇ ਧੰਨਵਾਦੀ ਸ਼ਬਦਾਂ ਨੂੰ ਆਪਣੀ ਝੋਲੀ 'ਚ ਸਮੇਟ ਰਹੀਆਂ ਸਨ। ਮਾਂ ਤਰਲ ਅੱਖਾਂ ਨਾਲ ਉਸ ਬਾਬੇ ਦਾ ਮਨ ਹੀ ਮਨ ਸ਼ੁਕਰਾਨਾ ਅਦਾ ਕਰ ਰਹੀ ਸੀ ਜਿਹੜਾ ਉਸ ਦੀ ਧੀ ਨੂੰ ਧੁਰ ਦੀ ਅਸੀਸ ਦੇ ਗਿਆ ਸੀ। 

ਡਾ. ਹਰਦੀਪ ਕੌਰ ਸੰਧੂ 

ਨੋਟ : ਇਹ ਪੋਸਟ ਹੁਣ ਤੱਕ 1155 ਵਾਰ ਪੜ੍ਹੀ ਗਈ ਹੈ।

ਲਿੰਕ 1         ਲਿੰਕ 2           ਲਿੰਕ 3          ਲਿੰਕ 4    ਲਿੰਕ 5

9 comments:

  1. ਇਹ ਕਹਾਣੀ ਇੱਕ ਸੱਚੇ ਵਰਤਾਰੇ 'ਤੇ ਅਧਾਰਿਤ ਹੈ।

    ReplyDelete
  2. ਬਹੁਤ ਖੂਬ।ਕਦੇ ਸਮਾਂ ਸੀ ਅਸੀਸ ਮਿਲਣੀ ਤਾਂ ਚਾਅ ਚੜ ਜਾਂਦਾ ਸੀ ।ਮੁੜ ਮੁੜ ਉਸ ਨੂੰ ਸੋਚਣਾ। ਪਰ ਹੁਣ ਤਾਂ ਰਟੇ ਰਟਾਏ ਸ਼ਬਦ ਖਾਨਾ ਪੂਰਤੀ ਕਰਦੇ ਨੇ।ਆਪ ਦੀ ਕਹਾਣੀ ਨੇ ਅਤੀਤ ਨਾਲ ਜੁੜੇ ਕਈ ਚੇਹਰੇ ਅੱਖਾਂ ਸਾਹਮਣੇ ਲੈ ਆਂਦੇ ਜੀ।ਸ਼ੁਕਰਿਆ।

    ReplyDelete
  3. ਬਹੁਤ ਨਸੀਹਤ ਵਾਲੀ ਕਹਾਣੀ . ਸਾਡੀ ਥੋਹੜੀ ਜਿਹੀ ਮਦਦ ਨਾਲ ਕਿਸੇ ਦੇ ਮੁੰਹ ਤੇ ਰੌਣਕ ਆ ਜਾਵੇ ਤਾਂ ਸਾਡਾ ਕੁਛ ਘਸਦਾ ਨਹੀਂ . ਮੈਨੂੰ ਇੱਕ ਪੁਰਾਣੀ ਗੱਲ ਯਾਦ ਆ ਗਈ .ਮੇਰੀ ਬੜੀ ਬੇਟੀ ਟਾਉਨਹਾਲ ਵਿਚ ਕੰਮ ਕਰਦੀ ਸੀ .ਇੱਕ ਦਿਨ ਉਹ ਕੰਮ ਖਤਮ ਕਰ ਕੇ ਘਰ ਆਈ ਤਾਂ ਉਹਦੇ ਚੇਹਰੇ ਤੇ ਰੌਣਕ ਸੀ .ਬੜੀ ਬੇਟੀ ਨਾਲ ਮੇਰਾ ਰਿਸ਼ਤਾ ਦੋਸਤਾਂ ਦੀ ਤਰਾਂ ਹੀ ਹੈ . ਪੁਛਣ ਤੇ ਉਹ ਮੈਨੂੰ ਦੱਸਣ ਲੱਗੀ, " ਡੈਡੀ, ਅੱਜ ਮੈਂ ਦਫਤਰ ਦੇ ਕੰਮ ਵਿਚ ਬਹੁਤ ਬਿਜ਼ੀ ਸੀ . ਮੈਂ ਇੱਕ ਬਹੁਤ ਹੀ ਬਜੁਰਗ ਬਾਬੇ ਨੂੰ ਪਰੇਸ਼ਾਨੀ ਵਿਚ ਦੇਖਿਆ .ਬਹੁਤ ਦੇਰ ਤੱਕ ਮੈਂ ਉਹਨੂੰ ਦੇਖਦੇ ਰਹੀ .ਮੈਨੂੰ ਸਮਝ ਆ ਗਿਆ ਕਿ ਬਾਬਾ ਜੀ ਨੂੰ ਅੰਗ੍ਰੇਜ਼ੀ ਨਹੀਂ ਆਉਂਦੀ ਤੇ ਉਹ ਕੋਈ ਮਦਦ ਦੀ ਭਾਲ ਵਿਚ ਹੈ . ਮੈਥੋਂ ਰਿਹਾ ਨਹੀਂ ਗਿਆ ਤੇ ਮੈਂ ਉਠ ਕੇ ਬਾਹਰ ਆ ਗਈ ਤੇ ਬਾਬਾ ਜੀ ਨੂੰ ਮਦਦ ਵਾਸਤੇ ਪੁਛਿਆ .ਉਹਦੇ ਹਥ ਵਿਚ ਇੱਕ ਲੈਟਰ ਸੀ, ਮੈਂ ਉਹ ਲੈਟਰ ਪੜ੍ਹ ਕੇ ਬਾਬਾ ਜੀ ਨੂੰ ਇੱਕ ਦਫਤਰ ਵਿਚ ਲੈ ਗਈ ਤੇ ਉਹਦਾ ਕੰਮ ਕਰਾ ਦਿੱਤਾ . ਬਾਬਾ ਜੀ ਖੁਸ਼ ਹੋ ਗਏ ਤੇ ਮੇਰੇ ਸਿਰ ਤੇ ਹਥ ਰਖ ਕੇ ਪਿਆਰ ਦਿੱਤਾ ਤੇ ਬੋਲਿਆ, " ਪੁੱਤ ਤੇਰੀ ਵਡੀ ਵੱਡੀ ਉਮਰ ਹੋਵੇ ਤੇ ਖੁਸ਼ ਰਹੇਂ, ਬਹੁਤ ਕੁਛ ਬੋਲਦੇ ਬਾਬਾ ਜੀ ਖੁਸ਼ ਖੁਸ਼ ਚਲੇ ਗਏ", ਇਹ ਬਹੁਤ ਹੀ ਪੁਰਾਣੀ ਗੱਲ ਮੈਨੂੰ ਯਾਦ ਆ ਗਈ " ਅਤੇ ਇਹ ਕਹਾਣੀ ਬਹੁਤ ਵੱਡੀ ਸਿਖਿਆ ਦਿੰਦੀ ਹੈ .

    ReplyDelete
    Replies
    1. ਅੰਕਲ ਜੀ ਬਹੁਤ ਬਹੁਤ ਧੰਨਵਾਦ ਕਹਾਣੀ ਨੂੰ ਪਸੰਦ ਕਰਨ ਲਈ ਤੇ ਹੌਸਲਾ ਅਫ਼ਜਾਈ ਲਈ। ਇਹ ਮੇਰੀ ਬੇਟੀ ਦੀ ਮੁਸਕਾਨ ਹੈ ਜੋ ਮੈਂ ਸਾਰਿਆਂ ਨਾਲ ਕਹਾਣੀ ਦੇ ਰੂਪ 'ਚ ਸਾਂਝੀ ਕੀਤੀ ਹੈ। ਆਪ ਨੇ ਆਪਣੀ ਬੇਟੀ ਦੀ ਮੁਸਕਾਨ ਸਾਂਝੀ ਕੀਤੀ ਪੜ੍ਹ ਕੇ ਬਹੁਤ ਲੱਗਾ। ਸਾਡੀਆਂ ਧੀਆਂ ਇਓਂ ਹੀ ਮੁਸਕਰਾਉਂਦੀਆਂ ਖੁਸ਼ੀਆਂ ਵੰਡਦੀਆਂ ਹਮੇਸ਼ਾਂ ਖੁਸ਼ ਰਹਿਣ। ਬੱਸ ਇਹੋ ਦੁਆ ਹੈ।

      Delete
  4. दिल से आशीश देने वाले लोग बहुत कम रह गये हैं । मधुर मुस्कान की छवि बिखेरने वाले अपनी मुस्कान के उजाले का जादू बिखेर कर बडे से बडे मायूस मन को भी खुशी से भर देते हैं और आशीशे झोली में बिन मांगे ही बटोर लेते हैं ।
    ਅੱਜ ਇਨਸਾਨ ਕੇ ਚੇਹੇਰੇ ਪਰ ਵਹ ਮੁਸਕਾਨ ਆਤੀ ਹੀ ਨਹੀ ਜੋ ਕਿਸੀ ਕੋ ਭੀ ਪਰਭਾਵਿਤ ਕਰ ਦੇ ।

    ਉਸ ਬਿਟਿਆ ਕੀ ਮੁਸਕਾਨ ਨੇ ਏਸਾ ਅਸਰ ਡਾਲਾ ਕਿ ਉਸ ਜਾਨੇ ਵਾਲਾ ਅਨਜਾਨ ਵਿਅਕਤੀ ਕੋ ਰੁਹ ਸੇ ਥੈਂਕਸ ਕਹਨੇ ਕੋ ਮੁੜਨਾ ਪੜਾ । ਮੁਸਕਾਨ ਜੋ ੳਸੇ ਸ਼ਾਅਦ ਪਹਲੀ ਬਾਰ ਦੇਖੀ ਹੋ । ਮੁਸਕਾਣ ਸੇ ਖਿੜੇ ਚੇਹਰੇ ਕੋ ਦੇਖ ਇਨਸਾਨ ਕੋ ਲਗਤਾ ਦੁਨਿਆ ਕਿਤਨੀ ਸੁਹਾਨੀ ਹੈ । ਹਮ ਵਿਅਰਥ ਹੀ ਬਨਾਨੇ ਵਾਲੇ ਕੋ ਕੋਸਤੇ ਰਹਤੇ ਹੈਂ । ਹਮਾਰੇ ਬੜੇ ਵਡੇਰੇ ਏਸੇ ਹੀ ਦਿਲ ਸੇ ਅਸ਼ੀਸ ਦਿਆ ਕਰਤੇ ਥੇ ਜਬ ਉਨ ਕੀ ਰੂਹ ਕੋ ਕੋਈ ਖੁਸ਼ੀ ਸੇ ਭਰਤਾ ਥਾ ।

    ReplyDelete
    Replies
    1. ਕਮਲਾ ਜੀ ਆਪ ਨੇ ਸਹੀ ਕਿਹਾ ਉਹ ਬਾਬਾ ਹੁਣ ਵੀ ਮੈਨੂੰ ਪਿਛਾਂਹ ਨੂੰ ਪਰਤ Thanks ਕਹਿੰਦਾ ਵਿਖਾਈ ਦੇ ਰਿਹਾ ਹੈ। ਸੱਚੀਂ ਉਹ ਖਿੜੀ ਮੁਸਕਾਨ ਇਓਂ ਹੀ ਖਿੜੀ ਰਹੇ ਤੇ ਆਪ ਸਭ ਦਾ ਅਸ਼ੀਰਵਾਦ ਲੈਂਦੀ ਆਪਣੀ ਜ਼ਿੰਦਗੀ 'ਚ ਬੁਲੰਦੀਆਂ ਨੂੰ ਛੂਹਵੇ।

      Delete
  5. ਧੁਰ ਅਸੀਸ ਇੱਕ ਬਹੁਤ ਵਧੀਆ ਰਚਨਾ ਹੈ। ਵੱਡੇ ਆਪਣੇ ਬੱਚਿਆਂ ਨੂੰ ਤੇ ਆਪਣੇ ਛੋਟਿਆਂ ਨੂੰ ਅਸੀਸਾਂ ਦਿੰਦੇ ਹਨ। ਜਦੋਂ ਕਿਸੇ ਨੂੰ ਅਸੀਸ ਦਿੱਤੀ ਜਨਦੀ ਹੈ ਉਸ ਨੂੰ ਅੰਤਾਂ ਦੀ ਖੁਸ਼ੀ ਮਹਿਸੂਸ ਹੁੰਦੀ ਹੈ। ਬੇਟੀ ਨੂੰ ਅਸੀਸ ਮਿਲਣੀ ਤਾਂ ਬਹੁਤ। ਅੱਜਕੱਲ ਬੇਟੀ ਨੂੰ ਜਨਮ ਹੀ ਨਹੀਂ ਲੈਣ ਦਿੱਤਾ ਜਾਂਦਾ। ਜੇ ਜਨਮ ਲੈ ਲਵੇ ਉਸ ਨੂੰ ਹਮੇਸ਼ਾਂ ਦੁਤਕਾਰਿਆ ਜਾਂਦਾ ਹੈ। ਬਜ਼ੁਰਗ ਨੇ ਬੇਟੀ ਦਾ ਖਿੜਿਆ ਚਿਹਰਾ ਵੇਖ ਉਸ ਨੂੰ ਅਸੀਸ ਦਿੱਤੀ। ਬਹੁਤ ਵਧੀਆ ਲੱਗਾ। ਅੱਜ ਦੇ ਟਾਈਮ ਤੇ ਕੋਈ ਵੀ ਅਸੀਸ ਦਿਲੋਂ ਨਹੀਂ ਦਿੰਦਾ। ਸਿਰਫ਼ ਇੱਕ ਫਾਰਮੈਲਿਟੀ ਕੀਤੀ ਜਾਂਦੀ ਹੈ। ਉਸ ਬਜ਼ੁਰਗ ਨੇ ਉਸ ਨੂੰ ਦਿਲੋਂ ਅਸੀਸ ਦਿੱਤੀ ਹੈ ਕਿਉਂਕਿ ਉਸ ਦੇ ਹੱਸਦੇ ਚਿਹਰੇ ਨੂੰ ਉਨ੍ਹਾਂ ਨੂੰ ਬਹੁਤ ਖੁਸ਼ੀ ਦਿੱਤੀ ਹੈ।
    ਸੁਖਜਿੰਦਰ ਸਹੋਤਾ

    ReplyDelete
    Replies
    1. ਆਪ ਨੇ ਸਹੀ ਕਿਹਾ ਭੈਣ ਜੀ ਦਿਲੋਂ ਅਸੀਸ ਨਿਰਸਵਾਰਥ ਕਾਰਜ ਕੀਤਿਆਂ ਹੀ ਮਿਲਦੀ ਹੈ। ਦਿਲੋਂ ਅਸੀਸ ਦੇਣ ਵਾਲੇ ਦਾ ਦਿਲ ਬਹੁਤ ਹੀ ਪਵਿੱਤਰ ਤੇ ਵਿਸ਼ਾਲ ਹੁੰਦੈ। ਅਜਿਹੇ ਲੋਕ ਭਾਗਾਂ ਵਾਲਿਆਂ ਨੂੰ ਹੀ ਮਿਲਦੇ ਨੇ।
      ਆਪ ਦੇ ਨਿੱਘੇ ਹੁੰਗਾਰੇ ਤੇ ਹੌਸਲਾ ਅਫਜਾਈ ਲਈ ਤਹਿ ਦਿਲੋਂ ਸ਼ੁਕਰੀਆ।

      Delete
  6. 'ਧੁਰ ਦੀ ਅਸੀਸ' ਕਹਾਣੀ ਦੋ ਪਾਤਰਾਂ ਦੇ ਮਨਾਂ ਵਿਚਲੀ ਮਾਨਵਤਾ ਦੇ ਵਿਸ਼ਵਾਸ ਨੂੰ ਮਹਿਸੂਸ ਕਰਾਉਣ ਵਾਲੀ ਵਧੀਆਂ ਲਿਖਤ ਹੈ,ਜਿਸ ਵਿਚੋਂ ਮਾਂ ਨਾਲ ਜਾਣ ਵਾਲੀ ਇੱਕ ਲੜਕੀ ਦੀ ਵਿਵਹਾਰਿਕ ਵਿਸ਼ੇਸ਼ਤਾ ਤੇ ਵਿਲੱਖਣਤਾ ਦਰਸਾਉਂਦੀ ਹੈ,ਜਦੋਂ ਕਿ ਉਹ ਸਕੂਟਰੀ 'ਤੇ ਸਵਾਰ ਇੱਕ ਵਿਕਲਾਂਗ ਬਾਬੇ ਦੀ ਮਜਬੂਰੀ ਦੇਖਦਿਆਂ,ਉਸ ਨੂੰ ਮੁਸਕਰਾਉਂਦਿਆਂ ਰਾਹ ਦੇ ਦਿੰਦੀ ਹੈ। ਉਸ ਦੇ ਇਸ ਪ੍ਰਤੀਕਰਮ ਬਾਰੇ ਬਾਬੇ ਦੇ ਮਨ ਵਿਚ ਵੀ ਗੁਪਤ ਸੰਵਾਦ ਚੱਲ ਪੈਂਦਾ ਹੈ,ਜਿਸ ਦੇ ਫਲ ਸਰੂਪ ਉਹ ਪਿੱਛੇ ਪਰਤ ਕੇ,ਉਸ ਬੀਬਾ ਲਈ ਅਸੀਸਾਂ ਦੀ ਝੜੀ ਲਾ ਦਿੰਦਾ ਹੈ।

    ਕਹਾਣੀ ਆਪਣੇ ਉਦੇਸ਼ ਵਿਚ ਸਫਲ ਹੈ ਅਤੇ ਸੰਕੇਤਿਕ ਹੈ ਕਿ ਜੇ ਹਰ ਮਨੁੱਖ ਲੋੜ ਸਮੇਂ ਇੱਕ ਦੂਜੇ ਪ੍ਰਤੀ ਸੱਚਾ ਸੁੱਚਾ ਵਰਤਾਰਾ ਦਿਖਾਵੇ ਤਾਂ ਇਹ ਦੁਨੀਆ ਸਾਰਿਆਂ ਲਈ ਸਵਰਗ ਰੂਪੀ ਹੋ ਸਕਦੀ ਹੈ।
    -0-
    ਸੁਰਜੀਤ ਸਿੰਘ ਭੁੱਲਰ-20-08-2017

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ