ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

9 Aug 2017

ਛੂਤਕਾਰੀ ਹਾਸਾ (ਮਿੰਨੀ ਕਹਾਣੀ)


Image result for laughingਗੱਡੀ ਦੇ ਡੱਬੇ 'ਚ ਭੀੜ ਹੋਣ ਦੇ ਬਾਵਜੂਦ ਵੀ ਚੁੱਪ-ਚਾਂਦ ਸੀ। ਸਭ ਇੱਕ ਦੂਜੇ ਵੱਲੋਂ ਬੇਧਿਆਨੇ ਆਪੋ ਆਪਣੇ 'ਚ ਮਸਤ ਬੈਠੇ ਸਨ। ਕੋਈ ਕਿਤਾਬ ਲਈ ਬੈਠਾ ਸੀ,ਕੋਈ ਫੋਨ ਤੇ ਕੋਈ ਲੈਪਟਾਪ। ਕਿਤੇ ਕਿਤੇ ਥੋੜੀ ਬਹੁਤ ਘੁਸਰ -ਮੁਸਰ ਵੀ ਹੋ ਰਹੀ ਸੀ। ਜਦ ਗੱਡੀ ਕਿਸੇ ਸਟੇਸ਼ਨ 'ਤੇ ਰੁਕਦੀ ਤਾਂ ਦੋ ਯਾਤਰੀ ਉਤਰਦੇ ਤੇ ਚਾਰ ਹੋਰ ਚੜ੍ਹ ਜਾਂਦੇ। ਕਿਸੇ ਨੂੰ ਕੁਝ ਪਤਾ ਨਾ ਲੱਗਾ ਕਿ ਕਦੋਂ ਉਹ ਗੱਡੀ 'ਚ ਸਵਾਰ ਹੋ ਗਿਆ ਸੀ। ਉਸ ਨੂੰ ਬੈਠਣ ਲਈ ਵੀ ਕੋਈ ਸੀਟ ਨਾ ਮਿਲੀ। ਕੰਨਾਂ 'ਚ ਈਅਰਫੋਨ ਲਾਈ ਉਹ ਆਪਣੀ ਹੀ ਧੁਨ 'ਚ ਇੱਕ ਪਾਸੇ ਹੋ ਕੇ ਖੜ੍ਹ ਗਿਆ।
ਅਚਾਨਕ ਉਹ ਉੱਚੀ ਉੱਚੀ ਹੱਸਣ ਲੱਗਾ। ਸਭ ਤੋਂ ਬੇਖ਼ਬਰ ਉਹ ਫੋਨ 'ਤੇ ਕੁਝ ਦੇਖਦਿਆਂ ਨਿਰੰਤਰ ਹੱਸੀ ਜਾ ਰਿਹਾ ਸੀ। ਹੌਲ਼ੀ -ਹੌਲ਼ੀ ਚੁੱਪੀ ਟੁੱਟਣ ਲੱਗੀ। ਹੁਣ ਉਸ ਦਾ ਹਾਸਾ ਹਵਾ ਤਰੰਗਾਂ ਦਾ ਸ਼ਾਹ -ਸਵਾਰ ਬਣ ਹਰ ਇੱਕ ਚਿਹਰੇ 'ਤੇ ਦਸਤਕ ਦੇਣ ਲੱਗਾ। ਪਹਿਲਾਂ ਸਭ ਦੀਆਂ ਅੱਖਾਂ ਹੱਸੀਆਂ ਅਤੇ ਫੇਰ ਬੁੱਲਾਂ 'ਤੇ ਮੁਸਕਾਨ ਫੈਲਣ ਲੱਗੀ। ਕੋਈ ਮੰਦ -ਮੰਦ ਮੁਸਕਰਾਇਆ ਤੇ ਕਿਸੇ ਦਾ ਮੱਧਮ ਜਿਹਾ ਹਾਸਾ ਆਪੂੰ ਖਿੜ ਉਠਿਆ। ਹੁਣ ਸਾਰਾ ਡੱਬਾ ਹਾਸੇ ਦੀ ਗ੍ਰਿਫ਼ਤ 'ਚ ਆ ਚੁੱਕਾ ਸੀ। ਉਸ ਦੇ ਹਾਸ ਫ਼ੁਹਾਰੇ ਦੇ ਸੀਤਲ ਛਿੱਟਿਆਂ ਨੇ ਸਭ ਦੇ ਮਨਾਂ ਨੂੰ ਪ੍ਰਫੁਲਿੱਤ ਕਰ ਇੱਕ ਅਲੌਕਿਕ ਖੇੜੇ ਦਾ ਸੰਚਾਰ ਕਰ ਦਿੱਤਾ ਸੀ।

ਡਾ. ਹਰਦੀਪ ਕੌਰ ਸੰਧੂ

ਨੋਟ : ਇਹ ਪੋਸਟ ਹੁਣ ਤੱਕ 460 ਵਾਰ ਪੜ੍ਹੀ ਗਈ ਹੈ।

     ਲਿੰਕ 1     ਲਿੰਕ 2        ਲਿੰਕ 3

14 comments:

 1. Kise insan de fitrat hundi ha kesabh nu khus ker dinda

  ReplyDelete
 2. ਹਰ ਵਾਰ ਦੀ ਤਰਾਂ ਇਸ ਵਾਰ ਵੀ ਡਾ ਹਰਦੀਪ ਸੰਧੂ ਦੀ ਬਹੁਤ ਵਧੀਆ ਰਚਨਾ ਪੜ੍ਹਨ ਨੂੰ ਮਿਲੀ ਹੈ। ਹੱਸਣਾ ਸਭ ਲਈ ਬਹੁਤ ਜ਼ਰੂਰੀ ਹੈ। ਗੱਡੀ ਵਿੱਚ ਕਾਫੀ ਸਵਾਰੀਆਂ ਹੋਣ ਤੇ ਵੀ ਆਪਣੇ ਆਪ 'ਚ ਮਗਨ ਸੀ। ਪਰ ਜਦੋਂ ਇੱਕ ਹੋਰ ਯਾਤਰੀ ਆਇਆ ਤਾਂ ਉਹ ਹੈਡਫੋਨ ਲੱਗਾ ਕੇ ਕੁਝ ਸੁਣ ਰਿਹਾ ਸੀ ਬਿਨਾਂ ਕਿਸੇ ਦੀ ਪ੍ਰਵਾਹ ਕੀਤੇ ਉਹ ਆਪ ਮੁਹਾਰਾ ਹੱਸ ਰਿਹਾ ਸੀ। ਸਭ ਵਾਰੀ ਵਾਰੀ ਉਸਨੂੰ ਦੇਖਦਿਆਂ ਹੱਸਣਾ ਸ਼ੁਰੂ ਕਰ ਦਿੰਦੇ ਹਨ। ਪੂਰੇ ਡੱਬੇ ਵਿੱਚ ਜਿੱਥੇ ਚੁੱਪ ਸ਼ਾਂਤੀ ਸੀ ਇੱਕਦਮ ਹਾਸਾ ਗੂੰਜਣ ਲੱਗਾ। ਸਭ ਦੇ ਚਿਹਰੇ ਖਿੜ ਗਏ। ਖੁਸ਼ੀਆਂ ਆ ਗਈਆਂ। ਹੱਸਣਾ ਤਾਂ ਜ਼ਰੂਰੀ ਹੈ ਪਰ ਕਿਸੇ ਦੂਜੇ ਨੂੰ ਹਸਾਉਣਾ ਬਹੁਤ ਵੱਡਾ ਕੰਮ ਹੈ। ਡਾ ਸੰਧੂ ਦੀ ਇਹ ਰਚਣ ਵੀ ਬਹੁਤ ਉਮਦਾ ਹੈ। ਆਸ ਹੈ ਕਿ ਹੋਰ ਸੀ ਉਮਦਾ .
  ਸੁਖਜਿੰਦਰ ਸਹੋਤਾ।

  ReplyDelete
 3. ਬਹੁਤ ਵਧੀਆ ਰਚਨਾ ਹੈ ਜੀ

  ReplyDelete
 4. ਬਹੁਤ ਹੀ ਵਧੀਆ ਲਿਖਿਆ ਭੈਣ ਜੀ,
  ਹਾਸੇ ਦੀ ਵਾਛੜ ਨੇ ਪੂਰੇ ਡੱਬੇ ਨੂੰ ਆਪਣੀ ਗ੍ਰਿਫਤ ਵਿੱਚ ਲੈਕੇ ਖੁਸ਼ੀਆਂ ਦਾ ਮੀਂਹ ਬਰਸਾ ਦਿੱਤਾ।

  ReplyDelete
 5. Boht hi kamaal da likhde ho Hardee'p bhain ji

  ReplyDelete
 6. ਅੱਜ ਇਨਸਾਨ ਦਿਲ ਖੋਲ ਕੇ ਹਸਨਾ ਜਿਮੇ ਭੁਲ ਹੀ ਗਿਆ ਹੈ ।
  ਅਪਨੇ ਰੁਝੇਵਿਆਂ 'ਚ ਉਲਝਾ ਹੁਆ ਉਹ ਨਹੀ ਜਾਨਤਾ ਕੇ ਸੇਹਤ ਬਨਾਏ ਰਖਨੇ ਕੇ ਲਿਏ ਹਸਨਾ ਕਿਤਨਾ ਜਰੂਰੀ ਹੈ । ਹਾਸੇ ਕਾ ਚਮਤਕਾਰ ਦਿਖਾਨੇ ਕੇ ਲਿਏ ਹੀ ਹਰਦੀਪ ਜੀ ਨੇ ਕਹਾਨੀ ਕਾ ਸੁਂਦਰ ਤਾਨਾ ਵਾਣਾ ਬੁਨਾ ਹੈ ਜੋ ਏਕ ਚਮਤਕਾਰ ਕੀ ਤਰਹ ਡੱਬੇ ਕੇ ਸਾਰੇ ਸਵਾਰੋਂ ਕੋ ਅਪਨੀ ਸੀਤਲ ਫੁਹਾਰ ਕੇ ਪਰਭਾਵ ਮੇ ਲਿਏ ਵਿਨਾ ਨਹੀ ਰਹਤਾ ।ਕਹਾਨੀ ਅਪਨੇ ਮਕਸਦ ਮੇਂ ਪੂਰੀ ਤਰਹ ਕਾਮਯਾਬ ਰਹੀ ਹੈ । ਬਧਾਈ ਜੀ ।

  ReplyDelete
 7. ਹੱਸਣਾ ਸਿਹਤ ਲਈ ਬਹੁਤ ਹੀ ਜ਼ਰੂਰੀ ਏ। ਹੱਸਦਿਆਂ ਦੇ ਘਰ ਵਸਦੇ ਨੇ , ਕਹਾਣੀ ਵੱਧੀਆ ਲੱਗੀ ਭੈਣਜੀ। ❤️❤️❤️

  ReplyDelete
 8. ਅਾਪ ਜੀ ਦੀਅਾਂ ਰਚਨਾਵਾਂ, ਪਰੇਰਨਾਂ ਮੲੀ ਹੁੰਦੀਅਾ, ਸਾਡੇ ਮਨਾਂ ਦੀਅਾਂ ਮਹੀਨ ਤੰਦਾਂ ਦੀ ਕੋੲੀ ਗੰਢ ਖੋਲਦੀਅਾਂ

  ReplyDelete
  Replies
  1. ਭੈਣ ਜੀ ਆਪ ਦੇ ਨਿੱਘੇ ਹੁੰਗਾਰੇ ਤੇ ਮੋਹ ਸਦਕਾ ਸਾਡੇ ਆਲੇ ਦੁਆਲ਼ੇ 'ਚੋਂ ਹੀ ਕੁਝ ਨਾ ਕੁਝ ਲਿਖਣ ਦੀ ਪ੍ਰੇਰਨਾ ਮਿਲਦੀ ਰਹਿੰਦੀ ਹੈ। ਆਪ ਜਿਹੀਆਂ ਭੈਣਾਂ ਦੇ ਸਾਥ ਦਾ ਨਿੱਘ ਮੇਰੀ ਰੂਹ ਨੂੰ ਸਰਸ਼ਾਰ ਕਰ ਦਿੰਦਾ ਹੈ। ਤਹਿ ਦਿਲੋਂ ਸ਼ੁਕਰੀਆ ਜੀ।

   Delete
 9. ਕਹਾਣੀ, ਇਸ ਗੱਲ ਨੂੰ ਉਜਾਗਰ ਕਰਦੀ ਹੈ ਕਿ ਅੱਜ ਦੀ ਭੱਜ ਦੌੜ ਵਿਚ ਕਿਸੇ ਪਾਸ ਹੱਸਣ ਲਈ ਵਕਤ ਨਹੀਂ ਇੱਕ ਆਦਮੀ ਦੀ ਮੁਸਕਰਾਤ ਨੇ ਬਾਕੀ ਲੋਕਾਂ ਨੂੰ ਹਸਾ ਦਿੱਤਾ .ਇਸ ਤੋਂ ਮੈਨੂੰ ਪੁਰਾਣੀ ਗੱਲ ਯਾਦ ਆ ਗਈ .ਕੋਈ ਵੀਹ ਸਾਲ ਪਹਲਾਂ ਮੈਂ ਕਿਸੇ ਦੇ ਅਫਸੋਸ ਤੇ ਗਿਆ .ਸਾਰਾ ਕਮਰਾ ਲੋਕਾਂ ਨਾਲ ਭਰਿਆ ਹੋਇਆ ਸੀ, ਪਰ ਕੋਈ ਬੋਲ ਨਹੀਂ ਰਿਹਾ ਸੀ .ਪੰਜ ਕੁ ਮਿੰਟ ਬਾਅਦ ਮੇਰਾ ਮਨ ਅਜੀਬ ਘੁਟਣ ਜਿਹੀ ਮਹਸੂਸ ਕਰਨ ਲੱਗਾ . ਫਿਰ ਮੈਨੇ ਕੋਈ ਗੱਲ ਸ਼ੁਰੂ ਕਰ ਦਿੱਤੀ, ਮੇਰੇ ਸ਼ੁਰੂ ਕਰਨ ਦੀ ਦੇਰ ਸੀ, ਸਭ ਬੋਲਣ ਲੱਗ ਪਏ .

  ReplyDelete
  Replies
  1. ਆਪ ਨੇ ਆਪਣੇ ਵੱਡਮੁਲੇ ਵਿਚਾਰਾਂ ਨਾਲ ਸਾਂਝ ਪਾਈ। ਬਹੁਤ ਵਧੀਆ ਲੱਗਾ। ਆਪ ਨੂੰ ਕਹਾਣੀ ਪਸੰਦ ਆਈ ਤੇ ਨਾਲ ਹੀ ਆਪ ਨੂੰ ਆਪਣੀ ਇੱਕ ਪੁਰਾਣੀ ਗੱਲ ਵੀ ਯਾਦ ਗਈ। Gurmail Bhamra ਅੰਕਲ ਜੀ ਕਹਾਣੀ ਸਾਂਝੀ ਕਰਨ ਲਈ ਤਹਿ ਦਿਲੋਂ ਸ਼ੁਕਰੀਆ।

   Delete
 10. ਜਿਵੇਂ ਭੋਰਾ ਕੁ ੲਿਤਰ ਚੁਫ਼ੇਰੇ ਖੇੜ੍ਹਾ ਵੰਡ ਦਿਅਾ ਕਰਦੈ, ਹਾਸਾ ਵੀ ਓਵੇਂ ਹੀ ਆਪਣਾ
  ਕਮਾਲ ਵਖਾਉਂਦਾ ਏ. ਪਰ ੲਿਹ ਕਿਹੋ ਜਿਹਾ ਛੂਤਕਾਰੀ ਹਾਸਾ ਵੇ ਜੋ ਬਿਨਾਂ ਬੋਲਿਅਾਂ
  ਹੀ ਹਾਸੇ ਦੀ ਫ਼ੁਹਾਰ ਬਿਖੇਰ ਗਿਅਾ? ਧੰਨਵਾਦ ਜੀ.

  ReplyDelete
  Replies
  1. ਦਲਜੀਤ ਜੀ , ਜਿਸ ਤਰਾਂ ਚਾਰਲੀ ਚੈਪਲਿਨ ਦੀ ਸਾਈਲੇੰਟ ਮੂਵੀ ਦੇਖ ਕੇ ਹਾਸਾ ਆਉਂਦਾ ਸੀ, ਬਸ ਇਸੇ ਤਰਾਂ ਹੀ ਇਹ ਛੂਤਕਾਰੀ ਹਾਸਾ ਸਾਬਤ ਹੋਇਆ . ਕੈਹਂਦੇ ਹੁੰਦੇ ਹਨ ਕਿ ਚੇਹਰਾ ਦਿਲ ਦਾ ਸ਼ੀਸ਼ਾ ਹੁੰਦਾ ਹੈ, ਬਸ ਕੁਛ ਇਸੇ ਤਰਾਂ ਹੀ ਅਸੀਂ ਕਿਸੇ ਦੇ ਚੇਹਰੇ ਨੂੰ ਦੇਖ ਕੇ ਹਾਸਾ ,ਖੁਸ਼ੀ ,ਗਮੀ ,ਕਰੋਧ ਤੇ ਹੰਕਾਰ ਨੂੰ ਜਾਣ ਜਾਂਦੇ ਹਾਂ .

   Delete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ