ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

16 Aug 2017

ਮੈਂ ਅਜ਼ਾਦ ਹਾਂ

Rajpal Singh Brar's profile photo, Image may contain: 1 person, standing and outdoorਮੈਂ ਅਜ਼ਾਦ ਹਾਂ......ਮੈਂ ਅਜ਼ਾਦ ਹਾਂ......ਇੰਨਕਲਾਬ ਜ਼ਿੰਦਾਬਾਦ ਕਹਿੰਦੀ ਹੋਈ ਇੱਕ ਛੋਟੀ ਜਿਹੀ ਬੱਚੀ ਜੋ ਟੀ.ਵੀ. 'ਤੇ 15 ਅਗਸਤ ਦਾ ਪ੍ਰੋਗਰਾਮ ਦੇਖ ਰਹੀ ਸੀ, ਬਾਹਰ ਆ ਕੇ ਕਹਿ ਰਹੀ ਸੀ। ਮੈਂ ਅਜ਼ਾਦ ਹਾਂ ਤੇ ਵਿਹੜੇ ਦੇ ਵਿਚਕਾਰ ਲੱਗੇ ਨਿੰਮ ਦੇ ਦਰੱਖਤ ਥੱਲੇ ਬੈਠੀ ਆਪਣੀ ਦਾਦੀ ਦੀ ਬੁੱਕਲ ਵਿੱਚ ਜਾ ਬੈਠੀ ਤੇ ਜਦੋਂ ਆਪਣੀ ਦਾਦੀ ਦੀਆਂ ਅੱਖਾਂ ਵੱਲ ਵੇਖਿਆ ਤਾਂ ਉਹਨਾਂ ਵਿੱਚੋਂ ਹੂੰਝ ਵਹਿ ਰਹੇ ਸਨ। 
ਬੱਚੀ ਨੇ ਪੱਛਿਆ ਦਾਦੀ ਜੀ ਤੁਸੀਂ ਰੋ ਕਿਉਂ ਰਹੇ ਹੋ ? ਅੱਜ ਤਾਂ ਅਜ਼ਾਦੀ ਦਿਵਸ ਹੈ। ਅੱਜ ਦੇ ਦਿਨ ਤਾਂ ਅਸੀਂ ਅਜ਼ਾਦ ਹੋਏ ਸਾਂ। ਬੱਚੀ ਦੇ ਵਾਰ-ਵਾਰ ਪੁੱਛਣ 'ਤੇ ਕੁਝ ਚਿਰ ਪਿੱਛੋਂ ਇੱਕ ਲੰਮਾ ਸਾਰਾ ਸਾਹ ਲਿਆ ਤੇ ਬੋਲੀ," ਅਜ਼ਾਦ....ਅਜ਼ਾਦ... ਨਹੀਂ ਧੀਏ, ਔਰਤ ਅੱਜ ਵੀ ਅਜ਼ਾਦ ਨਹੀਂ ਹੋਈ। " ਬੱਚੀ ਇਹ ਸ਼ਬਦ ਸੁਣ ਕੇ ਉਸੇ ਤਰ੍ਹਾਂ ਨੱਚਦੀ ਹੋਈ ਚੱਲੀ ਗਈ ਤੇ ਵਾਰ-ਵਾਰ ਗਾ ਰਹੀ ਸੀ। ਮੈਂ ਅਜ਼ਾਦ ਹਾਂ...ਮੈਂ ਅਜ਼ਾਦ ਹਾਂ........!
ਰਾਜਪਾਲ ਸਿੰਘ ਬਰਾੜ
ਜੈਤੋ (ਪੰਜਾਬ )

ਨੋਟ : ਇਹ ਪੋਸਟ ਹੁਣ ਤੱਕ 119 ਵਾਰ ਪੜ੍ਹੀ ਗਈ ਹੈ।

   ਲਿੰਕ 1                 ਲਿੰਕ 2

9 comments:

  1. ਕਰਾਰਾ ਅਤੇ ਦੁਖਦ ਵਿਅੰਗ.

    ReplyDelete
    Replies
    1. ਤਹਿ ਦਿਲੋਂ ਧੰਨਵਾਦ ਜੀ

      Delete
  2. ਵਾਰਤਾ ਦਿਲ ਨੂੰ ਛੂਹਣ ਵਾਲੀ ਹੈ । ਸਮਾਜ 'ਚ ਔਰਤ ਦੀ ਇਜ਼ਤ ਤੇ ਸਤਿਕਾਰ ਹੋਣਾ ਹੀ ਅਸਲ ਮਾਅਨੇ 'ਚ ਅਜ਼ਾਦੀ ਹੋਵੇਗੀ ।

    ReplyDelete
    Replies
    1. ਬਹੁਤ ਬਹੁਤ ਧੰਨਵਾਦ ਜੀ

      Delete
  3. ਵਾਰਤਾ ਦਿਲ ਨੂੰ ਛੂਹਣ ਵਾਲੀ ਕਹਾਣੀ ...

    ReplyDelete
  4. ਮੈਂ ਆਜ਼ਾਦ ਹਾਂ ਕਹਾਣੀ ਦਿਲ ਕੋ ਛੂ ਗਈ। ਦਾਦੀ ਦੇ ਹੋਕੇ ਨੇ ਸਬ ਔਰਤਾਂ ਦੇ ਦਰਦ ਗੁਲਾਮੀ ਦੀ ਕਥਾ ਸੁਣਾ ਦਿੱਤੀ। ਲੇਖਣ ਨੇ ਥੋੜੇ ਸ਼ਬਦਾਂ ਵਿੱਚ ਨਾਰੀ ਦੇ ਸਾਰੇ ਜੀਵਨ ਦਾ ਕਿੱਸਾ ਕਹ ਦਿੱਤਾ।ਬਹੁਤ ਅੱਛਾ ਲਿਖਾ ਰਾਜਪਾਲ ਜੀ

    ReplyDelete
  5. ਤਹਿ ਦਿਲੋਂ ਧੰਨਵਾਦ ਜੀ ਇਨ੍ਹਾਂ ਹੋਸਲਾ ਦੇਣ ਲਈ...ਮੈਂ ਅੱਗੇ ਤੋਂ ਪੂਰੀ ਕੋਸ਼ਿਸ਼ ਕਰਾਂਗਾ ਹੋਰ ਵੀ ਵਧੀਆ ਲਿਖਣ ਦੀ ਇਹ ਮੇਰੀ ਪਹਿਲੀ ਵਾਰਤਾ ਹੈ ਜੀ।...ਮੈਨੂੰ 16 ਅਗਸਤ ਦੀ ਸਵੇਰ ਨੂੰ ਬਹੁਤ ਖੁਸ਼ੀ ਮਿਲੀ ਜਦੋਂ ਮੇਰੀ ਫੇਸਬੁੱਕ ਦੇ ਮਸੈਜਰ ਤੇ ਮੈਸਿਜ਼ ਦੇਖਿਆ ਕਿ ਸਫ਼ਰਸਾਂਝ ਰਿਸਾਲੇ ਵਿੱਚ ਮੇਰੀ ਵਾਰਤਾ ਛੱਪੀ ਹੈ ਤਾਂ ਸਭ ਤੋਂ ਪਹਿਲਾਂ ਮੈਂ ਇਹ ਖੁਸ਼ੀ ਆਪਣੀ ਦਾਦੀ ਮਾਂ ਨਾਲ ਸਾਂਝੀ ਕੀਤੀ....ਮੈ ਫਿਰ ਤੋ ਧੰਨਵਾਦ ਕਰਦਾ ਹਾਂ ਭੈਣ ਡਾ.ਹਰਦੀਪ ਕੌਰ ਸੰਧੂ ਜੀ ਦਾ ਜਿੰਨ੍ਹਾਂ ਨੇ ਮੈਨੂੰ ਇਨ੍ਹਾਂ ਮਾਣ ਦਿੱਤਾ....

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ