ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

18 Aug 2017

ਸ਼ਗਨ(ਮਿੰਨੀ ਕਹਾਣੀ)

Image result for pani varna ceremonyਦਲੀਪੋ ਦੇ ਆਪਣੀ ਕੋਈ ਔਲਾਦ ਨਹੀਂ ਸੀ।ਉਸ ਦੇ ਦਿਓਰ ਨੇ ਆਪਣੇ ਪਲੇਠੇ ਪੁੱਤ ਨੂੰ ਦਲੀਪੋ ਦੀ ਝੋਲ਼ੀ ਪਾਉਂਦਿਆਂ ਕਿਹਾ ਸੀ, "ਭਾਬੀ ਅੱਜ ਤੋਂ ਛਿੰਦੇ ਨੂੰ ਤੂੰ ਆਵਦਾ ਹੀ ਪੁੱਤ ਸਮਝੀਂ, ਇਹ ਤੇਰਾ ਈ ਐ।’ ਭਿੱਜੀਆਂ ਅੱਖਾਂ ਨਾਲ਼ ਛਿੰਦੇ ਨੂੰ ਹਿੱਕ ਨਾਲ਼ ਲਾਉਂਦਿਆਂ ਦਲੀਪੋ ਨੂੰ ਲੱਗਾ ਸੀ ਜਿਵੇਂ ਉਸ ਦੀਆਂ ਦੁੱਧੀਆਂ ‘ਚ ਵੀ ਦੁੱਧ ਉੱਤਰ ਆਇਆ ਹੋਵੇ। ਛਿੰਦੇ ਦੇ ਵਿਆਹ ‘ਤੇ ਉਸ ਦੀ ਮਾਂ ਨੇ ਸਾਰੇ ਸ਼ਗਨ ਦਲੀਪੋ ਤੋਂ ਹੀ ਕਰਵਾਏ ਸਨ।  

ਚਹੁੰ ਵਰ੍ਹਿਆਂ ਪਿਛੋਂ ਜਦੋਂ ਛਿੰਦੇ ਦੇ ਘਰ ਪਲੇਠੀ ਧੀ ਜੰਮੀ ਤਾਂ ਦਲੀਪੋ ਦਾ ਚਾਅ ਚੱਕਿਆ ਨਹੀਂ ਸੀ ਜਾਂਦਾ।  ਦਮ-ਦਮ ਕਰਦੀ ਵਿਹੜੇ ‘ਚ ਭੱਜੀ ਫਿਰੇ। ਅਗਲੇ ਹੀ ਦਿਨ ਦੇਸੀ ਘਿਓ ਦੇ ਲੱਡੂ ਸਾਰੇ ਪਿੰਡ ‘ਚ ਫੇਰਦੀ ਹਰ ਕਿਸੇ ਨੂੰ ਕਹਿੰਦੀ ਫਿਰੇ,” ਨੀ ਭੈਣੇ, ਮੈਂ ਤਾਂ ਕਿੱਦਣ ਦੀ ਇਹ ਦਿਨ ‘ਡੀਕਦੀ ਸੀ। ਕੁੜੀ-ਮੁੰਡੇ ਦਾ ਮੈਨੂੰ ਕੋਈ ਫ਼ਰਕ ਨੀ।  ਰੱਬ ਦੀ ਦਾਤ ਐ, ਇੱਕੋ ਬਰੋਬਰ ਨੇ। ਕੁੜੇ, ਲੀਹ ਤਾਂ ਤੁਰੀ, ਨਹੀਂ ਤਾਂ ਛਿੰਦੇ ਦੀ ਮਾਂ ਨੇ ਆਪਣੇ ਚਿੱਤ ‘ਚ ਸੋਚਣਾ ਸੀ ਬਈ ਇਸ ਅਭਾਗਣ ਨੇ ਛਿੰਦੇ ਦੇ ਵਿਆਹ ਦੇ ਸ਼ਗਨ ਕੀਤੇ ਸਨ ਤਾਂ ਹੀ…।”

 ਡਾ. ਹਰਦੀਪ ਕੌਰ ਸੰਧੂ

ਲਿੰਕ 1       ਲਿੰਕ 2     ਲਿੰਕ 3      ਲਿੰਕ 4

*ਇਹ ਕਹਾਣੀ ਪੰਜਾਬੀ ਮਿੰਨੀ ਰਸਾਲੇ ‘ਚ 25 ਮਈ 2014 ਨੂੰ ਪ੍ਰਕਾਸ਼ਿਤ ਹੋਈ। 

ਨੋਟ : ਇਹ ਪੋਸਟ ਹੁਣ ਤੱਕ 845 ਵਾਰ ਪੜ੍ਹੀ ਗਈ ਹੈ।

5 comments:

 1. ਖ਼ੂਬਸੂਰਤ ਵਾਰਤਾ ਅਤੇ ਗ਼ਲਤ ਬਣੀਆਂ ਧਾਰਨਾਵਾਂ ਤੇ ਕਰਾਰੀ ਚੋਟ ਕਰਦਾ ਬਹੁਤ ਹੀ ਮਹੱਤਵਪੂਰਨ ਅਤੇ ਮਾਨਵੀ ਸੁਨੇਹਾ। ਜੀਓ !

  ReplyDelete
  Replies
  1. ਹੁੰਗਾਰਾ ਭਰਨ ਲਈ ਸ਼ੁਕਰੀਆ Amrik Plahi ਜੀ। ਆਪ ਨੇ ਸਹੀ ਕਿਹਾ ਬੇਬੁਨਿਆਦ ਹੀ ਨੇ ਸਮਾਜਿਕ ਧਾਰਨਾਵਾਂ , ਪਰ ਅਜੇ ਵੀ ਨੇ। ਇਹ ਕਹਾਣੀ ਕਿਸੇ ਬਹੁਤੇ ਪੁਰਾਣੇ ਯੁੱਗ ਨੂੰ ਨਹੀਂ ਸਗੋਂ ਹੁਣੇ ਹੁਣੇ ਬੀਤੇ ਵਰਤਾਰੇ 'ਤੇ ਅਧਾਰਿਤ ਹੈ।

   Delete
 2. ਸਂਤਾਨ ਨਾ ਹੋਣ ਦਾ ਦੁਖ ਤਾਂ ਅਲਗ ਲੋਗ ਸੁਭ ਕੱਮਾਂ 'ਚ ਵੀ ਉਸ ਔਰਤ ਨੂੰ ਲਾਗੇ ਨਹੀਂ ਹੋਣ ਦੇਨਾ ਚੌਂਦੇ ਜਿਸ ਦੇ ਔਲਾਦ ਨਹੀਂ ਹੁਂਦੀ ।ਉਸ ਕਾ ਸਾਯਾ ਉਨ ਕੇ ਉੱਪਰ ਨਾ ਪੜ ਜਾਏ । ਰਹਮ ਦਿਲ ਇਨਸਾਨਾਂ ਦੀ ਭੀ ਜਗ ਮੇਂ ਕਮੀ ਨਹੀਂ ।ਦੇਵਰ ਦਰਾਣੀ ਨੇ ਅਪਨਾ ਬੇਟਾ ਦੇ ਕਰ ਉਸੇ ਮਾਂ ਬਨਨ ਕੀ ਖੂਸ਼ੀ ਤੋ ਦੇ ਦੀ ।ਪਰ ਅਪਨੇ ਗੋਦ ਲਿਏ ਬੇਟੇ ਕੇ ਵਿਵਾਹ ਦੇ ਸ਼ਗਨ ਕਰਨ ਵੇਲੇ ਉਸ ਦਾ ਮਨ ਡਰਦਾ ਰਿਹਾ ।ਯਹੀ ਹਕੀਕਤ ਹੈ ।ਅੱਛੀ ਲਗੀ । ਬੇਟੇ ਬੇਟੀ ਬਾਤ ਕਾ ਫਰਕ ਨਹੀ ਕਹ ਕਰ ਇਸੇ ਔਰ ਸ਼ਾਨਦਾਰ ਬਨਾ ਦਿਆ ।

  ReplyDelete
 3. ਕਹਾਣੀ ਸਾਡੇ ਸਭਿਯਾਚਾਰ ਦਾ ਇੱਕ ਮਾੜਾ ਪਖ ਉਜਾਗਰ ਕਰਦੀ ਹੈ ਤੇ ਦ੍ਲਿਪੋ ਦੇ ਮੂੰਹੋਂ ਇੱਕ ਨਵੀਂ ਸੋਚ ਦੀ ਝਲਕ ਦਿਖ਼ਾਉਂਦੀ ਹੈ .

  ReplyDelete
 4. ਭੈਣ ਹਰਦੀਪ ਕੌਰ ਸੰਧੂ ਜੀ...ਬਹੁਤ ਹੀ ਵਧੀਆ ਲਿਖਿਆ ਜੀ

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ